ਨਵੀਂ ਦਿੱਲੀ– ਰਾਸ਼ਟਰੀ ਰਾਜਧਾਨੀ ’ਚ ਕੋਰੋਨਾ ਦੇ ਮਾਮਲਿਆਂ ’ਚ ਮੰਗਲਵਾਰ ਨੂੰ ਫਿਰ ਗਿਰਾਵਟ ਦਰਜ ਕੀਤੀ ਗਈ। ਇਸਦੇ ਨਾਲ ਹੀ ਕੋਵਿਡ ਇਨਫੈਕਸ਼ਨ ਦਰ ’ਚ ਵੱਡੀ ਗਿਰਾਵਟ ਆਈ ਹੈ। ਦਿੱਲੀ ’ਚ ਬੀਤੇ 24 ਘੰਟਿਆਂ ’ਚ 3 ਹਜ਼ਾਰ ਤੋਂ ਘੱਟ ਮਾਮਲੇ ਸਾਹਮਣੇ ਆਏ ਹਨ, ਜਦਕਿ 27 ਮਰੀਜ਼ਾਂ ਦੀ ਮੌਤ ਹੋਈ ਹੈ। ਸਿਹਤ ਵਿਭਾਗ ਦੇ ਬਿਆਨ ਮੁਤਾਬਕ, ਦਿੱਲੀ ’ਚ ਬੀਤੇ 24 ਘੰਟਿਆਂ ’ਚ ਕੋਰੋਨਾ ਇਨਫੈਕਸ਼ਨ ਦੇ 2,683 ਨਵੇਂ ਮਾਮਲੇ ਸਾਹਮਣੇ ਆਏ ਹਨ ਤਾਂ ਉਥੇ ਹੀ 27 ਮਰੀਜ਼ਾਂ ਦੀ ਮੌਤ ਹੋਈ ਹੈ। ਰਾਜਧਾਨੀ ’ਚ ਕੋਰੋਨਾ ਇਨਫੈਕਸ਼ਨ ਦਰ ਘੱਟ ਕੇ 5.09 ਫੀਸਦੀ ’ਤੇ ਆ ਗਈ ਹੈ।
ਬਿਆਨ ਮੁਤਬਕ, ਬੀਤੇ 24 ਘੰਟਿਆਂ ’ਚ 4,837 ਲੋਕ ਠੀਕ ਹੋਏ ਹਨ। ਰਾਜਧਾਨੀ ’ਚ ਹੁਣ ਕੁੱਲ ਸਰਗਰਮ ਮਾਮਲੇ ਘੱਟ ਕੇ 16,548 ’ਤੇ ਆ ਗਏ ਹਨ। ਦੱਸ ਦੇਈਏ ਕਿ ਦੇਸ਼ ’ਚ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਤੋਂ ਬਾਅਦ ਮਾਮਲੇ ਤੇਜ਼ੀ ਨਾਲ ਵਧਣ ਲੱਗੇ ਸਨ ਅਤੇ ਹੁਣ ਓਨੀ ਹੀ ਤੇਜ਼ੀ ਨਾਲ ਮਾਮਲੇ ਘੱਟ ਹੋ ਰਹੇ ਹਨ।
ਜੰਮੂ-ਕਸ਼ਮੀਰ: ਸ਼ੌਪੀਆਂ ’ਚ ਅੱਤਵਾਦੀਆਂ ਨੇ ਪੁਲਸ ਕਰਮਚਾਰੀ ’ਤੇ ਕੀਤੀ ਫਾਇਰਿੰਗ, ਤਲਾਸ਼ੀ ਮੁਹਿੰਮ ਜਾਰੀ
NEXT STORY