ਨਵੀਂ ਦਿੱਲੀ- ਦੇਸ਼ ਅਤੇ ਦੁਨੀਆ ਦੇ ਇਤਿਹਾਸ 'ਚ ਵੈਸੇ ਤਾਂ ਕਈ ਮਹੱਤਵਪੂਰਨ ਘਟਨਾਵਾਂ 24 ਮਾਰਚ ਦੀ ਤਾਰੀਕ ਦੇ ਨਾਂ ਦਰਜ ਹਨ ਪਰ 24 ਮਾਰਚ 2020 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਦੇਸ਼ ਭਰ 'ਚ ਲੌਕਡਾਊਨ ਲਗਾਉਣ ਦਾ ਐਲਾਨ ਕਰ ਕੇ ਇਸ ਦਿਨ ਨੂੰ ਇਤਿਹਾਸ 'ਚ ਜਗ੍ਹਾ ਬਣਾਉਣ ਦੀ ਇਕ ਵੱਡੀ ਵਜ੍ਹਾ ਦੇ ਦਿੱਤੀ। ਦੇਸ਼ 'ਚ ਕੋਰੋਨਾ ਵਾਇਰਸ ਕਾਰਨ ਸੰਕਰਮਿਤ ਲੋਕਾਂ ਦਾ ਅੰਕੜਾ 500 ਤੋਂ ਪਾਰ ਹੋਣ ਮਗਰੋਂ ਇਹ ਚੌਕਸੀ ਕਦਮ ਚੁੱਕਿਆ ਗਿਆ ਸੀ।
ਭਾਰਤ ਵਲੋਂ ਕੋਰੋਨਾ ਵਾਇਰਸ ਨਾਲ ਲੜਨ ਲਈ ਲੌਕਡਾਊਨ ਉਪਾਵਾਂ ਨੂੰ ਲਾਗੂ ਕੀਤੇ ਜਾਣ ਦੇ ਨਾਲ ਹੀ ਪੂਰੀ ਦੁਨੀਆ ਦੀ 2.6 ਅਰਬ ਤੋਂ ਵੱਧ ਆਬਾਦੀ ਪਾਬੰਦੀਆਂ ਦੇ ਦਾਇਰੇ 'ਚ ਆ ਗਈ। ਟੀਬੀ ਨੂੰ ਲੈ ਕੇ ਵੀ ਇਹ ਦਿਨ ਖਾਸ ਹੈ, ਕਿਉਂਕਿ ਇਸੇ ਦਿਨ ਬੀਮਾਰੀ ਦੇ ਬੈਕਟੀਰੀਆ ਦੀ ਪਛਾਣ ਹੋਈ ਸੀ। ਡਾ. ਰਾਬਰਟ ਕੋਚ ਨੇ 24 ਮਾਰਚ 1882 ਨੂੰ ਇਹ ਐਲਾਨ ਕੀਤਾ ਸੀ ਕਿ ਉਨ੍ਹਾਂ ਨੇ ਮਾਈਕੋਬੈਕਟੀਰੀਅਮ ਟਿਊਬਰਕੁਲੋਸਿਸ ਦਾ ਪਤਾ ਲਗਾ ਲਿਆ ਹੈ, ਜੋ ਇਨਸਾਨਾਂ 'ਚ ਟੀਬੀ ਦੀ ਬੀਮਾਰੀ ਲਈ ਜ਼ਿੰਮੇਵਾਰ ਹੈ। ਇਹੀ ਕਾਰਨ ਹੈ ਕਿ ਦੁਨੀਆ ਭਰ 'ਚ 24 ਮਾਰਚ ਨੂੰ 'ਵਿਸ਼ਵ ਟੀਬੀ ਦਿਵਸ' ਵਜੋਂ ਮਨਾਇਆ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
Delhi Budget 2026 : CM ਰੇਖਾ ਗੁਪਤਾ ਨੇ ਪੇਸ਼ ਕੀਤਾ 1,370 ਕਰੋੜ ਦਾ ਬਜਟ, ਕੀਤੇ ਕਈ ਵੱਡੇ ਐਲਾਨ
NEXT STORY