ਮਹਾਰਾਸ਼ਟਰ— ਭਾਰਤ 'ਚ ਕੋਰੋਨਾ ਵਾਇਰਸ ਨਾਲ ਤੀਜੀ ਮੌਤ ਹੋ ਗਈ ਹੈ। ਮਾਮਲਾ ਮਹਾਰਾਸ਼ਟਰ ਦਾ ਹੈ, ਜਿੱਥੇ ਮਰੀਜ਼ ਦੀ ਵਾਇਰਸ ਨਾਲ ਮੌਤ ਹੋ ਗਈ। ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਕਸਤੂਰਬਾ ਹਸਪਤਾਲ 'ਚ 64 ਸਾਲ ਦੇ ਬਜ਼ੁਰਗ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਇੱਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵਾਇਰਸ ਨਾਲ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਰਨਾਟਕ 'ਚ 76 ਸਾਲਾ ਬਜ਼ੁਰਗ ਅਤੇ ਦਿੱਲੀ 'ਚ 69 ਸਾਲਾ ਬਜ਼ੁਰਗ ਔਰਤ ਦੀ ਮੌਤ ਕੋਰੋਨਾ ਵਾਇਰਸ ਕਰ ਕੇ ਹੋਈ। ਦੱਸਣਯੋਗ ਹੈ ਕਿ ਭਾਰਤ 'ਚ ਕੋਰੋਨਾ ਵਾਇਰਸ ਦੇ 129 ਮਾਮਲੇ ਸਾਹਮਣੇ ਆ ਚੁੱਕੇ ਹਨ। ਸਭ ਤੋਂ ਜ਼ਿਆਦਾ ਮਾਮਲੇ ਮਹਾਰਾਸ਼ਟਰ 'ਚ ਹਨ, ਜਿੱਥੇ 39 ਕੇਸਾਂ ਦੀ ਪੁਸ਼ਟੀ ਹੋਈ ਹੈ। 13 ਮਰੀਜ਼ ਠੀਕ ਹੋ ਕੇ ਘਰ ਜਾ ਚੁੱਕੇ ਹਨ। ਚੀਨ ਤੋਂ ਫੈਲਿਆ ਇਹ ਵਾਇਰਸ 160 ਤੋਂ ਵਧੇਰੇ ਦੇਸ਼ਾਂ 'ਚ ਪੈਰ ਪਸਾਰ ਚੁੱਕਾ ਹੈ। ਦੁਨੀਆ ਭਰ 'ਚ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 7,174 ਤਕ ਪਹੁੰਚ ਗਈ ਹੈ, ਜਦਕਿ 1 ਲੱਖ 82 ਹਜ਼ਾਰ ਲੋਕ ਵਾਇਰਸ ਦੀ ਲਪੇਟ 'ਚ ਹਨ।
ਭਾਰਤ 'ਚ 15 ਸੂਬਿਆਂ 'ਚ ਇਹ ਵਾਇਰਸ ਫੈਲ ਚੁੱਕਾ ਹੈ—
ਸੂਬੇ ਮਰੀਜ਼
ਲੱਦਾਖ 04
ਜੰਮੂ-ਕਸ਼ਮੀਰ 03
ਪੰਜਾਬ 01
ਦਿੱਲੀ 07
ਰਾਜਸਥਾਨ 04
ਕਰਨਾਟਕ 10
ਹਰਿਆਣਾ 15
ਕੇਰਲ 26
ਤਾਮਿਲਨਾਡੂ 01
ਆਂਧਰਾ ਪ੍ਰਦੇਸ਼ 01
ਉੱਤਰਾਖੰਡ 01
ਤੇਲੰਗਾਨਾ 03
ਮਹਾਰਾਸ਼ਟਰ 39
ਓਡੀਸ਼ਾ 01
ਉੱਤਰ ਪ੍ਰਦੇਸ਼ 13
ਰੇਲਵੇ 'ਚ ਨਿਕਲੀਆਂ ਨੌਕਰੀਆਂ, 10ਵੀ ਪਾਸ ਕਰ ਸਕਦੇ ਹਨ ਅਪਲਾਈ
NEXT STORY