ਚੰਡੀਗੜ੍ਹ-ਹਰਿਆਣਾ 'ਚ ਅੱਜ ਕੋਰੋਨਾਵਾਇਰਸ ਦੇ 6 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਤੋਂ ਬਾਅਦ ਸੂਬੇ 'ਚ ਹੁਣ ਇਸ ਮਹਾਮਾਰੀ ਨਾਲ ਪੀੜਤਾਂ ਦੀ ਗਿਣਤੀ ਵੱਧ ਕੇ 653 ਤੱਕ ਪਹੁੰਚ ਚੁੱਕੀ ਹੈ ਜਦਕਿ 279 ਮਰੀਜ਼ ਠੀਕ ਹੋ ਕੇ ਘਰ ਜਾ ਚੁੱਕੇ ਹਨ ਅਤੇ 9 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਬੇ 'ਚ ਹੁਣ ਤੱਕ ਸਰਗਰਮ ਮਾਮਲੇ ਵੱਧ ਕੇ 365 ਤੱਕ ਪਹੁੰਚ ਚੁੱਕੇ ਹਨ।
ਸੂਬੇ ਦੇ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਨੇ ਕੋਰੋਨਾ ਦੀ ਸਥਿਤੀ ਨੂੰ ਲੈ ਕੇ ਜਾਰੀ ਸਵੇਰ ਦੇ ਬੁਲੇਟਿਨ 'ਚ ਇਹ ਜਾਣਕਾਰੀ ਦਿੱਤੀ ਹੈ। ਸੂਬੇ 'ਚ ਕੋਰੋਨਾ ਦੇ ਸੋਨੀਪਤ ਤੋਂ 3, ਪਾਨੀਪਤ, ਪੰਚਕੂਲਾ ਅਤੇ ਸਿਰਸਾ ਤੋਂ 1-1 ਮਾਮਲਾ ਸਾਹਮਣੇ ਆਇਆ ਹੈ।
ਦੱਸਣਯੋਗ ਹੈ ਕਿ ਸੂਬੇ 'ਚ ਵਿਦੇਸ਼ ਤੋਂ ਪਰਤੇ ਲੋਕਾਂ ਦੀ ਪਹਿਚਾਣ ਦਾ ਅੰਕੜਾ ਹੁਣ 37464 ਤੱਕ ਪਹੁੰਚ ਚੁੱਕਾ ਹੈ, ਜਿਨ੍ਹਾਂ 'ਚ 22708 ਲੋਕਾਂ ਨੇ ਕੁਆਰੰਟੀਨ ਦੀ ਮਿਆਦ ਪੂਰੀ ਕਰ ਲਈ ਹੈ ਅਤੇ ਬਾਕੀ 14756 ਨਿਗਰਾਨੀ 'ਚ ਹਨ। ਹੁਣ ਤੱਕ 51514 ਕੋਰੋਨਾ ਸ਼ੱਕੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ, ਜਿਨ੍ਹਾਂ 'ਚ 45992 ਨੈਗੇਟਿਵ ਅਤੇ 14 ਇਟਲੀ ਦੇ ਨਾਗਰਿਕ ਸਮੇਤ 653 ਪਾਜ਼ੇਟਿਵ ਮਾਮਲੇ ਹਨ। 4869 ਸੈਂਪਲਾਂ ਦੀ ਰਿਪੋਰਟ ਹਾਲੇ ਆਉਣੀ ਬਾਕੀ ਹੈ।
ਨਾ ਕੋਰੋਨਾ ਦਾ ਡਰ ਤੇ ਨਾ ਭੁੱਖ ਦੀ ਫਿਕਰ, ਹੈਦਰਾਬਾਦ ਤੋਂ ਪੈਦਲ ਚੱਲ ਕੇ 29 ਮਜ਼ਦੂਰ ਪੁੱਜੇ ਝਾਰਖੰਡ
NEXT STORY