ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਬੁੱਧਵਾਰ ਸਪੱਸ਼ਟ ਕੀਤਾ ਕਿ ਉਹ ‘ਵੀਰ ਸਾਵਰਕਰ’ ਦੇ ਨਾਂ ’ਤੇ ਰੱਖਿਆ ਗਿਆ ਕੋਈ ਵੀ ਪੁਰਸਕਾਰ ਨਹੀਂ ਲੈਣਗੇ। ਨਾਲ ਹੀ ਉਹ ਇਸ ਨਾਲ ਸਬੰਧਤ ਕਿਸੇ ਸਮਾਗਮ ’ਚ ਹਿੱਸਾ ਵੀ ਨਹੀਂ ਲੈਣਗੇ।
ਥਰੂਰ ਨੇ ਕਿਹਾ ਕਿ ਮੇਰੀ ਸਹਿਮਤੀ ਤੋਂ ਬਿਨਾਂ ਪੁਰਸਕਾਰ ਲਈ ਮੇਰੇ ਨਾਂ ਦਾ ਐਲਾਨ ਕਰਨਾ ਪ੍ਰਬੰਧਕਾਂ ਲਈ ਗੈਰ-ਜ਼ਿੰਮੇਵਾਰਾਨਾ ਹੈ। ਇਸ ਤੋਂ ਪਹਿਲਾਂ ਕਾਂਗਰਸ ਦੇ ਨੇਤਾ ਕੇ. ਮੁਰਲੀਧਰਨ ਨੇ ਕਿਹਾ ਸੀ ਕਿ ਸ਼ਸ਼ੀ ਥਰੂਰ ਸਮੇਤ ਕਿਸੇ ਵੀ ਪਾਰਟੀ ਮੈਂਬਰ ਨੂੰ ਵੀਰ ਸਾਵਰਕਰ ਦੇ ਨਾਂ ’ਤੇ ਰੱਖਿਆ ਗਿਆ ਕੋਈ ਵੀ ਪੁਰਸਕਾਰ ਨਹੀਂ ਲੈਣਾ ਚਾਹੀਦਾ ਕਿਉਂਕਿ ਉਹ ਅੰਗਰੇਜ਼ਾਂ ਅੱਗੇ ਝੁਕ ਗਏ ਸਨ।
ਸ਼ਸ਼ੀ ਥਰੂਰ ਨੇ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਦੀਆਂ ਰਿਪੋਰਟਾਂ ਤੋਂ ਪਤਾ ਲੱਗਾ ਕਿ ਸਥਾਨਕ ਅਦਾਰਿਆਂ ਦੀਆਂ ਚੋਣਾਂ ’ਚ ਵੋਟ ਪਾਉਣ ਲਈ ਕੇਰਲ ਦੀ ਯਾਤਰਾ ਦੌਰਾਨ ਉਨ੍ਹਾਂ ਨੂੰ ਪੁਰਸਕਾਰ ਦਿੱਤਾ ਜਾਏਗਾ।
ਇਸ ਦੌਰਾਨ ਪੁਰਸਕਾਰ ਦੇਣ ਵਾਲੀ ਹਾਈ ਰੇਂਜ ਰੂਰਲ ਡਿਵੈਲਪਮੈਂਟ ਸੋਸਾਇਟੀ -ਇੰਡੀਆ ਦੇ ਸਕੱਤਰ ਅਜੀ ਕ੍ਰਿਸ਼ਨਨ ਨੇ ਥਰੂਰ ਦੇ ਬਿਆਨ ਤੋਂ ਬਾਅਦ ਇਕ ਟੀ. ਵੀ. ਚੈਨਲ ਨੂੰ ਦੱਸਿਆ ਕਿ ਕਾਂਗਰਸ ਸੰਸਦ ਮੈਂਬਰ ਨੂੰ ਇਸ ਮਾਮਲੇ ਬਾਰੇ ਬਹੁਤ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ।
ਦਿੱਲੀ ਹਾਈ ਕੋਰਟ ਨੇ ਪੁੱਛਿਆ- ਇੰਡੀਗੋ ਫੇਲ ਹੋਈ ਤਾਂ ਸਰਕਾਰ ਨੇ ਕੀ ਕੀਤਾ?
NEXT STORY