ਨੈਸ਼ਨਲ ਡੇਸਕ : ਰਾਸ਼ਟਰੀ ਰਾਜਧਾਨੀ ਵਿੱਚ ਪਿਛਲੇ 24 ਘੰਟੇ ਦੌਰਾਨ 125 ਨਵੇਂ ਮਾਮਲੇ ਸਾਹਮਣੇ ਆਏ ਅਤੇ ਇਨਫੈਕਸ਼ਨ ਦਰ 0.20 ਫ਼ੀਸਦੀ ਰਹੀ। ਹਾਲਾਂਕਿ, ਇਸ ਮਿਆਦ ਵਿੱਚ ਕਿਸੇ ਮਰੀਜ਼ ਦੀ ਮੌਤ ਦਰਜ ਨਹੀਂ ਕੀਤੀ ਗਈ ਹੈ। ਇਹ ਜਾਣਕਾਰੀ ਦਿੱਲੀ ਦੇ ਸਿਹਤ ਵਿਭਾਗ ਦੁਆਰਾ ਬੁੱਧਵਾਰ ਨੂੰ ਜਾਰੀ ਅੰਕੜਿਆਂ ਤੋਂ ਮਿਲੀ ਹੈ। ਵਿਭਾਗ ਨੇ ਦੱਸਿਆ ਕਿ ਇਸ ਦੇ ਨਾਲ ਹੀ ਦਿੱਲੀ ਵਿੱਚ ਹੁਣ ਤੱਕ ਪੀੜਤ ਹੋਏ ਲੋਕਾਂ ਦੀ ਗਿਣਤੀ ਵਧਕੇ 14,42,515 ਹੋ ਗਈ ਹੈ ਜਿਨ੍ਹਾਂ ਵਿਚੋਂ ਕਰੀਬ 14.16 ਲੱਖ ਮਰੀਜ਼ ਇਸ ਮਹਾਮਾਰੀ ਨੂੰ ਮਾਤ ਦੇ ਚੁੱਕੇ ਹਨ।
ਰਾਸ਼ਟਰੀ ਰਾਜਧਾਨੀ ਵਿੱਚ ਮਹਾਮਾਰੀ ਨਾਲ ਹੁਣ ਤੱਕ 25,102 ਮਰੀਜ਼ਾਂ ਦੀ ਜਾਨ ਗਈ ਹੈ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਦਿੱਲੀ ਵਿੱਚ 0.20 ਫ਼ੀਸਦੀ ਇਨਫੈਕਸ਼ਨ ਦਰ ਦੇ ਨਾਲ 102 ਨਵੇਂ ਮਾਮਲੇ ਆਏ ਸਨ ਜਦੋਂ ਕਿ ਸੋਮਵਾਰ ਨੂੰ ਇਨਫੈਕਸ਼ਨ ਦੀ ਦਰ ਇਹੀ ਸੀ ਪਰ 91 ਨਵੇਂ ਮਾਮਲੇ ਆਏ ਸਨ। ਉਥੇ ਹੀ, ਪਿਛਲੇ ਐਤਵਾਰ ਨੂੰ 0.17 ਫ਼ੀਸਦੀ ਇਨਫੈਕਸ਼ਨ ਦਰ ਦੇ ਨਾਲ 107 ਹੋਰ ਲੋਕਾਂ ਦੇ ਮਹਾਮਾਰੀ ਦੀ ਚਪੇਟ ਵਿੱਚ ਆਉਣ ਦੀ ਪੁਸ਼ਟੀ ਹੋਈ ਸੀ। ਸਿਹਤ ਬੁਲੇਟਿਨ ਮੁਤਾਬਕ ਦਿੱਲੀ ਵਿੱਚ ਮੰਗਲਵਾਰ ਨੂੰ 56,511 ਨਮੂਨਿਆਂ ਦੀ ਆਰ.ਟੀ.-ਪੀ.ਸੀ.ਆਰ. ਜਾਂਚ ਸਮੇਤ ਕੁਲ 63,313 ਨਮੂਨਿਆਂ ਦੀ ਜਾਂਚ ਕੀਤੀ ਗਈ।
ਇਹ ਵੀ ਪੜ੍ਹੋ - ਪਾਕਿਸਤਾਨੀ ਕੂੜ ਪ੍ਰਚਾਰ ਖ਼ਿਲਾਫ਼ ਭਾਰਤ ਦੀ ਵੱਡੀ ਕਾਰਵਾਈ, 20 ਯੂ-ਟਿਊਬ ਚੈਨਲਾਂ ਤੋਂ ਬਾਅਦ 2 ਵੈੱਬਸਾਈਟਾਂ ਬਲਾਕ
ਇਸ ਸਮੇਂ 624 ਮਰੀਜ਼ ਇਲਾਜ ਅਧੀਨ ਹਨ ਜੋ ਇੱਕ ਦਿਨ ਪਹਿਲਾਂ ਦੇ 557 ਮਰੀਜ਼ਾਂ ਤੋਂ ਜ਼ਿਆਦਾ ਹੈ। ਵਿਭਾਗ ਨੇ ਦੱਸਿਆ ਕਿ ਮੰਗਲਵਾਰ ਨੂੰ ਇਕਾਂਤਵਾਸ ਵਿੱਚ ਰਹਿ ਕੇ 262 ਪੀੜਤ ਇਲਾਜ ਕਰਾ ਰਹੇ ਸਨ, ਜਿਨ੍ਹਾਂ ਦੀ ਗਿਣਤੀ ਵਧਕੇ 289 ਹੋ ਗਈ ਹੈ। ਬੁਲੇਟਿਨ ਮੁਤਾਬਕ ਐਤਵਾਰ ਨੂੰ ਚਾਰ ਮਹੀਨੇ ਬਾਅਦ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 500 ਤੋਂ ਉੱਪਰ ਯਾਨੀ 513 ਪਹੁੰਚੀ ਸੀ। ਵਿਭਾਗ ਨੇ ਦੱਸਿਆ ਕਿ ਮੰਗਲਵਾਰ ਦੇ 173 ਦੇ ਮੁਕਾਬਲੇ ਬੁੱਧਵਾਰ ਨੂੰ ਪਾਬੰਦੀਸ਼ੁਦਾ ਖੇਤਰਾਂ ਦੀ ਗਿਣਤੀ 184 ਹੋ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਬਾਦਲ ਦੇ ਕਰੀਬੀ ਜੱਥੇਦਾਰ ਅਵਤਾਰ ਸਿੰਘ ਹਿੱਤ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
NEXT STORY