ਭੋਪਾਲ– ਮੱਧ ਪ੍ਰਦੇਸ਼ ’ਚ ਲੱਗਭਗ ਸਵਾ ਮਹੀਨਾ ਪਹਿਲਾਂ ਕੋਰੋਨਾ ਇਨਫੈਕਸ਼ਨ ਦੀ ਸ਼ਿਕਾਰ ਇਕ ਔਰਤ ਨਾਲ ਹਸਪਤਾਲ ’ਚ ਜਬਰ-ਜ਼ਨਾਹ ਦੀ ਘਟਨਾ ਸਾਹਮਣੇ ਆਈ ਹੈ। ਉਥੇ ਹੀ ਭੋਪਾਲ ਪੁਲਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪੁਲਸ ਨੇ ਇਸ ਮਾਮਲੇ ਨੂੰ ਲੁਕਾਉਣ ਜਾਂ ਦਬਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਇੱਥੇ ਭੋਪਾਲ ਮੈਮੋਰੀਅਲ ਹਾਸਪਿਟਲ ਐਂਡ ਰਿਸਰਚ ਸੈਂਟਰ ਦੇ ਕੋਵਿਡ ਵਾਰਡ ’ਚ ਅਪ੍ਰੈਲ ਮਹੀਨੇ ’ਚ ਇਕ ਔਰਤ ਨੂੰ ਕੋਰੋਨਾ ਇਨਫੈਕਸ਼ਨ ਦੇ ਇਲਾਜ ਲਈ ਦਾਖਲ ਕਰਾਇਆ ਗਿਆ ਸੀ। ਉਸ ਦੇ ਨਾਲ 5 ਅਤੇ 6 ਅਪ੍ਰੈਲ ਦੀ ਦਰਮਿਆਨੀ ਰਾਤ ’ਚ ਇਕ ਕਾਮੇਂ ਸੰਤੋਸ਼ ਨੇ ਜਬਰ-ਜ਼ਨਾਹ ਕੀਤਾ। ਅਗਲੇ ਦਿਨ ਔਰਤ ਦੀ ਹਾਲਤ ਹੋਰ ਵਿਗੜ਼ਣ ’ਤੇ ਉਸ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਜਿੱਥੇ ਉਸੇ ਦਿਨ ਉਸ ਦੀ ਮੌਤ ਹੋ ਗਈ।
ਮੁਲਜ਼ਮ ਨੇ ਘਟਨਾ ਤੋਂ ਬਾਅਦ ਹਸਪਤਾਲ ਦੀ ਇਕ ਕੋਰੋਨਾ ਪੀੜਤ ਕਰਮਚਾਰੀ ਲੜਕੀ ਨਾਲ ਵੀ ਛੇੜਛਾੜ ਕੀਤੀ। ਘਟਨਾ ਦੇ ਸੰਬੰਧ ’ਚ ਭੋਪਾਲ ਦੇ ਡੀ. ਆਈ. ਜੀ. ਵੱਲੋਂ ਵੀਰਵਾਰ ਨੂੰ ਟਵੀਟ ਕੀਤਾ ਗਿਆ ਹੈ। ਇਸ ’ਚ ਕਿਹਾ ਗਿਆ ਹੈ ਕਿ 6 ਅਪ੍ਰੈਲ ਨੂੰ ਹਸਪਤਾਲ ’ਚ ਭਰਤੀ ਕੋਰੋਨਾ ਪੀੜਤ ਔਰਤ ਨਾਲ ਜਬਰ-ਜ਼ਨਾਹ ਦੀ ਜਾਣਕਾਰੀ ਹਸਪਤਾਲ ਪ੍ਰਬੰਧਨ ਦੇ ਮਾਧਿਅਮ ਤੋਂ ਪੁਲਸ ਨੂੰ ਮਿਲੀ। ਪੁਲਸ ਨੇ ਤੁਰੰਤ ਉਸੇ ਦਿਨ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਸੀ।
ਹਰਿਆਣਾ 'ਚ ਸ਼ਰਮਨਾਕ ਘਟਨਾ, 25 ਲੋਕਾਂ ਵੱਲੋਂ ਕੁੜੀ ਨਾਲ ਸਮੂਹਿਕ ਜਬਰ ਜ਼ਿਨਾਹ
NEXT STORY