ਹੈਦਰਾਬਾਦ- ਕਾਰਾਂ ਲੈ ਕੇ ਜਾ ਰਹੇ ਇਕ ਕੰਟੇਨਰ 'ਚ ਅੱਗ ਲੱਗ ਗਈ। ਇਸਦੇ ਚੱਲਦੇ 8 ਕਾਰਾਂ ਸੜ ਕੇ ਸੁਆਹ ਹੋ ਗਈਆਂ। ਇਹ ਹਾਦਸਾ ਐਤਵਾਰ ਨੂੰ ਸੰਗਾਰੈੱਡੀ ਜ਼ਿਲ੍ਹੇ ਦੇ ਜ਼ਹੀਰਾਬਾਦ ਨੇੜੇ ਰੰਜੋਲ 'ਚ ਵਾਪਰਿਆ। ਇਸ ਹਾਦਸੇ ਕਾਰਨ ਮੁੰਬਈ-ਹੈਦਰਾਬਾਦ ਨੈਸ਼ਨਲ ਹਾਈਵੇ 'ਤੇ ਜਾਮ ਲੱਗ ਗਿਆ। ਜਿਨ੍ਹਾਂ ਕਾਰਾਂ ਨੂੰ ਅੱਗ ਲੱਗੀ, ਉਨ੍ਹਾਂ ਵਿੱਚ 4 ਨੈਕਸਨ ਗੱਡੀਆਂ ਸ਼ਾਮਲ ਸਨ। ਮੰਨਿਆ ਜਾ ਰਿਹਾ ਹੈ ਕਿ ਸਾਰੀਆਂ ਮਹਿੰਗੀਆਂ ਕਾਰਾਂ ਸਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਟਾਟਾ ਕੰਪਨੀ ਦੀਆਂ ਕਾਰਾਂ ਨੂੰ ਮੁੰਬਈ ਤੋਂ ਹੈਦਰਾਬਾਦ ਦੇ ਸ਼ੋਅਰੂਮ ਵਿੱਚ ਲਿਜਾਇਆ ਜਾ ਰਿਹਾ ਸੀ। ਦੂਜੇ ਪਾਸੇ ਫਾਇਰ ਬ੍ਰਿਗੇਡ ਅਤੇ ਪੁਲਸ ਵਿਭਾਗ ਦੇ ਅਧਿਕਾਰੀ ਹੁਣ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਅੱਗ ਕੰਟੇਨਰ ਟਰੱਕ ਦੇ ਕੈਬਿਨ ਦੇ ਅੰਦਰ ਖਾਣਾ ਬਣਾਉਣ ਕਾਰਨ ਲੱਗੀ ਜਾਂ ਨਹੀਂ। ਜਿਸ ਕਾਰਨ ਇੰਨਾ ਵੱਡਾ ਹਾਦਸਾ ਵਾਪਰ ਗਿਆ।
ਰਿਪੋਰਟ ਮੁਤਾਬਕ ਕੰਟੇਨਰ ਦੇ ਇੰਜਣ 'ਚੋਂ ਧੂੰਆਂ ਨਿਕਲਿਆ ਅਤੇ ਅਚਾਨਕ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ। ਕੁਝ ਹੀ ਸਮੇਂ ਵਿੱਚ ਅੱਗ ਇੰਜਣ ਤੋਂ ਪਿਛਲੇ ਪਾਸੇ ਫੈਲ ਗਈ। ਨਵੀਆਂ ਕਾਰਾਂ ਨੂੰ ਅੱਗ ਲੱਗ ਗਈ ਅਤੇ ਸਾਰੀਆਂ ਸੜ ਗਈਆਂ। ਇੰਜਣ ਨੂੰ ਅੱਗ ਲੱਗਣ 'ਤੇ ਕੰਟੇਨਰ ਰੁਕ ਗਿਆ ਅਤੇ ਡਰਾਈਵਰ ਨੇ ਹੇਠਾਂ ਛਾਲ ਮਾਰ ਦਿੱਤੀ। ਇਸ ਤੋਂ ਬਾਅਦ ਉਸ ਨੇ ਐਮਰਜੈਂਸੀ ਫੋਨ ਨੰਬਰ 'ਤੇ ਕਾਲ ਕੀਤੀ ਅਤੇ ਪੁਲਸ ਨੂੰ ਸੂਚਨਾ ਦਿੱਤੀ।
ਮੁਸ਼ੱਕਤ ਦੇ ਬਾਅਦ ਅੱਗ 'ਤੇ ਕਾਬੂ
ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੇ ਕਰਮਚਾਰੀ ਮੌਕੇ 'ਤੇ ਪਹੁੰਚ ਗਏ। ਜ਼ਹੀਰਾਬਾਦ ਦੇ ਫਾਇਰ ਫਾਈਟਰਜ਼ ਦੇ ਨਾਲ-ਨਾਲ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਦੇ ਫਾਇਰ ਇੰਜਨੀਅਰਾਂ ਅਤੇ ਕਰਮਚਾਰੀਆਂ ਨੇ ਬਚਾਅ ਕਾਰਜ ਵਿਚ ਹਿੱਸਾ ਲਿਆ। ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਸੜਕ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਜਾਰੀ ਰਹੇ। ਕੁਝ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਬਾਅਦ ਵਿੱਚ ਪੁਲਸ ਨੇ ਆਵਾਜਾਈ ਨੂੰ ਸੁਚਾਰੂ ਕਰਵਾਇਆ।
IOCL ਰਿਫਾਇਨਰੀ 'ਚ ਧਮਾਕੇ ਤੋਂ ਬਾਅਦ ਲੱਗੀ ਭਿਆਨਕ ਅੱਗ, ਕਈ ਕਰਮਚਾਰੀ ਫਸੇ
NEXT STORY