ਮੁੰਬਈ — ਮੁੰਬਈ 'ਚ ਅੱਜ ਐੱਨ.ਸੀ.ਪੀ. ਅਤੇ ਕਾਂਗਰਸ ਨੇਤਾਵਾਂ ਦੀ ਬੈਠਕ ਹੋਈ। ਇਸ 'ਚ ਮਹਾਰਾਸ਼ਟਰ 'ਚ ਸਰਕਾਰ ਗਠਨ 'ਤੇ ਚਰਚਾ ਹੋਈ। ਇਸ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਫੂੱਲ ਪਟੇਲ ਨੇ ਕਿਹਾ ਕਿ ਸ਼ਿਵ ਸੇਨਾ ਨੇ 11 ਨਵੰਬਰ ਨੂੰ ਸਾਡੇ ਨਾਲ ਅਧਿਕਾਰਕ ਤੌਰ 'ਤੇ ਸੰਪਰਕ ਕੀਤਾ ਸੀ। ਕਾਂਗਰਸ ਨੇਤਾ ਅਹਿਮਦ ਪਟੇਲ ਨੇ ਕਿਹਾ ਕਿ ਮਹਾਰਾਸ਼ਟਰ 'ਚ ਰਾਸ਼ਟਰਪਤੀ ਸ਼ਾਸਨ ਲਗਾ ਕੇ ਲੋਕਤੰਤਰ ਅਤੇ ਸੰਵਿਧਾਨ ਦਾ ਮਜ਼ਾਰ ਉਡਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਕਾਂਗਰਸ ਰਾਸ਼ਟਰਪਤੀ ਸ਼ਾਸਨ ਦੀ ਨਿੰਦਾ ਕਰਦੀ ਹੈ। ਅਹਿਮਦ ਪਟੇਲ ਨੇ ਕਿਹਾ ਕਿ ਕੇਂਦਰ ਨੇ ਕਦੇ ਨਿਯਮਾਂ ਦਾ ਪਾਲਣ ਨਹੀਂ ਕੀਤਾ ਅਤੇ ਕਈ ਸੂਬਿਆਂ 'ਚ ਮੰਨ ਮਰਜ਼ੀ ਕੀਤੀ। ਅਹਿਮਦ ਪਟੇਲ ਨੇ ਕਿਹਾ ਕਿ ਰਾਜਪਾਲ ਵੱਲੋਂ ਮਹਾਰਾਸ਼ਟਰ 'ਚ ਸਰਕਾਰ ਬਣਾਉਣ ਲਈ ਕਾਂਗਰਸ ਨੂੰ ਸੱਦਾ ਨਾ ਦੇਣਾ ਗਲਤ ਹੈ।
ਵਿਧਾਇਕਾਂ ਨੂੰ ਬੋਲੇ ਉਧਵ, ਰਾਸ਼ਟਰਪਤੀ ਸ਼ਾਸਨ ਦੀ ਚਿੰਤਾ ਨਾ ਕਰੋ, ਸਰਕਾਰ 'ਤੇ ਦਾਅਵਾ ਕਾਇਮ ਹੈ
ਐੱਨ.ਸੀ.ਪੀ. ਤੇ ਕਾਂਗਰਸ ਤੋਂ ਬਾਅਦ ਸ਼ਿਵ ਸੇਨਾ ਮੁਖੀ ਉਧਵ ਠਾਕਰੇ ਨੇ ਵੀ ਪ੍ਰੈਸ ਕਾਨਫਰੰਸ ਕੀਤੀ। ਮਲਾੜ ਦੇ ਹੋਟਲ ਰਿਟ੍ਰੀਟ 'ਚ ਸ਼ਿਵ ਸੇਨਾ ਵਿਧਾਇਕਾਂ ਨੂੰ ਸੰਬੋਧਿਤ ਕਰਦੇ ਹੋਏ ਉਧਵ ਠਾਕਰੇ ਨੇ ਕਿਹਾ ਕਿ ਵਿਧਾਇਕਾਂ ਨੂੰ ਰਾਸ਼ਟਰਪਤੀ ਸ਼ਾਸਨ ਦੀ ਚਿੰਤਾ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਸ਼ਾਸਨ ਕਾਰਨ ਸਰਕਾਰ ਬਣਾਉਣ 'ਚ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਾਂਗਰਸ ਅਤੇ ਐੱਨ.ਸੀ.ਪੀ. ਨਾਲ ਗੱਲ ਬਾਤ ਚੱਲ ਰਹੀ ਹੈ, ਅਤੇ ਉਨ੍ਹਾਂ ਨੂੰ ਹੌਂਸਲਾ ਰੱਖਣਾ ਚਾਹੀਦਾ ਹੈ।
ਉਧਵ ਨੇ ਕਿਹਾ ਕਿ ਮਹਾਰਾਸ਼ਟਰ ਦੀ ਸਰਕਾਰ 'ਤੇ ਸ਼ਿਵ ਸੇਨਾ ਦਾ ਦਾਅਵਾ ਕਾਇਮ ਹੈ। ਉਧਵ ਨੇ ਕਿਹਾ ਕਿ ਰਾਸ਼ਟਰਪਤੀ ਸ਼ਾਸਨ ਸ਼ਿਵ ਸੇਨਾ ਨੂੰ ਸੂਬੇ 'ਚ ਸਰਕਾਰ ਬਣਾਉਣ ਤੋਂ ਨਹੀਂ ਰੋਕਿਆ ਜਾ ਸਕਦਾ ਹੈ। ਉਧਵ ਨੇ ਕਿਹਾ ਕਿ ਅਗਲੇ ਚਾਰ ਤੋਂ ਪੰਜ ਦਿਨਾਂ 'ਚ ਉਹ ਸੂਬੇ ਦੇ ਅਕਾਲ ਪ੍ਰਭਾਵਿਤ ਇਲਾਕਿਆਂ ਦੇ ਦੌਰੇ 'ਤੇ ਜਾਣਗੇ। ਉਨ੍ਹਾਂ ਕਿਹਾ ਕਿ ਸਾਰੇ ਵਿਧਾਇਕਾਂ ਸਬਰ ਰੱਖਣ, ਇਸ ਮੁੱਦੇ ਨੂੰ ਹੱਲ ਕਰ ਲਿਆ ਜਾਵੇਗਾ ਅਤੇ ਜਲਦ ਹੀ ਮਹਾਰਾਸ਼ਟਰ 'ਚ ਸ਼ਿਵ ਸੇਨਾ ਸਰਕਾਰ ਬਣਾਏਗੀ।
ਜੰਮੂ-ਕਸ਼ਮੀਰ : ਗੁਲਮਰਗ 'ਚ ਬਰਫਬਾਰੀ ਕਾਰਨ 2 ਆਰਮੀ ਪੋਰਟਰਸ ਦੀ ਮੌਤ
NEXT STORY