ਨਵੀਂ ਦਿੱਲੀ- ਕੋਰੋਨਾ ਵਾਇਰਸ ਦੇ ਚੱਲਦਿਆਂ ਦੁਨੀਆ ਲਾਕਡਾਊਨ ਦੀ ਸਥਿਤੀ ਵਿਚ ਹੈ। ਵਿਸ਼ਵ ਪੱਧਰ ‘ਤੇ 35 ਦੇਸ਼ਾਂ ਦੇ 900 ਮਿਲੀਅਨ ਲੋਕਾਂ ਨੇ ਸਮਾਜਿਕ ਦੂਰੀ ਬਣਾ ਲਈ ਹੈ। ‘ਯੂਨਾਈਟਡ ਨੈਸ਼ਨਲ ਕਾਨਫਰੰਸ ਆਨ ਟਰੇਡ ਐਂਡ ਡਿਵੈਲਪਮੈਂਟ’ ਦੀ ਰਿਪੋਰਟ ਮੁਤਾਬਕ ਵਿਸ਼ਵ ਪੱਧਰ ‘ਤੇ ਕੋਰੋਨਾ ਵਾਇਰਸ ਕਾਰਨ ਸਾਲ 2020 ‘ਚ ਅਰਥਵਿਵਸਥਾ ਨੂੰ 1 ਤੋਂ 2 ਟ੍ਰਿਲੀਅਨ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਉੱਥੇ ਹੀ ਭਾਰਤ ਦਾ 348 ਮਿਲੀਅਨ ਡਾਲਰ ਦਾ ਕਾਰੋਬਾਰ ਪ੍ਰਭਾਵਿਤ ਹੋ ਸਕਦਾ ਹੈ।
ਭਾਰਤ ਦੀ ਕੁੱਲ ਵਰਕਫੋਰਸ ਵਿਚੋਂ 93 ਫੀਸਦੀ ਭਾਵ ਤਕਰੀਬਨ 40 ਕਰੋੜ ਲੋਕ ਮੁੱਖ ਤੌਰ ‘ਤੇ ਅਸਥਾਈ ਸੈਕਟਰ ਤੋਂ ਆਉਂਦੇ ਹਨ ਜਦਕਿ ਤਕਰੀਬਨ 93 ਮਿਲੀਅਨ ਲੋਕਾਂ ਨੂੰ ਸੀਜ਼ਨਲ ਰੋਜ਼ਗਾਰ ਮਿਲਦਾ ਹੈ। ਇਨ੍ਹਾਂ ਸਾਰੇ ਕਾਮਿਆਂ ਨੂੰ ਕੋਰੋਨਾ ਵਾਇਰਸ ਕਾਰਨ ਨੁਕਸਾਨ ਝੱਲਣਾ ਪੈ ਰਿਹਾ ਹੈ। ‘ਜਿੰਦਲ ਗਲੋਬਲ ਲਾਅ ਸਕੂਲ’ ਮੁਤਾਬਕ ਭਾਰਤ ਦੇ ਅਸਥਾਈ ਰੋਜ਼ਗਾਰ ਦੀ ਗੱਲ ਕਰੀਏ ਤਾਂ 75 ਫੀਸਦੀ ਲੋਕ ਸਵੈ-ਰੋਜ਼ਗਾਰ ਹਨ, ਭਾਵ ਰਿਕਸ਼ਾ, ਕਾਰਪੈਂਟਰ, ਪਲੰਬਰ ਵਰਗੇ ਕੰਮ ਕਰਦੇ ਹਨ। ਇਨ੍ਹਾਂ ਨੂੰ ਪੇਡ ਲੀਵ ਜਾਂ ਮੈਡੀਕਲ ਸਹੂਲਤ ਵਰਗੀਆਂ ਸੁਵਿਧਾਵਾਂ ਦਾ ਲਾਭ ਨਹੀਂ ਮਿਲਦਾ।
ਭਿਆਨਕ ਮੰਦੀ ਦੀ ਲਪੇਟ ਵਿਚ ਆ ਸਕਦੀ ਹੈ ਭਾਰਤੀ ਅਰਥ-ਵਿਵਸਥਾ -
ਕੋਰੋਨਾ ਵਾਇਰਸ ਤੋਂ ਪਹਿਲਾਂ ਹੀ ਭਾਰਤੀ ਅਰਥ-ਵਿਵਸਥਾ ਆਰਥਿਕ ਸੁਸਤੀ ਦੇ ਦੌਰ ‘ਚੋਂ ਲੰਘ ਰਹੀ ਸੀ ਪਰ ਕੋਰੋਨਾ ਵਾਇਰਸ ਕਾਰਨ ਹੁਣ ਭਾਰਤੀ ਅਰਥ ਵਿਵਸਥਾ ਬੁਰੀ ਤਰ੍ਹਾਂ ਇਸ ਦੀ ਲਪੇਟ ਵਿਚ ਆ ਸਕਦੀ ਹੈ। ਬੇਰੋਜ਼ਗਾਰੀ ਦਰ 45 ਸਾਲ ਦੇ ਸਭ ਤੋਂ ਬੁਰੇ ਦੌਰ ਤੋਂ ਲੰਘ ਰਹੀ ਹੈ। ਸਾਲ 2016 ਦੀ ਨੋਟਬੰਦੀ ਅਤੇ ਜੀ. ਐੱਸ. ਟੀ. ਲਾਗੂ ਹੋਣ ਕਾਰਨ ਅਰਥ ਵਿਵਸਥਾ ਰਫਤਾਰ ਨਹੀਂ ਫੜ ਸਕੀ। ਬੇਰੋਜ਼ਗਾਰੀ, ਘੱਟ ਆਮਦਨੀ ਅਤੇ ਖੇਤੀ ਦੀ ਖਰਾਬ ਹਾਲਤ ਦੇ ਚੱਲਦਿਆਂ ਦੇਸ਼ ਵਿਚ ਕੰਜ਼ਿਊਮਰ ਸੈਂਟੀਮੈਂਟ ਅਤੇ ਡਿਮਾਂਡ ਵਿਚ ਕਮੀ ਦੇਖੀ ਗਈ ਹੈ।
ਸਿਹਤ ਲਈ ਖਤਰਾ ਬਣ ਰਿਹੈ ਈ-ਕਚਰਾ
NEXT STORY