ਮੁੰਬਈ— ਕਾਂਗਰਸ ਨੇ ਅਦਾਕਾਰਾ ਉਰਮੀਲਾ ਮਾਤੋਂਡਕਰ ਦੇ ਪਾਰਟੀ 'ਚ ਸ਼ਾਮਲ ਹੋਣ ਦੇ 2 ਦਿਨ ਬਾਅਦ, ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਮੁੰਬਈ ਉੱਤਰ ਲੋਕ ਸਭਾ ਸੀਟ ਤੋਂ ਉਮੀਦਾਰ ਬਣਾ ਦਿੱਤਾ ਹੈ। ਉਰਮੀਲਾ ਬੁੱਧਵਾਰ ਨੂੰ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਕਾਂਗਰਸ 'ਚ ਸ਼ਾਮਲ ਹੋ ਗਈ ਸੀ ਅਤੇ ਬਾਅਦ 'ਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਇੱਥੇ ਰਹੇਗੀ। ਪਾਰਟੀ ਨੇ ਇਕ ਬਿਆਨ 'ਚ ਕਿਹਾ,''ਕਾਂਗਰਸ ਕੇਂਦਰੀ ਚੋਣ ਕਮੇਟੀ ਨੇ ਮਹਾਰਾਸ਼ਟਰ 'ਚ ਮੁੰਬਈ ਉੱਤਰ ਸੰਸਦੀ ਸੀਟ ਤੋਂ ਆਮ ਚੋਣਾਂ ਲੜਨ ਲਈ ਪਾਰਟੀ ਉਮੀਦਵਾਰ ਦੇ ਤੌਰ 'ਤੇ ਉਰਮੀਲਾ ਮਾਤੋਂਡਕਰ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।'' ਉਰਮੀਲਾ ਨੇ ਬੁੱਧਵਾਰ ਨੂੰ ਕਾਂਗਰਸ ਦੇ ਮੁੱਖ ਬੁਲਾਰਾ ਰਣਦੀਪ ਸੁਰਜੇਵਾਲਾ, ਕਾਂਗਰਸ ਦੀ ਮੁੰਬਈ ਇਕਾਈ ਦੇ ਪ੍ਰਧਾਨ ਮਿਲਿੰਦ ਦੇਵੜਾ ਅਤੇ ਸਾਬਕਾ ਪ੍ਰਧਾਨ ਸੰਜੇ ਨਿਰੂਪਮ ਦੀ ਮੌਜੂਦਗੀ 'ਚ ਪਾਰਟੀ ਦੀ ਮੈਂਬਰਤਾ ਗ੍ਰਹਿਣ ਕੀਤੀ ਸੀ।
ਮੀਰਾ ਕੁਮਾਰ ਨੂੰ ਸਾਸਾਰਾਮ ਤੋਂ ਬਣਾਇਆ ਉਮੀਦਵਾਰ
ਉੱਥੇ ਹੀ ਦੂਜੇ ਪਾਸੇ ਕਾਂਗਰਸ ਨੇ ਸਾਬਕਾ ਲੋਕ ਸਭਾ ਸਪੀਕਰ ਮੀਰਾ ਨੂੰ ਬਿਹਾਰ ਦੀ ਸਾਸਾਰਾਮ (ਸੁਰੱਖਿਅਤ) ਤੋਂ ਆਪਣਾ ਉਮੀਦਵਾਰ ਐਲਾਨ ਕੀਤਾ ਹੈ। ਕਾਂਗਰਸ ਨੇ ਲੋਕ ਸਭਾ ਲਈ ਹੁਣ ਤੱਕ ਕੁੱਲ 310 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਅੱਜ ਬਿਹਾਰ ਤੋਂ ਚਾਰ, ਓਡੀਸ਼ਾ ਤੋਂ 7, ਉੱਤਰ ਪ੍ਰਦੇਸ਼ ਤੋਂ 2 ਅਤੇ ਆਸਾਮ ਤੋਂ 4 ਉਮੀਦਵਾਰ ਐਲਾਨ ਕੀਤੇ ਹਨ।
ਗਲੈਮਰ ਕਾਰਨ ਨਹੀਂ ਸਗੋਂ ਵਿਚਾਰਧਾਰਾ ਕਾਰਨ ਆਈ ਰਾਜਨੀਤੀ 'ਚ
ਇਸ ਤੋਂ ਪਹਿਲਾਂ ਉਨ੍ਹਾਂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਪਾਰਟੀ 'ਚ ਸ਼ਾਮਲ ਹੋਣ ਤੋਂ ਬਾਅਦ ਉਰਮੀਲਾ ਨੇ ਕਿਹਾ ਸੀ ਕਿ ਸਰਗਰਮ ਰਾਜਨੀਤੀ 'ਚ ਇਹ ਉਨ੍ਹਾਂ ਦਾ ਪਹਿਲਾ ਕਦਮ ਹੈ। ਉਨ੍ਹਾਂ ਨੇ ਕਿਹਾ ਸੀ ਕਿ ਉਹ ਰਾਜਨੀਤੀ 'ਚ ਗਲੈਮਰ ਕਾਰਨ ਨਹੀਂ ਸਗੋਂ ਵਿਚਾਰਧਾਰਾ ਕਾਰਨ ਕਾਂਗਰਸ 'ਚ ਆਈ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਬਾਰੇ ਉਨ੍ਹਾਂ ਨੇ ਕਿਹਾ ਸੀ ਕਿ ਦੇਸ਼ ਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲਾ ਨੇਤਾ ਚਾਹੀਦਾ, ਅਜਿਹਾ ਨੇਤਾ ਜੋ ਭੇਦਭਾਵ ਨਾ ਕਰਦਾ ਹੋਵੇ। ਰਾਹੁਲ ਦੇਸ਼ ਦੇ ਇਕਮਾਤਰ ਨੇਤਾ ਹਨ ਜੋ ਸਾਰਿਆਂ ਨੂੰ ਨਾਲ ਲੈ ਕੇ ਚੱਲ ਸਕਦੇ ਹਨ। ਉਰਮੀਲਾ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਕਾਂਗਰਸ ਪਾਰਟੀ 'ਚ ਸ਼ਾਮਲ ਹੋਣ ਦੀ ਲੋੜ ਮਹਿਸੂਸ ਹੋਈ, ਕਿਉਂਕਿ ਦੇਸ਼ 'ਚ ਹਰ ਵਿਅਕਤੀ ਦੀ ਆਜ਼ਾਦੀ ਖਤਰੇ 'ਚ ਹੈ ਅਤੇ ਪਿਛਲੇ 5 ਸਾਲਾਂ 'ਚ ਇਸ ਸੰਬੰਧ 'ਚ ਕਈ ਉਦਾਹਰਣ ਸਾਹਮਣੇ ਆਏ ਹਨ। ਉਨ੍ਹਾਂ ਨੇ ਕਿਹਾ ਸੀ ਕਿ ਕਾਂਗਰਸ ਪਾਰਟੀ ਨੇ ਆਜ਼ਾਦ ਸੰਘਰਸ਼ 'ਚ ਹਿੱਸਾ ਲਿਆ। ਦੱਸਣਯੋਗ ਹੈ ਕਿ ਉਰਮੀਲਾ 1990 ਦੇ ਦਹਾਕੇ 'ਚ ਹਿੰਦੀ ਸਿਨੇਮਾ ਦੀਆਂ ਸੀਨੀਅਰ ਅਦਾਕਾਰਾਂ 'ਚ ਗਿਣੀ ਜਾਂਦੀ ਸੀ। ਉਨ੍ਹਾਂ ਨੇ 'ਰੰਗੀਲਾ', 'ਸੱਤਿਆ', 'ਖੂਬਸੂਰਤ', 'ਜੁਦਾਈ', 'ਜੰਗਲ' ਅਤੇ ਕਈ ਹੋਰ ਕਾਮਯਾਬ ਫਿਲਮਾਂ 'ਚ ਕੰਮ ਕੀਤਾ।
ਜਹਾਜ਼ 'ਚ ਪੋਰਨ ਫਿਲਮ ਦੇਖਣਾ ਉਦਯੋਗਪਤੀ ਨੂੰ ਪਿਆ ਮਹਿੰਗਾ
NEXT STORY