ਨਵੀਂ ਦਿੱਲੀ— ਕਾਂਗਰਸ ਦੀ ਜਰਨਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਪ੍ਰਸਤਾਵਿਤ ਰਾਸੇਪ (ਖੇਤਰੀ ਵਿਆਪਕ ਆਰਥਿਕ ਭਾਈਵਾਲੀ) ਮੁਕਤ ਵਪਾਰ ਸਮਝੌਤੇ ਨੂੰ ਲੈ ਕੇ ਸ਼ਨੀਵਾਰ ਨੂੰ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਦੋਸ਼ ਲਗਾਇਆ ਕਿ ਇਹ ਕਿਸਾਨਾਂ ਦੇ ਸਾਰੇ ਹਿੱਤਾਂ ਨੂੰ ਨਿਗਲ ਜਾਵੇਗਾ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,''ਦੇਸ਼ 'ਚ ਆਰਥਿਕ ਮੰਦੀ ਹੈ। ਸਾਡਾ ਬਾਜ਼ਾਰ ਸਾਡੇ ਕਿਸਾਨਾਂ ਦੀ ਜ਼ਿਆਦਾ ਮਦਦ ਕਰੇ, ਹਾਲੇ ਇਹ ਸਾਡੀ ਨੀਤੀ ਹੋਣੀ ਚਾਹੀਦੀ ਹੈ। ਉਸ ਮਾਹੌਲ 'ਚ ਰਾਸੇਪ ਕਿਸਾਨ ਸੱਤਿਆਨਾਸ਼ ਸਮਝੌਤਾ ਸਾਬਤ ਹੋਵੇਗਾ। ਪ੍ਰਿਯੰਕਾ ਨੇ ਦੋਸ਼ ਲਗਾਇਆ ਕਿ ਇਹ ਭਾਰਤ ਦੇ ਕਿਸਾਨਾਂ ਦੇ ਸਾਰੇ ਹਿੱਤਾਂ ਨੂੰ ਨਿਗਲ ਜਾਵੇਗਾ ਅਤੇ ਉਨ੍ਹਾਂ ਦੇ ਉਤਪਾਦ ਵੇਚਣ ਦੀ ਜਗ੍ਹਾ ਸੀਮਿਤ ਹੋ ਜਾਵੇਗੀ।

ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਤਿੰਨ ਦਿਨਾਂ ਯਾਤਰਾ 'ਤੇ ਬੈਂਕਾਕ ਪਹੁੰਚੇ। ਪ੍ਰਧਾਨ ਮੰਤਰੀ ਮੋਦੀ ਇੱਥੇ 16ਵੇਂ ਆਸਿਆਨ-ਭਾਰਤ ਸਿਖਰ ਸੰਮੇਲਨ, 14ਵੇਂ ਪੂਰਬੀ ਏਸ਼ੀਆ ਸਿਖਰ ਸੰਮੇਲਨ ਅਤੇ ਖੇਤਰੀ ਵਿਆਪਕ ਆਰਥਿਕ ਭਾਈਵਾਲੀ (ਰਾਸੇਪ) ਦੀ ਤੀਜੀ ਸਿਖਰ ਬੈਠਕ 'ਚ ਹਿੱਸਾ ਲੈਣਗੇ। ਉਨ੍ਹਾਂ ਦੀ ਇਹ ਯਾਤਰਾ ਅਜਿਹੇ ਸਮੇਂ ਹੋ ਰਹੀ ਹੈ, ਜਦੋਂ ਏਸ਼ੀਆ ਪ੍ਰਸ਼ਾਂਤ ਖੇਤਰ ਦੇ 16 ਦੇਸ਼ਾਂ ਦਰਮਿਆਨ ਇਕ ਵੱਡੇ ਵਪਾਰ ਸਮਝੌਤੇ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ ਅਤੇ ਭਾਰਤ ਨੂੰ ਇਸ ਸਮਝੌਤੇ 'ਤੇ ਦਸਤਖ਼ਤ ਕਰਨ ਲਈ ਮਨਾਉਣ ਲਈ ਨਵੇਂ ਸਿਰੇ ਤੋਂ ਡਿਪਲੋਮੈਟ ਕੋਸ਼ਿਸ਼ਾਂ ਤੇਜ਼ ਹੋਈਆਂ ਹਨ।
ਅਯੁੱਧਿਆ ਮਾਮਲੇ 'ਚ ਜਿੱਤ ਦਾ ਜਸ਼ਨ ਅਤੇ ਹਾਰ 'ਤੇ ਹੰਗਾਮੇ ਤੋਂ ਬਚੋ : ਨਕਵੀ
NEXT STORY