ਨਵੀਂ ਦਿੱਲੀ– ਟੀਕਾ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਦਾਰ ਪੂਨਾਵਾਲਾ ਨੇ ਕਿਹਾ ਕਿ ਸਿਹਤ ਕਾਮਿਆਂ ਅਤੇ ਬਜ਼ੁਰਗਾਂ ਲਈ ਆਕਸਫੋਰਡ ਕੋਵਿਡ-19 ਦਾ ਟੀਕਾ ਅਗਲੇ ਸਾਲ ਫਰਵਰੀ ਤਕ ਅਤੇ ਆਮ ਲੋਕਾਂ ਲਈ ਅਪ੍ਰੈਲ ਤਕ ਉਪਲੱਬਧ ਹੋਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਨਤਾ ਨੂੰ ਜ਼ਰੂਰੀ ਦੋ ਖੁਰਾਕਾਂ ਦੀ ਕੀਮਤ ਜ਼ਿਆਦਾ ਤੋਂ ਜ਼ਿਆਦਾ ਇਕ ਹਜ਼ਾਰ ਰੁਪਏ ਹੋਵੇਗੀ ਪਰ ਇਹ ਪ੍ਰੀਖਣ ਆਖਰੀ ਨਤੀਜਿਆਂ ਅਤੇ ਰੈਗੁਲੇਟਰੀ ਦੀ ਮਨਜ਼ੂਰੀ ’ਤੇ ਨਿਰਭਰ ਕਰੇਗਾ। ਪੂਨਾਵਾਲਾ ਨੇ ਹਿੰਦੁਸਤਾਨ ਟਾਈਮਸ ਲੀਡਰਸ਼ਿਪ ਸਮਿਟ (ਐੱਚ.ਟੀ.ਐੱਲ.ਐੱਸ.) 2020 ’ਚ ਕਿਹਾ ਕਿ 2024 ਤਕ ਹਰ ਭਾਰਤੀ ਨੂੰ ਟੀਕਾ ਲੱਗ ਚੁੱਕਾ ਹੋਵੇਗਾ। ਪੂਨਾਵਾਲਾ ਨੇ ਅੱਗੇ ਕਿਹਾ ਕਿ ਵੈਕਸੀਨ ਬਹੁਤ ਜਲਦ ਆਉਣ ਵਾਲੀ ਹੈ। ਹੁਣ ਤਕ ਦੇ ਨਤੀਜੇ ਕਾਫੀ ਚੰਗੇ ਰਹੇ ਹਨ ਅਤੇ ਅਸੀਂ ਉਮੀਦ ਕਰ ਰਹੇ ਹਾਂ ਕਿ ਅੱਗੇ ਵੀ ਸਭ ਕੁਝ ਚੰਗਾ ਹੋਵੇਗਾ।
ਉਨ੍ਹਾਂ ਕਿਹਾ ਕਿ ਭਾਰਤ ਦੇ ਹਰ ਵਿਅਕਤੀ ਨੂੰ ਟੀਕਾ ਲਗਾਉਣ ’ਚ ਦੋ ਜਾਂ ਤਿੰਨ ਸਾਲ ਲੱਗਣਗੇ। ਇਹ ਸਿਰਫ ਸਪਲਾਈ ’ਚ ਕਮੀ ਕਾਰਨ ਨਹੀਂ ਸਗੋਂ ਇਸ ਲਈ ਕਿ ਤੁਹਾਨੂੰ ਬਜਟ, ਟੀਕਾ, ਸਾਜੋ-ਸਾਮਾਨ, ਬੁਨਿਆਦੀ ਢਾਂਚੇ ਦੀ ਲੋੜ ਹੈ ਅਤੇ ਫਿਰ ਟੀਕਾ ਲਗਵਾਉਣ ਲਈ ਲੋਕਾਂ ਨੂੰ ਰਾਜ਼ੀ ਹੋਣਾ ਚਾਹੀਦਾ ਹੈ। ਇਹ ਉਹ ਕਾਰਕ ਹਨ ਜੋ ਪੂਰੀ ਆਬਾਦੀ ਦੇ 80-90 ਫੀਸਦੀ ਲੋਕਾਂ ਨੂੰ ਟੀਕਾਕਰਣ ਲਈ ਜ਼ਰੂਰੀ ਹਨ।
ਹਰਿਆਣਾ ਸਰਕਾਰ ਦਾ ਫੈਸਲਾ, 30 ਨਵੰਬਰ ਤੱਕ ਬੰਦ ਰਹਿਣਗੇ ਸਕੂਲ
NEXT STORY