ਨਵੀਂ ਦਿੱਲੀ— ਕੋਰੋਨਾ ਵਾਇਰਸ ਦੀ ਭਾਰਤ 'ਚ ਦਸਤਕ ਨਾਲ ਲੋਕਾਂ 'ਚ ਖੌਫ ਬਣਿਆ ਹੋਇਆ ਹੈ, ਕਿਉਂਕਿ ਭਾਰਤ 'ਚ 31 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਵਾਇਰਸ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਅੱਜ ਭਾਵ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨਾਲ ਮੁਲਾਕਾਤ ਕਰਨਗੇ। ਇਸ ਮੁਲਾਕਾਤ 'ਚ ਮੋਦੀ ਕੋਰੋਨਾ ਵਾਇਰਸ ਨਾਲ ਜੁੜੇ ਤਾਜ਼ਾ ਅਪਡੇਟ ਲੈਣਗੇ ਅਤੇ ਇਸ ਖਤਰਨਾਕ ਬੀਮਾਰੀ ਨਾਲ ਨਜਿੱਠਣ ਲਈ ਕੀਤੇ ਜਾ ਰਹੇ ਇੰਤਜ਼ਾਮਾਂ ਦੀ ਜਾਣਕਾਰੀ ਲੈਣਗੇ।
ਦੱਸਣਯੋਗ ਹੈ ਕਿ ਹੁਣ ਤਕ ਭਾਰਤ 'ਚ ਕੋਰੋਨਾ ਵਾਇਰਸ ਦੇ 31 ਮਰੀਜ਼ ਪਾਏ ਗਏ ਹਨ। ਇਨ੍ਹਾਂ 31 ਮਰੀਜ਼ਾਂ ਵਿਚੋਂ 16 ਵਿਅਕਤੀ ਇਟਲੀ ਤੋਂ ਭਾਰਤ ਘੁੰਮਣ ਆਏ ਸਨ। ਇਸ ਤੋਂ ਇਲਾਵਾ 29,000 ਦੇ ਕਰੀਬ ਲੋਕਾਂ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਯਾਨੀ ਕਿ ਲੱਗਭਗ 29,000 ਲੋਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਹੈ। ਹਰਸ਼ਵਰਧਨ ਨੇ ਸ਼ੁੱਕਰਵਾਰ ਭਾਵ ਕੱਲ ਕੋਰੋਨਾ ਵਾਇਰਸ 'ਤੇ ਇਕ ਸਮੀਖਿਆ ਬੈਠਕ ਕੀਤੀ। ਇਸ ਬੈਠਕ 'ਚ ਸੂਬਿਆਂ ਤੋਂ ਆਈਸੋਲੇਸ਼ਨ ਵਾਰਡਜ਼, ਟੈਸਿੰਗ ਲੈਬ ਨੂੰ ਤੁਰੰਤ ਤਿਆਰ ਰੱਖਣ ਨੂੰ ਕਿਹਾ ਹੈ। ਉਨ੍ਹਾਂ ਨੇ ਸੂਬਿਆਂ ਦੇ ਸਿਹਤ ਮੰਤਰੀਆਂ, ਮੁੱਖ ਸਕੱਤਰਾਂ, ਕੇਂਦਰੀ ਮੰਤਰੀਆਂ ਨਾਲ ਬੈਠਕ ਕੀਤੀ। ਉਨ੍ਹਾਂ ਨੇ ਸੂਬਿਆਂ ਨੂੰ ਕਿਹਾ ਕਿ ਉਹ ਇਸ ਚੁਣੌਤੀ ਨਾਲ ਨਜਿੱਠਣ ਲਈ ਸੂਚਨਾਵਾਂ ਦਾ ਪ੍ਰਸਾਰ ਕਰਨ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਗਾਈਡ ਕਰਨ।
ਦਿੱਲੀ ਹਿੰਸਾ : ਪੁਲਸ ਦੇ ਰਾਡਾਰ 'ਤੇ ਤਾਹਿਰ ਹੁਸੈਨ ਦੇ 4 ਮਦਦਗਾਰ, ਹੋਵੇਗੀ ਪੁੱਛ-ਗਿੱਛ
NEXT STORY