ਨਵੀਂ ਦਿੱਲੀ—ਦੇਸ਼ ਭਰ 'ਚ ਕੋਰੋਨਾਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ। ਹੁਣ ਭਾਰਤ 'ਚ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 147 ਪਹੁੰਚ ਚੁੱਕੀ ਹੈ। ਇਸ ਦੌਰਾਨ ਕੇਂਦਰੀ ਮੰਤਰੀ ਅਤੇ ਭਾਜਪਾ ਸੰਸਦ ਮੈਂਬਰ ਸੁਰੇਸ਼ ਪ੍ਰਭੂ ਵੀ ਆਪਣੇ ਘਰ 'ਚ ਆਈਸੋਲੇਸ਼ਨ 'ਚ ਹਨ। ਉਨ੍ਹਾਂ ਨੇ ਸਾਵਧਾਨੀ ਤਹਿਤ ਇਹ ਕਦਮ ਚੁੱਕਿਆ ਹੈ। ਅਗਲੇ 14 ਦਿਨਾਂ ਤੱਕ ਉਹ ਕੁਆਰੰਟੀਨ ਪ੍ਰਕਿਰਿਆ ਤਹਿਤ ਸੁਰੇਸ਼ ਪ੍ਰਭੂ ਆਪਣੇ ਘਰ 'ਚ ਆਈਸੋਲੇਸ਼ਨ 'ਚ ਰਹਿਣਗੇ। ਦੱਸਣਯੋਗ ਹੈ ਕਿ 10 ਮਾਰਚ 2020 ਨੂੰ ਇਕ ਬੈਠਕ ਦੇ ਸਿਲਸਿਲੇ 'ਚ ਉਹ ਸਾਊਦੀ ਅਰਬ ਗਏ ਸੀ। ਉੱਥੋ ਵਾਪਸ ਪਰਤਣ ਤੋਂ ਬਾਅਦ ਕੋਰੋਨਾ ਦਾ ਟੈਸਟ ਕਰਵਾਇਆ ਜੋ ਕਿ ਨੈਗੇਟਿਵ ਆਇਆ ਹੈ। ਇਸ ਦੇ ਬਾਵਜੂਦ ਵੀ ਉਨ੍ਹਾਂ ਨੇ ਸਾਵਧਾਨੀ ਵਰਤੀ ਹੈ। ਆਈਸੋਲੇਸ਼ਨ ਤਹਿਤ 14 ਦਿਨਾਂ ਦੌਰਾਨ ਉਹ ਆਪਣੇ ਘਰ 'ਚ ਹੀ ਰਹਿਣਗੇ ਅਤੇ ਇਕ ਮੈਡੀਕਲ ਟੀਮ ਉਨ੍ਹਾਂ ਦੀ ਸਿਹਤ ਦੀ ਲਗਾਤਾਰ ਨਿਗਰਾਨੀ ਕਰੇਗੀ।
ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਕੇਂਦਰੀ ਸੰਸਦੀ ਕਾਰਜ ਰਾਜ ਮੰਤਰੀ ਵੀ.ਮੁਰਲੀਧਰਨ ਨੇ ਖੁਦ ਨੂੰ ਆਈਸੋਲੇਸ਼ਨ 'ਚ ਰੱਖਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ 14 ਮਾਰਚ ਨੂੰ ਉਹ ਕੇਰਲ 'ਚ ਇਕ ਕਾਨਫਰੰਸ 'ਚ ਗਏ ਸੀ, ਜਿੱਥੇ ਇਕ ਡਾਕਟਰ ਕੋਰੋਨਾ ਨਾਲ ਪੀੜਤ ਸੀ ਪਰ ਜਦੋਂ ਉਨ੍ਹਾਂ ਦਾ ਟੈਸਟ ਕਰਵਾਇਆ ਤਾਂ ਰਿਪੋਰਟ ਨੈਗੇਟਿਵ ਆਈ ਸੀ।
ਤਾਜ਼ਾ ਅੰਕਡ਼ਿਆਂ ਮੁਤਾਬਕ ਭਾਰਤ ’ਚ ਕੋਰੋਨਾ ਵਾਇਰਸ ਦੇ ਪਾਜੀਟਿਵ ਮਾਮਲਿਆਂ ਦੀ ਗਿਣਤੀ ਵਧ ਕੇ 147 ਹੋ ਗਈ ਹੈ। ਇਨ੍ਹਾਂ ’ਚੋਂ 14 ਮਰੀਜ਼ ਠੀਕ ਵੀ ਹੋਏ ਅਤੇ 3 ਲੋਕਾਂ ਦੀ ਜਾਨ ਜਾ ਚੁੱਕੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਕੋਰੋਨਾ ਦੇ ਮਰੀਜ਼ ਸਾਹਮਣੇ ਆ ਰਹੇ ਹਨ। ਕੁੱਲ 147 ਲੋਕਾਂ ’ਚ 123 ਭਾਰਤੀ ਅਤੇ 25 ਵਿਦੇਸ਼ੀ ਨਾਗਰਿਕ ਸ਼ਾਮਲ ਹਨ। ਇਹ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਦੁਨੀਆ ਭਰ ’ਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 7,988 ਤਕ ਪਹੁੰਚ ਗਈ ਹੈ ਅਤੇ 1 ਲੱਖ 98 ਹਜ਼ਾਰ ਲੋਕ ਵਾਇਰਸ ਦੀ ਲਪੇਟ ’ਚ ਹਨ।
ਇਹ ਵੀ ਪੜੋ: ਭਾਰਤ ’ਚ ਵਧਦਾ ਜਾ ਰਿਹੈ ਕੋਰੋਨਾ ਦਾ ਕਹਿਰ, ਪਾਜੀਟਿਵ ਕੇਸਾਂ ਦੀ ਗਿਣਤੀ ਵਧੀ
ਭਾਰਤ ’ਚ ਵਧਦਾ ਜਾ ਰਿਹੈ ਕੋਰੋਨਾ ਦਾ ਕਹਿਰ, ਪਾਜੀਟਿਵ ਕੇਸਾਂ ਦੀ ਗਿਣਤੀ ਵਧੀ
NEXT STORY