ਜਮਸ਼ੇਦਪੁਰ : ਝਾਰਖੰਡ ਦੇ ਪੂਰਬੀ ਸਿੰਘਭੂਮ ਜ਼ਿਲ੍ਹੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਪਤੀ ਦਾ ਆਪਣੀ ਪਤਨੀ ਨਾਲ ਖਾਣਾ ਪਕਾਉਣ ਨੂੰ ਲੈ ਕੇ ਝਗੜਾ ਹੋ ਗਿਆ। ਇਸ ਝਗੜੇ ਤੋਂ ਬਾਅਦ ਉਸ ਨੇ ਆਪਣੀ ਪਤਨੀ ਦਾ ਸਾੜੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪੁਲਸ ਨੇ ਕਤਲ ਦੇ ਦੋਸ਼ ਵਿੱਚ ਮੰਗਲਵਾਰ ਨੂੰ 45 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਘਟਨਾ ਦੀ ਜਾਣਕਾਰੀ ਇਕ ਸੀਨੀਅਰ ਪੁਲਸ ਅਧਿਕਾਰੀ ਵਲੋਂ ਦਿੱਤੀ ਗਈ ਹੈ।
ਪੜ੍ਹੋ ਇਹ ਵੀ - ਸੁਹਾਗਰਾਤ ਵਾਲੇ ਦਿਨ ਭੜਕੀ ਲਾੜੀ, ਵਿਆਹ ਤੋਂ 3 ਦਿਨ ਬਾਅਦ ਮੰਗਿਆ ਤਲਾਕ, ਹੈਰਾਨ ਕਰੇਗੀ ਵਜ੍ਹਾ
ਅਧਿਕਾਰੀ ਨੇ ਦੱਸਿਆ ਕਿ ਪੀੜਤਾ ਨਿਸ਼ਾ ਸ਼ਰਮਾ ਦੀ ਲਾਸ਼ ਸੋਮਵਾਰ ਨੂੰ ਮੁਸਾਬਣੀ ਥਾਣਾ ਖੇਤਰ ਦੇ ਕਾਪਰ ਟਾਊਨਸ਼ਿਪ ਵਿੱਚ ਬੇਨਾਸੋਲ ਕੁਆਰਟਰਾਂ ਦੇ ਨੇੜੇ ਝਾੜੀਆਂ ਤੋਂ ਬਰਾਮਦ ਕੀਤੀ ਗਈ। ਮੁਸਾਬਣੀ ਪੁਲਿਸ ਸਟੇਸ਼ਨ ਦੇ ਇੰਚਾਰਜ ਅਨੁਜ ਕੁਮਾਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਸਰਕਲ ਅਫ਼ਸਰ ਉਮੇਸ਼ ਠਾਕੁਰ ਦੀ ਅਗਵਾਈ ਹੇਠ ਇੱਕ ਪੁਲਸ ਟੀਮ ਬਣਾਈ ਗਈ ਸੀ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਸੰਜੇ ਸ਼ਰਮਾ ਦਾ 7 ਦਸੰਬਰ ਦੀ ਸ਼ਾਮ ਨੂੰ ਖਾਣਾ ਪਕਾਉਣ ਨੂੰ ਲੈ ਕੇ ਆਪਣੀ ਪਤਨੀ ਨਾਲ ਝਗੜਾ ਹੋਇਆ ਸੀ।
ਪੜ੍ਹੋ ਇਹ ਵੀ - ਸੜਕ 'ਤੇ ਜਾਂਦੀ ਕਾਰ ਉੱਪਰ ਆ ਡਿੱਗਾ ਜਹਾਜ਼, ਪੈ ਗਈਆਂ ਭਾਜੜਾਂ (ਵੀਡੀਓ)
ਉਨ੍ਹਾਂ ਦੱਸਿਆ,"ਗੁੱਸੇ ਵਿੱਚ ਆ ਕੇ ਸੰਜੇ ਨੇ ਕਥਿਤ ਤੌਰ 'ਤੇ ਨਿਸ਼ਾ ਦੀ ਸਾੜੀ ਨਾਲ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਬਾਅਦ ਵਿੱਚ ਲਾਸ਼ ਨੂੰ ਨੇੜਲੀਆਂ ਝਾੜੀਆਂ ਵਿੱਚ ਸੁੱਟ ਦਿੱਤਾ। ਉਸਨੇ ਸਬੂਤ ਲੁਕਾਉਣ ਲਈ ਅਪਰਾਧ ਵਿੱਚ ਵਰਤੀ ਗਈ ਸਾੜੀ ਨੂੰ ਅੱਗ ਲਗਾ ਦਿੱਤੀ।" ਸਿੰਘ ਦੇ ਅਨੁਸਾਰ, ਸੰਜੇ ਨੂੰ ਸ਼ੱਕ ਦੇ ਆਧਾਰ 'ਤੇ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਸੀ, ਜਿਸ ਦੌਰਾਨ ਉਸਨੇ ਅਪਰਾਧ ਕਬੂਲ ਕਰ ਲਿਆ। ਪੁੱਛਗਿੱਛ ਦੌਰਾਨ ਇਕੱਠੀ ਕੀਤੀ ਗਈ ਜਾਣਕਾਰੀ ਦੇ ਆਧਾਰ 'ਤੇ ਪੁਲਸ ਨੇ ਸੜੀ ਹੋਈ ਸਾੜੀ ਦੇ ਟੁਕੜੇ ਵੀ ਬਰਾਮਦ ਕੀਤੇ। ਪੁਲਸ ਨੇ ਦੱਸਿਆ ਕਿ ਸੰਜੇ ਬਿਹਾਰ ਦੇ ਸੀਵਾਨ ਜ਼ਿਲ੍ਹੇ ਦੇ ਦਰੌਂਦਾ ਥਾਣਾ ਖੇਤਰ ਦੇ ਬਗੋਰਾ ਪਿੰਡ ਦਾ ਰਹਿਣ ਵਾਲਾ ਹੈ ਅਤੇ ਉਹ ਕੰਮ ਲਈ ਮੁਸਾਬਨੀ ਜਾਂਦਾ ਸੀ।
ਪੜ੍ਹੋ ਇਹ ਵੀ - ਠੰਡ ਕਾਰਨ ਬਦਲਿਆ ਸਕੂਲਾਂ ਦਾ ਸਮਾਂ! ਹੁਣ ਇਸ ਸਮੇਂ ਲੱਗਣਗੀਆਂ ਕਲਾਸਾਂ, ਇਸ ਸੂਬੇ 'ਚ ਜਾਰੀ ਹੋਏ ਹੁਕਮ
ਸੁਹਾਗਰਾਤ ਵਾਲੇ ਦਿਨ ਭੜਕੀ ਲਾੜੀ, ਵਿਆਹ ਤੋਂ 3 ਦਿਨ ਬਾਅਦ ਮੰਗਿਆ ਤਲਾਕ, ਹੈਰਾਨ ਕਰੇਗੀ ਵਜ੍ਹਾ
NEXT STORY