ਮਹਿਤਪੁਰ - ਮਹਿਤਪੁਰ ਦੀ ਨਕੋਦਰ ਸਹਿਕਾਰੀ ਖੰਡ ਮਿੱਲ ਵੱਲੋਂ ਕਿਸਾਨਾਂ ਨੂੰ ਆਟਮ 2025 ਦੌਰਾਨ ਗੰਨੇ ਦੀ ਵੱਧ ਤੋਂ ਵੱਧ ਬਿਜਾਈ ਕਰਨ ਸਬੰਧੀ ਉਤਸ਼ਾਹਤ ਕਰਨ ਅਤੇ ਲੋੜੀਂਦੀ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਪਿੰਡ ਤਲਵੰਡੀ ਸੰਘੇੜਾ ਵਿੱਚ ਕਿਸਾਨ ਸਿਖਲਾਈ ਕੈਂਪ ਦਾ ਅਜੋਜਨ ਕੀਤਾ ਗਿਆ।
ਲਗਾਏ ਗਏ ਕੈਂਪ ਦੌਰਾਨ ਮਿੱਲ ਦੇ ਜਨਰਲ ਮੈਨੇਜਰ ਸ. ਸੁਖਵਿੰਦਰ ਸਿੰਘ ਤੂਰ ਨੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਸੁਣਿਆ ਅਤੇ ਇਨ੍ਹਾਂ ਮੁਸ਼ਕਿਲਾਂ ਦੇ ਹੱਲ ਕਰਨ ਦਾ ਭਰੋਸਾ ਦਿੱਤਾ। ਅਵਤਾਰ ਸਿੰਘ ਮੁੱਖ ਗੰਨਾ ਵਿਕਾਸ ਅਫ਼ਸਰ, ਸਹਿਕਾਰੀ ਖੰਡ ਮਿੱਲ ਨਕੇਦਰ ਵੱਲੋਂ ਕਿਸਾਨਾਂ ਨੂੰ ਗੰਨੇ ਦੀ ਬਿਜਾਈ ਕਰਨ ਅਤੇ ਮਿੱਲ ਵੱਲੋਂ ਦਿੱਤੀਆਂ ਜਾਣ ਵਾਲੀਆ ਸਹੂਲਤਾਂ ਬਾਰੇ ਜਾਣੂੰ ਕਰਵਾਇਆ ਗਿਆ। ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵਿਚ ਮੁੱਖ ਗੰਨਾ ਵਿਕਾਸ ਅਫ਼ਸਰ ਵੱਲੋਂ ਯਕੀਨ ਦਿਵਾਇਆ ਗਿਆ ਕਿ ਆਉਣ ਵਾਲੇ ਪਿੜਾਈ ਸੀਜ਼ਨ 2025-26 ਦੌਰਾਨ ਗੰਨੇ ਦੀਆਂ ਪਰਚੀਆਂ ਕਲੰਡਰ ਮੁਤਾਬਿਕ ਦਿੱਤੀਆਂ ਜਾਣਗੀਆਂ ਅਤੇ ਗੰਨਾ ਧੜੇ ਮੁਤਾਬਕ ਲਿਆ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ 'ਚ ਐਨਰਜੀ ਡਰਿੰਕਸ ‘ਤੇ ਬੈਨ! ਪੰਚਾਇਤ ਨੇ ਕਰ ਲਿਆ ਫ਼ੈਸਲਾ, ਪਿੰਡ ਦੇ ਮੁੰਡੇ-ਕੁੜੀ ਦਾ ਨਹੀਂ ਹੋਵੇਗਾ ਵਿਆਹ
ਮਿੱਲ ਦੇ ਜਨਰਲ ਮੈਨੇਜਰ ਸ. ਸੁਖਵਿੰਦਰ ਸਿੰਘ ਤੂਰ ਵੱਲੋਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਨਕੋਦਰ ਸਹਿਕਾਰੀ ਖੰਡ ਮਿੱਲ ਕਿਸਾਨਾਂ ਦੀ ਆਪਣੀ ਮਿੱਲ ਹੈ, ਕਿਸਾਨ ਮਿੱਲ ਦੀ ਰੀੜ ਦੀ ਹੱਡੀ ਹਨ। ਇਨ੍ਹਾਂ ਦੇ ਸਿਰ 'ਤੇ ਮਿੱਲ ਚੱਲ ਰਹੀ ਹੈ ਅਤੇ ਮਿੱਲ ਚੱਲਣ ਕਾਰਨ ਹਜ਼ਾਰਾ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ। ਇਸ ਦੀ ਤਰੱਕੀ ਲਈ ਵਧੇਰੇ ਰਕਬਾ ਗੰਨੇ ਹੇਠ ਲਿਆ ਕੇ ਮਿੱਲ ਦੀ ਪਿੜਾਈ ਦੀ ਲੋੜ ਨੂੰ ਪੂਰਾ ਕਰਨਾ ਚਾਹੀਦਾ ਹੈ, ਉਨ੍ਹਾਂ ਵੱਲੋਂ ਦੱਸਿਆ ਕਿ ਮਿੱਲ ਦੀ ਰਿਪੇਅਰ ਦਾ ਕੰਮ ਤਸੱਲੀਬਖ਼ਸ਼ ਚੱਲ ਰਿਹਾ ਹੈ ਅਤੇ ਮਿੱਲ ਸਮੇਂ-ਸਿਰ ਪਿੜਾਈ ਲਈ ਤਿਆਰ ਹੋ ਜਾਵੇਗੀ ਅਤੇ ਸ਼ੂਗਰਫੈਡ ਦੀਆਂ ਹਦਾਇਤਾਂ ਮੁਤਾਬਕ ਸਮੇਂ ਸਿਰ ਚਲਾ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਪੰਜਾਬ 'ਚ ਕਾਂਗਰਸ ਹਾਈਕਮਾਂਡ ਨੇ 29 ਆਬਜ਼ਰਵਰ ਕੀਤੇ ਨਿਯੁਕਤ, ਲਿਸਟ 'ਚ ਵੇਖੋ ਪੂਰੇ ਨਾਂ
ਇਸ ਮੌਕੇ ਸ. ਸੁਖਵਿੰਦਰ ਸਿੰਘ ਤੂਰ ਜਨਰਲ ਮੈਨੇਜਰ, ਅਵਤਾਰ ਸਿੰਘ ਸੀ. ਸੀ. ਡੀ. ਓ. ਪਰਵਿੰਦਰ ਸਿੰਘ ਗੰਨਾ ਸਰਵੇਅਰ, ਜਸਪਾਲ ਸਿੰਘ ਗੰਨਾ ਸਰਵੇਅਰ, ਏਕਮ ਸਿੰਘ ਸਿੱਧੂ ਸੀ. ਡੀ. ਆਈ. ਦਵਿੰਦਰ ਸਿੰਘ, ਦਲਬੀਰ ਸਿੰਘ, ਕੁਲਦੀਪ ਸਿੰਘ ਗੰਨਾ ਸਰਵੇਅਰ ਅਤੇ ਅਗਾਹਵਧੂ ਕਿਸਾਨ ਪਰਮਜੀਤ ਸਿੰਘ ਮਾਨ, ਨਾਨਕ ਸਿੰਘ ਖਹਿਰਾ, ਪਵਿੰਤਰ ਸਿੰਘ, ਮੇਜਰ ਸਿੰਘ ਆਦਿ ਹਾਜ਼ਰ ਸਨ ।
ਇਹ ਵੀ ਪੜ੍ਹੋ: ਪੰਜਾਬ ਦੇ 5 ਜ਼ਿਲ੍ਹਿਆਂ ਲਈ ਹੋ ਗਿਆ ਵੱਡਾ ਐਲਾਨ, ਜਲਦ ਸ਼ੁਰੂ ਹੋਵੇਗਾ ਪਾਇਲ਼ਟ ਪ੍ਰਾਜੈਕਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਜਨਮਦਿਨ 'ਤੇ CM ਮਾਨ ਨੇ ਦਿੱਤੀ ਵਧਾਈ
NEXT STORY