ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਇਕ ਵਾਰ ਫਿਰ ਮੋਦੀ ਸਰਕਾਰ ਨੂੰ ਘੇਰਿਆ। ਉਨ੍ਹਾਂ ਨੇ ਦੋਸ਼ ਲਗਾਇਆ ਕਿ 'ਘੱਟੋ ਘੱਟ ਸ਼ਾਸਨ, ਜ਼ਿਆਦਾ ਨਿੱਜੀਕਰਨ' ਇਸ ਸਰਕਾਰ ਦੀ ਸੋਚ ਹੈ। ਰਾਹੁਲ ਨੇ ਇਸ ਖਬਰ ਸਾਂਝੀ ਕਰਦੇ ਹੋਏ ਟਵੀਟ ਕੀਤਾ,''ਮੋਦੀ ਸਰਕਾਰ ਦੀ ਸੋਚ- ਘੱਟੋ-ਘੱਟ ਸ਼ਾਸਨ, ਜ਼ਿਆਦਾ ਨਿੱਜੀਕਰਨ।'' ਕਾਂਗਰਸ ਨੇਤਾ ਨੇ ਦਾਅਵਾ ਕੀਤਾ,''ਕੋਵਿਡ ਤਾਂ ਸਿਰਫ਼ ਬਹਾਨਾ ਹੈ, ਸਰਕਾਰੀ ਦਫ਼ਤਰਾਂ ਨੂੰ ਸਥਾਈ 'ਸਟਾਫ਼ ਮੁਕਤ' ਬਣਾਉਣਾ ਹੈ, ਨੌਜਵਾਨਾਂ ਦਾ ਭਵਿੱਖ ਚੋਰੀ ਕਰਨਾ ਹੈ, 'ਦੋਸਤਾਂ' ਨੂੰ ਅੱਗੇ ਵਧਾਉਣਾ ਹੈ।'' ਰਾਹੁਲ ਗਾਂਧੀ ਨੇ ਜੋ ਖਬਰ ਸਾਂਝੀ ਕੀਤੀ ਹੈ, ਉਸ ਅਨੁਸਾਰ, ਕੋਰੋਨਾ ਆਫ਼ਤ ਨੂੰ ਦੇਖਦੇ ਹੋਏ ਸਰਕਾਰ ਨੇ ਨਵੀਆਂ ਸਰਕਾਰੀ ਨੌਕਰੀਆਂ ਪੈਦਾ ਕਰਨ 'ਤੇ ਰੋਕ ਲਗਾ ਦਿੱਤੀ ਹੈ।
ਇਸ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਲਗਾਤਾਰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧ ਰਹੇ ਹਨ। ਸ਼ੁੱਕਰਵਾਰ ਨੂੰ ਰਾਹੁਲ ਗਾਂਧੀ ਨੇ ਬੇਰੁਜ਼ਗਾਰੀ ਦੀ ਸਥਿਤੀ ਅਤੇ ਕਰਮਚਾਰੀ ਚੋਣ ਕਮਿਸ਼ਨ (ਐੱਸ.ਐੱਸ.ਸੀ.) ਅਤੇ ਕੁਝ ਹੋਰ ਪ੍ਰੀਖਿਆਵਾਂ ਦੇ ਨਤੀਜਿਆਂ 'ਚ ਦੇਰੀ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਟਵੀਟ ਕੀਤਾ,''ਮੋਦੀ ਸਰਕਾਰ, ਰੁਜ਼ਗਾਰ, ਬਹਾਲੀ, ਪ੍ਰੀਖਿਆ ਦੇ ਨਤੀਜੇ ਦਿਓ, ਦੇਸ਼ ਦੇ ਨੌਜਵਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਦਿਓ।''
ਇਕ ਦਿਨ 'ਚ ਕੋਰੋਨਾ ਦੇ ਰਿਕਾਰਡ 86 ਹਜ਼ਾਰ ਤੋਂ ਵੱਧ ਮਾਮਲੇ, ਪੀੜਤਾਂ ਦਾ ਅੰਕੜਾ 40 ਲੱਖ ਦੇ ਪਾਰ
NEXT STORY