ਨਵੀਂ ਦਿੱਲੀ— ਦਿੱਲੀ-ਐੱਨ. ਸੀ. ਆਰ. 'ਚ ਜਿੱਥੇ ਕੋਰੋਨਾ ਸੰਕ੍ਰਮਿਤ ਲੋਕਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਜਾਰੀ ਹੈ, ਉੱਥੇ ਹੀ ਗਾਇਬ ਹੋਏ 1,589 ਕੋਰੋਨਾ ਸੰਕ੍ਰਮਿਤਾਂ ਨੇ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਸਿਹਤ ਵਿਭਾਗ ਇਨ੍ਹਾਂ ਲਾਪਤਾ ਮਰੀਜ਼ਾਂ ਨੂੰ ਲੱਭ ਰਿਹਾ ਹੈ। ਇਹ ਇਸ ਲਈ ਕਿਉਂਕਿ ਇਨ੍ਹਾਂ ਮਰੀਜ਼ਾਂ ਨੇ ਜਾਂਚ ਦੌਰਾਨ ਗਲਤ ਮੋਬਾਈਲ ਨੰਬਰ ਤੇ ਪਤਾ ਲਿਖਵਾਇਆ ਸੀ। ਹਾਲਾਂਕਿ ਕੁਝ ਲੱਭੇ ਗਏ ਹਨ, ਨਹੀਂ ਤਾਂ ਗਿਣਤੀ ਵਧੇਰੇ ਹੋਣੀ ਸੀ।
ਰਿਪੋਰਟਾਂ ਮੁਤਾਬਕ, ਦਿੱਲੀ ਤੋਂ 180, ਨੋਇਡਾ ਤੋਂ 19, ਗਾਜ਼ੀਆਬਾਦ ਤੋਂ 124, ਗੁਰੂਗ੍ਰਾਮ ਤੋਂ 266 ਤੇ ਫਰੀਦਾਬਾਦ ਤੋਂ ਇਕ ਹਜ਼ਾਰ ਮਰੀਜ਼ ਲਾਪਤਾ ਹਨ। ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਲੋਕਾਂ ਨੇ ਨਮੂਨਾ ਦਿੰਦੇ ਸਮੇਂ ਮੋਬਾਈਲ ਨੰਬਰ ਅਤੇ ਘਰ ਦਾ ਪਤਾ ਗਲਤ ਦਿੱਤਾ ਸੀ।
ਦਿੱਲੀ ਦੇ ਕੇਂਦਰੀ ਜ਼ਿਲ੍ਹਾ ਦੇ ਮੈਡੀਕਲ ਅਫਸਰ ਨੇ ਦੱਸਿਆ ਕਿ ਨਮੂਨਾ ਲੈਣ ਤੋਂ ਪਹਿਲਾਂ ਮਰੀਜ਼ ਦੀ ਪੂਰੀ ਜਾਣਕਾਰੀ ਆਈ. ਸੀ. ਐੱਮ. ਆਰ. ਐਪ 'ਤੇ ਅਪਲੋਡ ਕੀਤੀ ਜਾਂਦੀ ਹੈ। ਫਿਰ ਓ. ਟੀ. ਪੀ. ਨਾਲ ਮੋਬਾਈਲ ਨੰਬਰ ਰਜਿਸਟਰ ਕੀਤਾ ਜਾਂਦਾ ਹੈ। ਨਮੂਨਾ ਸਿਰਫ ਓ. ਟੀ. ਪੀ. ਪਾਉਣ ਤੋਂ ਬਾਅਦ ਲਿਆ ਜਾਂਦਾ ਹੈ। ਉਨ੍ਹਾਂ ਅਨੁਸਾਰ, ਲਾਪਤਾ ਹੋਏ ਜ਼ਿਆਦਾਤਰ ਲੋਕਾਂ ਨੇ ਨਿੱਜੀ ਲੈਬਾਂ ਤੋਂ ਜਾਂਚ ਕਰਵਾਈ ਸੀ। ਇਹ ਸਾਰੇ ਮਾਮਲੇ ਸ਼ੁਰੂਆਤੀ ਸਮੇਂ ਦੇ ਹਨ।
ਪੁਲਸ ਦੀ ਮਦਦ ਨਾਲ ਕੀਤੀ ਜਾ ਰਹੀ ਹੈ ਭਾਲ :
ਸਿਹਤ ਵਿਭਾਗ ਲਾਪਤਾ ਮਰੀਜ਼ਾਂ ਦੀ ਭਾਲ 'ਚ ਪੁਲਸ ਦੀ ਮਦਦ ਲੈ ਰਿਹਾ ਹੈ। ਗਾਜ਼ੀਆਬਾਦ ਜ਼ਿਲ੍ਹੇ 'ਚ ਪਿਛਲੇ ਮਹੀਨੇ ਦੇ ਪਹਿਲੇ ਹਫ਼ਤੇ ਤੱਕ ਅਜਿਹੇ ਮਰੀਜ਼ਾਂ ਦੀ ਗਿਣਤੀ 53 ਸੀ, 21 ਜੂਨ ਤੱਕ 107 ਲਾਪਤਾ ਸਨ। 26 ਜੂਨ ਨੂੰ, ਇਹ ਗਿਣਤੀ 189 ਤੇ ਪਹੁੰਚ ਗਈ। ਇਨ੍ਹਾਂ 'ਚੋਂ ਗਾਜ਼ੀਆਬਾਦ 'ਚ ਕੋਵਿਡ-19 ਦੇ ਲਾਪਤਾ 65 ਮਰੀਜ਼ਾਂ ਦੀ ਭਾਲ ਕੀਤੀ ਜਾ ਚੁੱਕੀ ਹੈ। ਇਸ ਦੇ ਨਾਲ ਹੀ ਲਾਪਤਾ ਸੰਕ੍ਰਮਿਤਾਂ ਦੀ ਭਾਲ ਲਈ ਪ੍ਰਸ਼ਾਸਨ ਵੱਲੋਂ ਤਿੰਨ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ। ਫਰੀਦਾਬਾਦ 'ਚ ਅਜਿਹੇ ਮਰੀਜ਼ਾਂ ਨੂੰ ਲੱਭਣ ਦੀ ਜ਼ਿੰਮੇਵਾਰੀ ਨਗਰ ਨਿਗਮ ਨੂੰ ਸੌਂਪੀ ਗਈ ਹੈ। ਉਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ ਡਾਟਾ ਮੁਹੱਈਆ ਕਰਵਾਇਆ ਜਾਵੇਗਾ।
ਸਾਲ ਦੀ ਤੀਜਾ ਚੰਨ ਗ੍ਰਹਿਣ ਅੱਜ, ਇਨ੍ਹਾਂ ਦੇਸ਼ਾਂ 'ਚ ਦੇਖਿਆ ਜਾ ਸਕਦਾ ਹੈ ਗ੍ਰਹਿਣ ਦਾ ਨਜ਼ਾਰਾ
NEXT STORY