ਨਵੀਂ ਦਿੱਲੀ— ਦੇਸ਼ ਭਰ ਵਿਚ ਅੱਜ ਜਨਤਾ ਕਰਫਿਊ ਲਾਗੂ ਕੀਤਾ ਗਿਆ। ਇਸ ਦਾ ਮਤਲਬ ਜਨਤਾ ਵਲੋਂ ਖੁਦ 'ਤੇ ਲਾਇਆ ਕਰਫਿਊ, ਜਿਸ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਵੀਰਵਾਰ ਨੂੰ ਰਾਸ਼ਟਰ ਦੇ ਨਾਮ ਸੰਬੋਧਨ 'ਚ ਐਲਾਨ ਕੀਤਾ ਸੀ। ਪੂਰੇ ਦੇਸ਼ 'ਚ ਲੋਕਾਂ ਨੇ ਐਤਵਾਰ ਸ਼ਾਮ ਨੂੰ ਘੰਟੀ, ਥਾਲੀ ਅਤੇ ਤਾੜੀ ਵਜਾ ਕੇ ਡਾਕਟਰ ਅਤੇ ਹੋਰ ਖੇਤਰਾਂ ਨਾਲ ਜੁੜੇ ਕਰਮਚਾਰੀਆਂ ਪ੍ਰਤੀ ਧੰਨਵਾਦ ਜ਼ਾਹਰ ਕੀਤਾ, ਜੋ ਕੋਰੋਨਾ ਵਿਰੁੱਧ ਜੰਗ ਵਿਚ ਮੋਹਰੀ ਮੋਰਚੇ 'ਤੇ ਲੜ ਰਹੇ ਹਨ। ਮੋਦੀ ਦੀ ਅਪੀਲ ਤੋਂ ਬਾਅਦ ਲੋਕਾਂ ਨੇ ਜਨਤਾ ਕਰਫਿਊ ਨੂੰ ਪੂਰਾ ਸਮਰਥਨ ਦਿੱਤਾ। ਦੇਸ਼ ਦੇ ਕੋਨੇ-ਕੋਨੇ ਤੋਂ ਲੋਕਾਂ ਨੇ ਤਾੜੀ-ਥਾਲੀ ਅਤੇ ਘੰਟਿਆਂ ਵਜਾ ਕੇ ਦੇਸ਼ ਦੀ ਸੇਵਾ 'ਚ ਲੱਗੇ ਲੋਕਾਂ ਦਾ ਧੰਨਵਾਦ ਜ਼ਾਹਰ ਕੀਤਾ। ਲੋਕ ਘਰਾਂ ਦੀਆਂ ਖਿੜਕੀਆਂ, ਬਾਲਕਨੀਆਂ, ਛੱਤਾਂ 'ਤੇ ਤਾੜੀ-ਥਾਲੀ ਵਜਾਉਂਦੇ ਨਜ਼ਰ ਆਏ।
ਕੋਰੋਨਾ ਵਾਇਰਸ ਦੇ ਖਤਰੇ ਨਾਲ ਨਜਿੱਠਣ ਲਈ ਅੱਜ ਪੂਰਾ ਹਿੰਦੋਸਤਾਨ ਇਕਜੁੱਟ ਨਜ਼ਰ ਆਇਆ। ਜਨਤਾ ਕਰਫਿਊ ਦਾ ਪਾਲਣ ਲੋਕ ਘਰਾਂ 'ਚ ਕੈਦ ਰਹੇ। ਅੱਜ ਸੜਕਾਂ ਸੁੰਨਸਾਨ ਅਤੇ ਬਜ਼ਾਰਾਂ 'ਚ ਸੰਨਾਟਾ ਪਸਰਿਆ ਨਜ਼ਰ ਆਇਆ ਹੈ। ਲੋਕਾਂ ਨੇ ਘਰਾਂ 'ਚ ਬੈਠ ਕੇ ਧੀਰਜ ਦਿਖਾਉਂਦੇ ਹੋਏ ਕੋਰੋਨਾ ਦਾ ਇਨਫੈਕਸ਼ਨ ਫੈਲਣ ਤੋਂ ਰੋਕ ਰਹੇ ਹਨ। ਇਸ ਦੇ ਨਾਲ ਹੀ ਲੋਕਾਂ ਨੇ ਘਰਾਂ 'ਚ ਰਹਿ ਕੇ ਤਾੜੀ ਅਤੇ ਥਾਲੀ ਵਜਾ ਕੇ ਉਨ੍ਹਾਂ ਲੋਕਾਂ ਦਾ ਧੰਨਵਾਦ ਵੀ ਜਤਾਇਆ, ਜੋ ਕੋਰੋਨਾ ਵਾਇਰਸ ਦੇ ਖਤਰੇ ਨਾਲ ਨਜਿੱਠਣ ਲਈ ਮੋਰਚਾ ਸੰਭਾਲ ਰਹੇ ਹਨ।
ਜਨਤਾ ਕਰਫਿਊ ਦੌਰਾਨ ਵਪਾਰੀ ਵਰਗ ਨੇ ਝੱਲਿਆ 15 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ
NEXT STORY