ਮੇਦੀਨੀਨਗਰ (ਭਾਸ਼ਾ)— ਤੇਲੰਗਾਨਾ ਦੇ ਹੈਦਰਾਬਾਦ ਤੋਂ 29 ਪ੍ਰਵਾਸੀ ਮਜ਼ਦੂਰਾਂ ਦਾ ਇਕ ਜੱਥਾ ਪੈਦਲ ਚੱਲ ਕੇ ਸ਼ਨੀਵਾਰ ਨੂੰ ਝਾਰਖੰਡ ਦੇ ਮੇਦੀਨੀਨਗਰ ਪੁੱਜਾ, ਜਿਸ ਨੂੰ ਪੁਲਸ ਕਰਮਚਾਰੀਆਂ ਨੇ ਕੋਵਿਡ-19 ਜਾਂਚ ਲਈ ਸਦਰ ਹਸਪਤਾਲ ਭੇਜ ਦਿੱਤਾ। ਮਜ਼ਦੂਰਾਂ ਦੇ ਇਸ ਜੱਥੇ ’ਤੇ ਪੁਲਸ ਦੀ ਨਜ਼ਰ ਸ਼ਨੀਵਾਰ ਨੂੰ ਉਸ ਸਮੇਂ ਪਈ, ਜਦੋਂ ਉਹ ਮੇਦੀਨੀਨਗਰ ਦੇ ਤੱਟ ਨਾਲ ਲੱਗਦੀ ਕੋਇਲ ਨਦੀ ਨੇੇੜੇੇ ਆਰਾਮ ਕਰਨ ਲਈ ਬੈਠੇ ਹੋਏ ਸਨ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਮਜ਼ਦੂਰਾਂ ਦਾ ਉਕਤ ਦਲ ਤੇਲੰਗਾਨਾ ਤੋਂ ਪੈਦਲ ਹੀ ਸੜਕ ਮਾਰਗ ਰਾਹੀਂ ਆਪਣੇ ਘਰਾਂ ਵੱਲ ਪਰਤਿਆ ਹੈ। ਸਾਰੇ ਮਜ਼ਦੂਰ ਪਲਾਮੂ ਜ਼ਿਲੇ ਦੇ ਪਾਂਕੀ ਥਾਣਾ ਖੇਤਰ ਦੇ ਵਾਸੀ ਹਨ, ਜੋ ਤੇਲੰਗਾਨਾ ਵਿਚ ਦਿਹਾੜੀ ਮਜ਼ਦੂਰੀ ਕਰ ਕੇ ਰੋਜ਼ੀ-ਰੋਟੀ ਚਲਾਉਂਦੇ ਸਨ।
ਇਨ੍ਹਾਂ ਮਜ਼ਦੂਰਾਂ ਵਿਚ ਸ਼ਾਮਲ 24 ਸਾਲ ਦਿਲੀਪ ਕੁਮਾਰ ਨੇ ਦੱਸਿਆ ਕਿ ਅਸੀ ਇਕ ਨਿਰਮਾਣ ਕੰਪਨੀ ਵਿਚ ਕੰਮ ਕਰਦੇ ਸੀ ਅਤੇ ਜਿਵੇਂ ਹੀ ਲਾਕਡਾਊਨ ਦਾ ਐਲਾਨ ਹੋਇਆ, ਉਵੇਂ ਹੀ ਮਾਲਕ ਨੇ ਉਨ੍ਹਾਂ ਨੂੰ ਕੰਮ ’ਤੇ ਆਉਣ ਤੋਂ ਮਨਾ ਕਰ ਦਿੱਤਾ। ਮੌਕੇ ’ਤੇ ਮੌਜੂਦ ਪੁਲਸ ਸਬ-ਇੰਸਪੈਕਟਰ ਪੂਜਾ ਉਰਾਂਵ ਨੇ ਦੱਸਿਆ ਕਿ ਇਹ ਮਜ਼ਦੂਰ ਪਿਛਲੀ 10 ਅਪ੍ਰੈਲ ਨੂੰ ਹੈਦਰਾਬਾਦ ਤੋਂ ਚੱਲੇ ਸਨ ਅਤੇ ਅੱਜ ਸਵੇਰੇ ਇੱਥੇ ਪਹੁੰਚਣ ਤੋਂ ਬਾਅਦ ਕੋਇਲ ਨਦੀ ਦੇ ਤੱਟ ’ਤੇ ਆਰਾਮ ਕਰ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਸਾਰੇ ਮਜ਼ਦੂਰਾਂ ਨੂੰ ਕੋਵਿਡ-19 ਦੀ ਜਾਂਚ ਤੋਂ ਬਾਅਦ ਉਨ੍ਹਾਂ ਦੇ ਹੀ ਇਲਾਕੇ ਵਿਚ ਆਈਸੋਲੇਸ਼ਨ ਕੇਂਦਰ ਵਿਚ ਰੱਖਣ ਦੇ ਪ੍ਰਬੰਧ ਕੀਤੇ ਗਏ ਹਨ, ਜਿੱਥੇ ਉਹ 14 ਦਿਨਾਂ ਲਈ ਇਕਾਂਤਵਾਸ ਰਹਿਣਗੇ।
ਕੇਂਦਰ ਸਰਕਾਰ ਨੇ ਕੀਤਾ ਫੈਸਲਾ, 12 ਲੱਖ ਕਰੋੜ ਰੁਪਏ ਲਵੇਗੀ ਉਧਾਰ
NEXT STORY