ਭੋਪਾਲ (ਅਨਸ) : ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਕਿ ਉਹ ਹਸਪਤਾਲ 'ਚ ਆਪਣੇ ਕੱਪੜੇ ਖੁਦ ਧੋ ਰਹੇ ਹਨ। ਇਸ ਨਾਲ ਉਨ੍ਹਾਂ ਦੇ ਹੱਥਾਂ ਨੂੰ ਵੀ ਫਾਇਦਾ ਹੋਇਆ ਹੈ। ਸ਼ਿਵਰਾਜ ਸਿੰਘ ਚੌਹਾਨ ਪਿਛਲੇ ਦਿਨੀਂ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸ਼ਹਿਰ ਦੇ ਇਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਸ਼ਿਵਰਾਜ ਨੇ ਵੀਡੀਓ ਕਾਨਫਰੰਸਿੰਗ ਦੌਰਾਨ ਕਿਹਾ ਕਿ ਉਨ੍ਹਾਂ ਦੇ ਹੱਥ ਦਾ ਹਾਲ ਹੀ 'ਚ ਆਪਰੇਸ਼ਨ ਹੋਇਆ ਸੀ। ਸਰਜਰੀ ਤੋਂ ਬਾਅਦ, ਉਹ ਆਪਣੀ ਮੁੱਠੀ ਬੰਦ ਕਰਨ 'ਚ ਸਮਰੱਥ ਨਹੀਂ ਸਨ ਅਤੇ ਫਿਜ਼ੀਓਥੈਰੇਪੀ ਵੀ ਬਹੁਤ ਮਦਦ ਨਹੀਂ ਕਰਦੀ ਸੀ ਪਰ ਰੋਜ਼ਾਨਾ ਕੱਪੜੇ ਧੋਣ ਨਾਲ ਉਨ੍ਹਾਂ ਦੇ ਹੱਥਾਂ ਨੂੰ ਫਾਇਦਾ ਪਹੁੰਚਿਆ ਹੈ।
ਸੁਸ਼ਾਂਤ ਖ਼ੁਦਕੁਸ਼ੀ ਮਾਮਲਾ: ਹੁਣ ਚਿਰਾਗ ਪਾਸਵਾਨ ਨੇ ਵੀ ਕੀਤੀ ਸੀ.ਬੀ.ਆਈ. ਜਾਂਚ ਦੀ ਮੰਗ
NEXT STORY