ਨਵੀਂ ਦਿੱਲੀ— ਕੋਰੋਨਾ ਵੈਕਸੀਨ ਨੂੰ ਲੈ ਕੇ ਭਾਰਤ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਹੁਣ 1 ਅਪ੍ਰੈਲ 2021 ਤੋਂ ਦੇਸ਼ ’ਚ ਟੀਕਾਕਰਨ ਦਾ ਦਾਇਰਾ ਵਧਾਇਆ ਜਾਵੇਗਾ। 1 ਅਪ੍ਰੈਲ ਤੋਂ 45 ਸਾਲ ਤੋਂ ਉੱਪਰ ਦੀ ਉਮਰ ਵਾਲੇ ਹਰ ਵਿਅਕਤੀ ਨੂੰ ਟੀਕਾ ਲਾਇਆ ਜਾਵੇਗਾ। 45 ਸਾਲ ਤੋਂ ਉੱਪਰ ਦੀ ਉਮਰ ਵਾਲੇ ਲੋਕਾਂ ਨੂੰ ਸਿਰਫ ਆਪਣਾ ਰਜਿਸਟ੍ਰੇਸ਼ਨ ਕਰਾਉਣਾ ਹੋਵੇਗਾ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਪ੍ਰੈੱਸ ਕਾਨਫਰੰਸ ’ਚ ਇਸ ਦਾ ਐਲਾਨ ਕੀਤਾ। ਉਨ੍ਹਾਂ ਆਖਿਆ ਕਿ ਹੁਣ ਆਸਾਨੀ ਨਾਲ ਸਰਕਾਰੀ ਅਤੇ ਪ੍ਰਾਈਵੇਟ ਸੈਂਟਰਾਂ ’ਚ ਵੈਕਸੀਨ ਮਿਲ ਸਕੇਗੀ।
ਇਹ ਵੀ ਪੜ੍ਹੋ: ਦੇਸ਼ ’ਚ ਮੁੜ ‘ਕੋਰੋਨਾ’ ਦੀ ਆਫ਼ਤ, ਰੋਜ਼ਾਨਾ ਕੇਸਾਂ ਦੀ ਗਿਣਤੀ 40 ਹਜ਼ਾਰ ਤੋਂ ਪਾਰ
ਜਾਵਡੇਕਰ ਨੇ ਅੱਗੇ ਕਿਹਾ ਕਿ 45 ਸਾਲ ਤੋਂ ਹੇਠਾਂ ਦੀ ਉਮਰ ਵਾਲਿਆਂ ਲਈ ਟੀਕਾਕਰਨ ਦਾ ਫ਼ੈਸਲਾ ਅੱਗੇ ਲਿਆ ਜਾਵੇਗਾ। ਦੇਸ਼ ’ਚ ਹੁਣ ਤੱਕ 4,84,94,594 (ਲੱਗਭਗ 4.85 ਕਰੋੜ) ਲੋਕਾਂ ਨੂੰ ਕੋਰੋਨਾ ਵੈਕਸੀਨ ਲਾਈ ਜਾ ਚੁੱਕੀ ਹੈ। ਜਦਕਿ ਕਰੀਬ 80 ਲੱਖ ਲੋਕਾਂ ਨੂੰ ਕੋਰੋਨਾ ਦੀ ਦੂਜੀ ਡੋਜ਼ ਵੀ ਲਾਈ ਜਾ ਚੁੱਕੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਜੇ ਮਾਸਕ ਅਤੇ ਦੋ ਗਜ਼ ਦੀ ਦੂਰੀ ਬਹੁਤ ਹੀ ਲਾਜ਼ਮੀ ਹੈ। ਕੋਰੋਨਾ ਵੈਕਸੀਨ ਇਕ ਸੁਰੱਖਿਆ ਕਵਚ ਵਾਂਗ ਹੈ।
ਇਹ ਵੀ ਪੜ੍ਹੋ: ਦੇਸ਼ 'ਚ ਨਹੀਂ ਹੈ ਕੋਵਿਡ ਵੈਕਸੀਨ ਦੀ ਕੋਈ ਕਮੀ : ਹਰਸ਼ਵਰਧਨ
ਦੱਸਣਯੋਗ ਹੈ ਕਿ ਹੁਣ ਤੱਕ ਦੇਸ਼ ’ਚ ਸਿਹਤ ਕਾਮਿਆਂ, ਕੋਰੋਨਾ ਯੋਧਿਆਂ ਦੇ ਨਾਲ-ਨਾਲ 60 ਸਾਲ ਤੋਂ ਵੱਧ ਉਮਰ ਵਾਲੇ, 45 ਸਾਲ ਤੋਂ ਵੱਧ ਉਮਰ ਵਾਲੇ (ਜੋ ਗੰਭੀਰ ਬੀਮਾਰੀ ਤੋਂ ਪੀੜਤ) ਲੋਕਾਂ ਨੂੰ ਵੈਕਸੀਨ ਲਾਈ ਜਾ ਰਹੀ ਸੀ। ਕੋਰੋਨਾ ਵੈਕਸੀਨ ਟੀਕਾਕਰਨ 16 ਜਨਵਰੀ 2021 ਤੋਂ ਸ਼ੁਰੂ ਹੋਇਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਦਿੱਲੀ ਸਥਿਤ ਏਮਜ਼ ’ਚ ਕੋਰੋਨਾ ਵੈਕਸੀਨ ਲਗਵਾ ਚੁੱਕੇ ਹਨ।
ਇਹ ਵੀ ਪੜ੍ਹੋ: ਤੁਹਾਡੇ ਘਰ ਨੇੜੇ ਕਿੱਥੇ-ਕਿੱਥੇ ਲੱਗ ਰਿਹੈ ਕੋਰੋਨਾ ਦਾ ਟੀਕਾ, ਇੰਝ ਲਗਾ ਸਕਦੇ ਹੋ ਪਤਾ
ਸਰਕਾਰੀ ਅਤੇ ਪ੍ਰਾਈਵੇਟ ਸੈਂਟਰਾਂ ’ਚ ਵੈਕਸੀਨ ਉਪਲੱਬਧ—
ਦੱਸ ਦੇਈਏ ਕਿ ਦੇਸ਼ ਵਿਚ ਕਰੀਬ 10 ਹਜ਼ਾਰ ਸਰਕਾਰੀ ਸੈਂਟਰਾਂ ਅਤੇ ਹਜ਼ਾਰਾਂ ਪ੍ਰਾਈਵੇਟ ਸੈਂਟਰਾਂ ਵਿਚ ਵੈਕਸੀਨ ਲਾਈ ਜਾ ਰਹੀ ਹੈ। ਸਰਕਾਰੀ ਸੈਂਟਰਾਂ ’ਚ ਵੈਕਸੀਨ ਦੀ ਡੋਜ਼ ਮੁਫ਼ਤ ਵਿਚ ਲਾਈ ਜਾ ਰਹੀ ਹੈ, ਜਦਕਿ ਪ੍ਰਾਈਵੇਟ ਸੈਂਟਰਾਂ ’ਚ 250 ਰੁਪਏ ਪ੍ਰਤੀ ਡੋਜ਼ ਦੇ ਹਿਸਾਬ ਨਾਲ ਵੈਕਸੀਨ ਲੱਗ ਰਹੀ ਹੈ।
ਕਪਿਲ ਦੇਵ ਵੱਲੋਂ ਮਨਜਿੰਦਰ ਸਿਰਸਾ ਨਾਲ ਮੁਲਾਕਾਤ, ਮਨੁੱਖਤਾਵਾਦੀ ਕੰਮਾਂ ਲਈ DSGMC ਦੀ ਕੀਤੀ ਤਾਰੀਫ਼
NEXT STORY