ਲਖਨਊ/ਕਾਨਪੁਰ : ਕਾਨਪੁਰ ਦੇ ਬੱਰਾ ਲੈਬ ਟੈਕਨੀਸ਼ੀਅਨ ਸੰਜੀਤ ਯਾਦਵ ਅਗਵਾ ਕਾਂਡ ਦੇ 31ਵੇਂ ਦਿਨ ਦਾ ਖੁਲਾਸਾ ਹੋਇਆ ਹੈ। ਪੁਲਸ ਨੇ ਖੁਲਾਸਾ ਕਰਦੇ ਹੋਏ ਦੱਸਿਆ ਕਿ ਘਟਨਾ 'ਚ ਸ਼ਾਮਲ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫੜੇ ਜਾਣ ਤੋਂ ਬਾਅਦ ਦੋਸ਼ੀਆਂ ਨੇ ਦੱਸਿਆ ਕਿ ਸੰਜੀਤ ਯਾਦਵ ਦੀ ਹੱਤਿਆ 26/27 ਜੂਨ ਦੀ ਰਾਤ ਕਰ ਦਿੱਤੀ ਸੀ ਪਰ ਪੁਲਸ ਨੂੰ ਅਜੇ ਤੱਕ ਲਾਸ਼ ਨਹੀਂ ਮਿਲੀ ਹੈ। ਇਹ ਮਾਮਲਾ ਉਸ ਸਮੇਂ ਚਰਚਾ 'ਚ ਆਇਆ ਜਦੋਂ ਸੰਜੀਤ ਦੇ ਅਗਵਾਕਾਰਾਂ ਨੇ 30 ਲੱਖ ਦੀ ਫਿਰੌਤੀ ਮੰਗੀ ਸੀ। ਇਸ ਮਾਮਲੇ 'ਚ 7 ਹੋਰ ਪੁਲਸ ਮੁਲਾਜ਼ਮਾਂ 'ਤੇ ਗਾਜ ਡਿੱਗੀ ਹੈ। ਇਸ ਤੋਂ ਪਹਿਲਾਂ ਖੇਤਰ ਅਧਿਕਾਰੀ ਮਨੋਜ ਗੁਪਤਾ ਅਤੇ ਏ.ਐੱਸ.ਪੀ. ਅਪਰਣਾ ਗੁਪਤਾ ਸਮੇਤ 4 ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਗਿਆ ਸੀ। ਥਾਣਾ ਇੰਚਾਰਜ ਰਣਜੀਤ ਰਾਏ ਅਤੇ ਚੌਕੀ ਇੰਚਾਰਜ ਰਾਜੇਸ਼ ਕੁਮਾਰ ਨੂੰ ਵੀ ਸਸਪੈਂਡ ਕੀਤਾ ਜਾ ਚੁੱਕਾ ਹੈ। ਭਾਵ ਹੁਣ ਤੱਕ ਕੁਲ 11 ਪੁਲਸ ਮੁਲਾਜ਼ਮਾਂ ਖਿਲਾਫ ਕਾਰਵਾਈ ਹੋਈ ਹੈ।
ਦੋਸਤਾਂ ਨੇ ਰਚੀ ਸੀ ਹੱਤਿਆ ਦੀ ਸਾਜ਼ਿਸ਼, 2 ਔਰਤਾਂ ਵੀ ਸ਼ਾਮਲ ਹਨ
ਕਿੱਥੇ ਹੈ ਬ੍ਰਹਮ-ਸ਼ਕਤੀ ਸੰਪੰਨ ਲੋਕਾਂ ਦਾ ਭਿਓਤਪਾਦਕ ਪ੍ਰਭਾ ਮੰਡਲ: ਅਖਿਲੇਸ਼ : ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੇ ਅਗਵਾ ਹੋਏ ਨੌਜਵਾਨ ਦੀ ਹੱਤਿਆ 'ਤੇ ਦੁੱਖ ਜ਼ਾਹਿਰ ਕਰਦੇ ਹੋਏ ਸਰਕਾਰ ਤੋਂ ਪੀੜਤ ਪਰਿਵਾਰ ਨੂੰ 50 ਲੱਖ ਰੂਪਏ ਮੁਆਵਜ਼ਾ ਅਤੇ ਪਰਿਵਾਰ ਵੱਲੋਂ ਅਦਾ ਕੀਤੀ ਗਈ ਫਿਰੌਤੀ ਦੀ ਰਕਮ ਦੇ ਬਰਾਬਰ ਧਨ ਰਾਸ਼ੀ ਦੇਣ ਦੀ ਮੰਗ ਕੀਤੀ ਹੈ। ਸਪਾ ਪ੍ਰਧਾਨ ਨੇ ਯੋਗੀ ਸਰਕਾਰ 'ਤੇ ਤੰਜ ਕੱਸਿਆ ਅਤੇ ਕਿਹਾ ਕਿ ਹੁਣ ਕਿੱਥੇ ਹੈ ਬ੍ਰਹਮ-ਸ਼ਕਤੀ ਸੰਪੰਨ ਲੋਕਾਂ ਦਾ ਭਿਓਤਪਾਦਕ ਪ੍ਰਭਾ-ਮੰਡਲ ਅਤੇ ਉਨ੍ਹਾਂ ਦੀ ਗਿਆਨ-ਮੰਡਲੀ।
ਗੁੰਡਿਆਂ ਸਾਹਮਣੇ ਆਤਮ-ਸਮਰਪਣ ਕਰ ਚੁੱਕੀ ਹੈ ਕਾਨੂੰਨ ਵਿਵਸਥਾ : ਪ੍ਰਿਯੰਕਾ
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉੱਤਰ ਪ੍ਰਦੇਸ਼ 'ਚ ਕਾਨੂੰਨ ਵਿਵਸਥਾ ਗੁੰਡਿਆਂ ਸਾਹਮਣੇ ਆਤਮ-ਸਮਰਪਣ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਘਰ ਹੋਵੇ, ਸੜਕ ਹੋਵੇ, ਦਫਤਰ ਹੋਵੇ ਕੋਈ ਵੀ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦਾ।
ਅਸਮ 'ਚ 3.5 ਦੀ ਤੀਬਰਤਾ ਨਾਲ ਲੱਗੇ ਭੂਚਾਲ ਦੇ ਝਟਕੇ
NEXT STORY