ਨਵੀਂ ਦਿੱਲੀ—ਜਿਥੇ ਪੂਰੇ ਦੇਸ਼ ਇਸ ਜਾਨਲੇਵਾ ਵਾਇਰਸ ਨੇ ਦਹਿਸ਼ਤ ਮਚਾਈ ਹੋਈ ਹੈ ਉਥੇ ਹੀ ਵਿਦੇਸ਼ੋਂ ਆਏ ਕੁਝ ਅਜਿਹੇ ਵੀ ਲੋਕ ਹਨ ਜੋ ਇਸ ਕਾਰਵਾਈ ਨੂੰ ਮਜ਼ਾਕ ਸਮਝਦੇ ਹਨ। ਵਿਦੇਸ਼ਾਂ ਤੋਂ ਆਏ ਸੈਂਕੜੇ ਅਜਿਹੇ ਲੋਕ ਹਨ ਜਿਨ੍ਹਾਂ ਨੇ ਭਾਰਤ ਆਉਣ ਦੀ ਜਾਣਕਾਰੀ ਕਿਸੇ ਸਥਾਨਕ ਅਧਿਕਾਰੀ ਨੂੰ ਨਹੀਂ ਦਿੱਤੀ। ਪੁਲਸ ਅਜਿਹੇ ਹੀ ਵਿਦੇਸ਼ੋਂ ਆਏ ਨਾਗਰਿਕਾਂ ਦੀ ਭਾਲ 'ਚ ਹੈ ਜੋ ਕੋਰੋਨਾਵਾਇਰਸ ਨਾਲ ਪੀੜਤ ਹੋ ਸਕਦੇ ਹਨ।
ਅਜਿਹੇ 'ਚ ਯੁਵਾ ਸ਼ਕਤੀ ਸੰਘ ਦੇ ਪ੍ਰਧਾਨ ਅਤੇ ਵਕੀਲ ਅਸ਼ੋਕ ਸਰੀਨ ਨੇ ਵਿਦੇਸ਼ ਮੰਤਰਾਲਾ ਨੂੰ ਇਕ ਚਿੱਠੀ ਲਿਖ ਕੇ ਅਜਿਹੇ ਨਾਗਰਿਕਾਂ ਦੇ ਪਾਸਪੋਰਟ ਰੱਦ ਕਰਨ ਦੀ ਅਪੀਲ ਕੀਤੀ ਹੈ। ਵਕੀਲ ਅਸ਼ੋਕ ਸਰੀਨ ਨੇ ਆਪਣੇ ਪੱਤਰ 'ਚ ਲਿਖਿਆ ਕਿ ਵੱਡੀ ਗਿਣਤੀ 'ਚ ਭਾਰਤੀ ਅਤੇ ਹੋਰ ਵਿਦੇਸ਼ੀ ਬੀਤੇ ਕੁਝ ਦਿਨਾਂ 'ਚ ਭਾਰਤ ਆਏ ਹਨ। ਭਾਰਤ 'ਚ ਮੌਜੂਦਾ ਹਾਲਤ ਬਹੁਤ ਦਹਿਸ਼ਤ ਭਰੀ ਹੈ ਅਤੇ ਅਜਿਹੇ ਲੋਕ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਹੋ ਸਕਦੇ ਹਨ। ਸਥਾਨਕ ਅਧਿਕਾਰੀ ਅਤੇ ਪੁਲਸ ਵਿਦੇਸ਼ੋਂ ਆਏ ਲੋਕਾਂ ਦੀ ਭਾਲ ਕਰ ਰਹੀ ਹੈ ਪਰ ਇਨ੍ਹਾਂ ਸ਼ੱਕੀ ਪ੍ਰਭਾਵਿਤ ਲੋਕਾਂ ਦਾ ਕਿਤੇ ਪਤਾ ਨਹੀਂ ਲੱਗ ਰਿਹਾ। ਅਜਿਹੇ ਲੋਕ ਹੋਰ ਕਈ ਜਾਨਾਂ ਨੂੰ ਖਤਰੇ 'ਚ ਪਾ ਸਕਦੇ ਹਨ। ਮੈਂ ਗੁਜ਼ਾਰਿਸ ਕਰਦਾ ਹਾਂ ਕਿ ਇਨ੍ਹਾਂ ਲੋਕਾਂ ਦੀ ਜਾਣਕਾਰੀ ਜ਼ਿਲਾ ਇੰਚਾਰਜ ਨੂੰ ਮੁਹੱਈਆ ਕਰਵਾਈ ਜਾਵੇ ਅਤੇ ਸਥਾਨਕ ਅਧਿਕਾਰੀਆਂ ਨਾਲ ਤਾਲਮੇਲ ਨਾ ਕਰਨ ਕਾਰਨ ਇਨ੍ਹਾਂ ਸਾਰਿਆਂ ਦੇ ਪਾਸਪੋਰਟ ਰੱਦ ਕੀਤੇ ਜਾਣ।
ਦੁਨੀਆਭਰ 'ਚ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਮਹਾਮਾਰੀ ਨੇ ਦੁਨੀਆ ਦੇ 190 ਤੋਂ ਵਧੇਰੇ ਦੇਸ਼ਾਂ 'ਚ ਆਪਣੇ ਪੈਰ ਪਸਾਰ ਲਏ ਹਨ। ਭਾਰਤ ਵੀ ਇਸ ਤੋਂ ਅਣਛੋਹਿਆ ਨਹੀਂ ਹੈ। ਭਾਰਤ 'ਚ ਕੋਰੋਨਾਵਾਇਰਸ ਦੇ 606 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ 'ਚੋਂ 11 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਗਰਮ ਪਾਣੀ ਪੀਣ ਦੀ ਪਾ ਲਓ ਆਦਤ, ਕਈ ਬੀਮਾਰੀਆਂ ਰਹਿਣਗੀਆਂ ਦੂਰ
NEXT STORY