ਨਵੀਂ ਦਿੱਲੀ- ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਖ਼ਾਮੇਨੇਈ ਦੀ ਅਮਰੀਕਾ ਅਤੇ ਇਜ਼ਰਾਈਲ ਦੇ ਇਕ ਸਾਂਝੇ ਹਮਲੇ 'ਚ ਮੌਤ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਭਾਰਤ 'ਚ ਸਥਿਤ ਈਰਾਨੀ ਦੂਤਘਰ ਨੇ ਆਪਣਾ ਝੰਡਾ ਅੱਧਾ ਝੁਕਾ ਦਿੱਤਾ ਹੈ ਅਤੇ ਇਸ ਹਮਲੇ ਲਈ ਅਮਰੀਕਾ ਅਤੇ ਇਜ਼ਰਾਈਲ ਨੂੰ "ਗੰਭੀਰ ਨਤੀਜੇ" ਭੁਗਤਣ ਦੀ ਚਿਤਾਵਨੀ ਦਿੱਤੀ ਹੈ।
ਇਤਿਹਾਸ ਦੇ ਸਭ ਤੋਂ ਭਿਆਨਕ ਹਮਲੇ ਦੀ ਧਮਕੀ
ਈਰਾਨ ਦੀ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰਪਸ (IRGC) ਨੇ ਸਰਕਾਰੀ ਟੈਲੀਵਿਜ਼ਨ 'ਤੇ ਖ਼ਾਮੇਨੇਈ ਦੀ ਮੌਤ ਦੀ ਪੁਸ਼ਟੀ ਕੀਤੀ ਹੈ। IRGC ਨੇ ਸਹੁੰ ਖਾਧੀ ਹੈ ਕਿ ਉਹ ਆਪਣੇ ਲੀਡਰ ਦੇ ਕਾਤਲਾਂ ਨੂੰ ਅਜਿਹੀ ਸਜ਼ਾ ਦੇਣਗੇ ਜੋ "ਇਤਿਹਾਸ ਦਾ ਸਭ ਤੋਂ ਭਿਆਨਕ ਹਮਲਾ" ਹੋਵੇਗਾ। ਇਰਾਨੀ ਕੈਬਨਿਟ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਇਸ ਵੱਡੇ ਜ਼ੁਰਮ ਦਾ ਜਵਾਬ ਜ਼ਰੂਰ ਦਿੱਤਾ ਜਾਵੇਗਾ।
ਡੋਨਾਲਡ ਟਰੰਪ ਦਾ ਬਿਆਨ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ 86 ਸਾਲਾ ਖ਼ਾਮੇਨੇਈ ਦੀ ਮੌਤ ਦਾ ਐਲਾਨ ਕੀਤਾ। ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' 'ਤੇ ਦਾਅਵਾ ਕੀਤਾ ਕਿ ਖ਼ਾਮੇਨੇਈ ਅਮਰੀਕਾ ਦੇ ਉੱਨਤ ਖੁਫੀਆ ਤੰਤਰ ਅਤੇ ਟ੍ਰੈਕਿੰਗ ਸਿਸਟਮ ਤੋਂ ਬਚ ਨਹੀਂ ਸਕੇ। ਇਸ ਹਮਲੇ ਨਾਲ ਈਰਾਨ 'ਚ ਖ਼ਾਮੇਨੇਈ ਦਾ 36 ਸਾਲਾਂ ਦਾ ਸਖ਼ਤ ਸ਼ਾਸਨ ਖ਼ਤਮ ਹੋ ਗਿਆ ਹੈ।
ਵਿਸ਼ਵ ਭਰ ਨੂੰ ਅਪੀਲ
ਭਾਰਤ 'ਚ ਈਰਾਨੀ ਦੂਤਘਰ ਨੇ ਦੁਨੀਆ ਭਰ ਦੀਆਂ ਆਜ਼ਾਦ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ "ਖੁੱਲ੍ਹੇਆਮ ਜ਼ੁਰਮ" ਦੀ ਸਖ਼ਤ ਨਿੰਦਾ ਕਰਨ। ਦੂਤਘਰ ਨੇ ਸਪੱਸ਼ਟ ਕੀਤਾ ਕਿ ਈਰਾਨ ਆਪਣੇ ਰਸਤੇ 'ਤੇ ਮਜ਼ਬੂਤੀ ਨਾਲ ਚੱਲਦਾ ਰਹੇਗਾ ਅਤੇ ਦੇਸ਼ ਦੇ ਚੱਲ ਰਹੇ ਮਾਮਲਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਗਟਰ 'ਚੋਂ ਨਿਕਲੇ 500-500 ਦੇ ਨੋਟ ! ਦੇਖਣ ਪਹੁੰਚੇ ਲੋਕਾਂ ਨੇ ਮਚਾ'ਤੀ ਲੁੱਟ, ਹੱਥ ਪਾ-ਪਾ ਕੇ...
NEXT STORY