ਪਟਨਾ - ਬਿਹਾਰ ਦੀ ਰਾਜਧਾਨੀ ਪਟਨਾ 'ਚ ਕੋਰੋਨਾ ਦੇ ਇੱਕ ਮਰੀਜ਼ ਨੇ ਖੁਦਕੁਸ਼ੀ ਕਰ ਲਈ ਹੈ। ਮਰੀਜ਼ ਨੇ ਏਮਜ਼ ਦੀ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕੀਤੀ। ਉਹ ਕੋਵਿਡ ਵਾਰਡ 'ਚ ਦਾਖਲ ਸੀ। ਮ੍ਰਿਤਕ ਮੁਹੰਮਦਪੁਰ ਦਾ ਰਹਿਣ ਵਾਲਾ ਹੈ।
ਜਾਣਕਾਰੀ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ 'ਚ ਲੱਗ ਗਈ। ਮਰੀਜ਼ ਕੋਵਿਡ ਵਾਰਡ ਤੋਂ ਬਾਹਰ ਨਿਕਲ ਕੇ ਛੱਤ 'ਤੇ ਗਿਆ ਅਤੇ ਉਥੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਲਾਸ਼ ਨੂੰ ਕਬਜੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਮਰੀਜ਼ ਦੇ ਸੁਸਾਇਡ ਕਰਨ ਨਾਲ ਏਮਜ਼ 'ਚ ਭਾਜੜ ਮੱਚ ਗਈ।
ਫੁਲਵਾਰੀ ਸ਼ਰੀਫ ਦੇ ਥਾਣੇਦਾਰ ਰਫੀਕੁਰ ਰਹਿਮਾਨ ਨੇ ਕਿਹਾ ਕਿ ਇੱਕ ਮਰੀਜ਼ ਨੇ ਹਸਪਤਾਲ ਦੀ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਉਹ ਬਿਹਟਾ ਦੇ ਮੁਹੰਮਦਪੁਰ ਦਾ ਰਹਿਣ ਵਾਲਾ ਹੈ। ਮ੍ਰਿਤਕ ਦੀ ਪਛਾਣ ਬਿਹਟਾ ਦੇ ਮੁਹੰਮਦਪੁਰ ਨਿਵਾਸੀ ਰੋਹਿਤ ਕੁਮਾਰ ਦੇ ਰੂਪ 'ਚ ਕੀਤੀ ਗਈ ਹੈ।
ਫਿਰੌਤੀ ਦੇ 30 ਲੱਖ ਰੁਪਏ ਦੇਣ ਤੋਂ ਬਾਅਦ ਵੀ ਸੰਜੀਤ ਦਾ ਕਤਲ, 11 ਪੁਲਸ ਮੁਲਾਜ਼ਮ ਮੁਅੱਤਲ
NEXT STORY