ਨਵੀਂ ਦਿੱਲੀ– ਕੋਰੋਨਾ ਸੰਕਟ ਵਿਚਕਾਰ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਇਕ ਅਜੀਬੋਗਰੀਬ ਬਿਆਨ ਦਿੱਤਾ ਹੈ। ਤ੍ਰਿਵੇਂਦਰ ਸਿੰਘ ਰਾਵਤ ਨੇ ਵੀਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਇਕ ਜੀਵ ਹੈ ਜਿਸ ਨੂੰ ਜਿਊਣ ਦਾ ਅਧਿਕਾਰ ਹੈ। ਸੋਸ਼ਲ ਮੀਡੀਆ ’ਤੇ ਤ੍ਰਿਵੇਂਦਰ ਸਿੰਘ ਰਾਵਤ ਦਾ ਇਹ ਬਿਆਨ ਖੂਬ ਵਾਇਰਲ ਹੋ ਰਿਹਾ ਹੈ ਅਤੇ ਲੋਕ ਤਰ੍ਹਾਂ-ਤਰ੍ਹਾਂ ਦੀ ਪ੍ਰਤੀਕਿਰਿਆ ਦੇ ਰਹੇ ਹਨ।
ਇਹ ਵੀ ਪੜ੍ਹੋ– PM ਮੋਦੀ ਵੱਲੋਂ 20,000 ਕਰੋੜ ਦੀ ਕਿਸ਼ਤ ਜਾਰੀ, ਕਿਸਾਨਾਂ ਦੇ ਖਾਤਿਆਂ 'ਚ ਆਉਣਗੇ ਦੋ-ਦੋ ਹਜ਼ਾਰ ਰੁਪਏ
ਦਰਅਸਲ, ਸਾਬਕਾ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਕਿਹਾ ਸੀ ਕਿ ਦਾਰਸ਼ਨਿਕ ਦ੍ਰਿਸ਼ਟੀਕੌਣ ਤੋਂ ਵੇਖਿਆ ਜਾਵੇ ਤਾਂ ਕੋਰੋਨਾ ਵਾਇਰਸ ਵੀ ਇਕ ਜੀਵ ਹੈ ਹੈ, ਬਾਕੀ ਲੋਕਾਂ ਦੀ ਤਰ੍ਹਾਂ ਇਸ ਨੂੰ ਵੀ ਜਿਊਣ ਦਾ ਅਧਿਕਾਰ ਹੈ ਪਰ ਅਸੀਂ (ਮਨੁੱਖ) ਖੁਦ ਨੂੰ ਸਭ ਤੋਂ ਬੁੱਧੀਮਾਨ ਸਮਝਦੇ ਹਾਂ ਅਤੇ ਇਸ ਨੂੰ ਖਤਮ ਕਰਨ ਲਈ ਤਿਆਰ ਹਾਂ, ਇਸ ਲਈ ਇਹ ਖੁਦ ਨੂੰ ਲਗਾਤਾਰ ਬਦਲ ਰਿਹਾ ਹੈ। ਹਾਲਾਂਕਿ, ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਕਿਹਾ ਕਿ ਮਨੁੱਖ ਨੂੰ ਸੁਰੱਖਿਅਤ ਰਹਿਣ ਲਈ ਵਾਇਰਸ ਤੋਂ ਅੱਗੇ ਨਿਕਲਣ ਦੀ ਲੋੜ ਹੈ। ਇਸ ਬਿਆਨ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੂੰ ਸੋਸ਼ਲ ਮੀਡੀਆ ’ਤੇ ਟਰੋਲ ਕੀਤਾ ਜਾ ਰਿਹਾ ਹੈ। ਇਸ ਸਮੇਂ ਦੇਸ਼ ਕੋਰੋਨਾ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ ਅਤੇ ਪਹਾੜਾਂ ਤੋਂ ਲੈ ਕੇ ਮੈਦਾਨ ਤਕ ਹਰ ਥਾਂ ਮਾਤਮ ਪਸਰਿਆ ਹੋਇਆ ਹੈ।
ਇਹ ਵੀ ਪੜ੍ਹੋ– ਕੋਵਿਡ ਪੀੜਤ ਔਰਤ ਨਾਲ ਹਸਪਤਾਲ ’ਚ ਜਬਰ-ਜ਼ਨਾਹ
ਇਹ ਵੀ ਪੜ੍ਹੋ– ਫੋਨ ’ਚੋਂ ਤੁਰੰਤ ਡਿਲੀਟ ਕਰੋ ‘ਗੂਗਲ ਕ੍ਰੋਮ’ ਦੀ ਇਹ ਫਰਜ਼ੀ ਐਪ, ਨਹੀਂ ਤਾਂ ਖ਼ਾਲੀ ਹੋ ਸਕਦੈ ਤੁਹਾਡਾ ਬੈਂਕ ਖ਼ਾਤਾ
ਕਾਂਗਰਸ ਨੇਤਾ ਗੌਰਵ ਪੰਧੀ ਨੇ ਕਿਹਾ ਕਿ ਅਜਿਹੇ ਲੋਕਾਂ ਦੇ ਬਿਆਨਾਂ ਨਾਲ ਇਹ ਹੈਰਾਨੀ ਦੀ ਗੱਲ ਨਹੀਂ ਹੋਣੀ ਚਾਹੀਦੀ ਕਿ ਸਾਡਾ ਦੇਸ਼ ਅੱਜ ਦੁਨੀਆ ’ਚ ਸਭ ਤੋਂ ਜ਼ਿਆਦਾ ਮਨੁੱਖੀ ਤ੍ਰਾਸਦੀ ਝੱਲ ਰਿਹਾ ਹੈ। ਇਕ ਟਵਿਟਰ ਯੂਜ਼ਰ ਨੇ ਸਾਬਕਾ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਦੇ ਬਿਆਨ ’ਤੇ ਤੰਜ ਕਸਦੇ ਹੋਏ ਕਿਹਾ ਕਿ ਇਸ ਵਾਇਰਸ ਜੀਵ ਨੂੰ ਸੈਂਟਰਲ ਵਿਸਟਾ ’ਚ ਪਨਾਹ ਦਿੱਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ– ‘ਛੋਟੇ ਬੱਚਿਆਂ ’ਚ ਸੋਸ਼ਲ ਮੀਡੀਆ ਦਾ ਜ਼ਹਿਰ ਘੋਲਣ ’ਚ ਜੁਟੀ ਫੇਸਬੁੱਕ’
ਉਥੇ ਹੀ ਰਾਸ਼ਟਰੀ ਯੂਥ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਬੀ.ਵੀ. ਸ਼੍ਰੀਨਿਵਾਸ ਨੇ ਕਿਹਾ ਕਿ ਕੋਰੋਨਾ ਇਕ ਪ੍ਰਾਣੀ ਹੈ- ਸਾਬਕਾ ਮੁੱਖ ਮੰਤਰੀ ਅਤੇ ਬੀ.ਜੇ.ਪੀ. ਨੇਤਾ ਤ੍ਰਿਵੇਂਦਰ ਸਿੰਘ ਰਾਵਤ, ਫਿਰ ਤਾਂ ਇਸ ਦਾ ਆਧਾਰ ਕਾਰਡ/ਰਾਸ਼ਨ ਕਾਰਡ ਵੀ ਹੋਵੇਗਾ?
ਫਿਰ ਮੌਤ ਦਾ ਕਾਰਨ ਬਣੀ ਆਕਸੀਜਨ ਦੀ ਘਾਟ, ਗੋਆ 'ਚ 4 ਦਿਨਾਂ 'ਚ 75 ਮਰੀਜ਼ਾਂ ਦੀ ਗਈ ਜਾਨ
NEXT STORY