ਨਵੀਂ ਦਿੱਲੀ– ਦੇਸ਼ ਵਿਚ ਵਧਦੀ ਕੋਰੋਨਾ ਦੀ ਰਫਤਾਰ ਦਰਮਿਆਨ ਇਕ ਰਿਪੋਰਟ ਨੇ ਸਰਕਾਰ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਰਿਪੋਰਟ ਵਿਚ ਕਿਹਾ ਹੈ ਕਿ ਜੂਨ ਵਿਚ ਕੋਰੋਨਾ ਨਾਲ ਹਰ ਦਿਨ 2500 ਤੋਂ ਵਧ ਮੌਤਾਂ ਹੋ ਸਕਦੀਆਂ ਹਨ।
ਲਾਂਸੇਂਟ ਜਰਨਲ ਵਿਚ ਪ੍ਰਕਾਸ਼ਿਤ ਹੋਏ ਇਕ ਅਧਿਐਨ ਵਿਚ ਭਾਰਤ ਨੂੰ ਲੈ ਕੇ ਦਾਅਵਾ ਕੀਤਾ ਗਿਆ ਹੈ। ਇਸ ਖੋਜ ਨਾਲ ਜੁੜੇ ਵਿਗਿਆਨ ਭਾਰਤ ਸਰਕਾਰ ਦੀ ਕੋਰੋਨਾ ਟਾਸਕ ਫੋਰਸ ਦੇ ਮੈਂਬਰ ਵੀ ਹਨ। ਰਿਪੋਰਟ ਵਿਚ ਦੱਸਿਆ ਕਿ ਛੇਤੀ ਹੀ ਦੇਸ਼ ਵਿਚ ਹਰ ਦਿਨ ਔਸਤਨ 1750 ਮਰੀਜ਼ਾਂ ਦੀ ਮੌਤ ਹੋ ਸਕਦੀ ਹੈ। ਇਸ ਵਾਰ ਕੋਰੋਨਾ ਨਾਲ ਦੇਸ਼ ਦੇ ਟੀਅਰ-2 ਅਤੇ ਟੀਅਰ-3 ਸ਼੍ਰੇਣੀ ਵਾਲੇ ਸ਼ਹਿਰ ਸਭ ਤੋਂ ਜ਼ਿਆਦਾ ਇਨਫੈਕਟਿਡ ਹਨ। ਉਨ੍ਹਾਂ ਦੱਸਿਆ ਕਿ ਪਹਿਲੀ ਲਹਿਰ ਦੌਰਾਨ 50 ਫੀਸਦੀ ਮਾਮਲੇ 40 ਜ਼ਿਲਿਆਂ ਤੋਂ ਆਉਂਦੇ ਸਨ ਜੋ ਹੁਣ ਘੱਟ ਕੇ 20 ਜ਼ਿਲੇ ਹੋ ਗਏ ਹਨ।
ਅਜਿਹੇ ਵਿਚ ਦੂਜੀ ਲਹਿਰ ਪਹਿਲੀ ਲਹਿਰ ਨਾਲੋਂ ਜ਼ਿਆਦਾ ਖਤਰਨਾਕ ਹੈ, ਇਸ ਲਈ ਵਧੇਰੇ ਸਾਵਧਾਨੀ ਵਰਤਣ ਦੀ ਲੋੜ ਹੈ। ਰਿਪੋਰਟ ਵਿਚ ਸੁਝਾਅ ਦਿੱਤੇ ਗਏ ਹਨ ਕਿ ਭਾਰਤ ਵਿਚ ਵੈਕਸੀਨੇਸ਼ਨ ਡ੍ਰਾਈਵ ਤੇਜ਼ ਕਰਨ ਦੀ ਲੋੜ ਹੈ, ਸਾਰੇ ਬਾਲਗਾਂ ਨੂੰ ਛੇਤੀ ਤੋਂ ਛੇਤੀ ਟੀਕਾ ਲਗਾਇਆ ਜਾਣਾ ਚਾਹੀਦਾ ਹੈ। ਰਿਪੋਰਟ ਵਿਚ ਵੈਕਸੀਨ ਉਤਪਾਦਨ ਵਧਾਉਣ ਦੀ ਗੱਲ ਵੀ ਕਹੀ ਗਈ ਹੈ।
ਦੇਸ਼ ’ਚ ਕੋਰੋਨਾ ਦਾ ਵੱਡਾ ਉਛਾਲ, ਇਕ ਦਿਨ ’ਚ ਆਏ ਰਿਕਾਰਡ 2.61 ਲੱਖ ਨਵੇਂ ਕੇਸ
NEXT STORY