ਪਾਨੀਪਤ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਐਤਵਾਰ ਨੂੰ ਪਾਨੀਪਤ ਰਿਫਾਇਨਰੀ ਕੋਲ ਪਿੰਡ ਬਾਲ ਜਾਟਾਨ 'ਚ ਗੁਰੂ ਤੇਗ ਬਹਾਦਰ ਸੰਜੀਵਨੀ ਕੋਵਿਡ ਹਸਪਤਾਲ ਦੀ ਸ਼ੁਰੂਆਤ ਕਰਦੇ ਹੋਏ ਸੂਬੇ 'ਚ ਇਕ ਹਫ਼ਤੇ ਯਾਨੀ 24 ਮਈ ਸਵੇਰੇ 6 ਵਜੇ ਤੱਕ ਲਾਕਡਾਊਨ ਵਧਾਉਣ ਦਾ ਐਲਾਨ ਕੀਤਾ। ਖੱਟੜ ਨੇ ਕਿਹਾ ਕਿ ਕੋਰੋਨਾ ਦੀ ਪਹਿਲੀ ਲਹਿਰ 'ਚ ਸਾਡਾ ਨਵਾਂ ਅਨੁਭਵ ਸੀ ਅਤੇ ਉਸ ਸਮੇਂ ਇਸ ਮਹਾਮਾਰੀ ਦੀ ਗਤੀ ਵੀ ਕਮਜ਼ੋਰ ਸੀ। ਉਸ ਦੇ ਮੁਕਾਬਲੇ ਦੂਜੀ ਲਹਿਰ ਦਾ ਪੀਕ ਬਹੁਤ ਤੇਜ਼ ਹੈ, ਜੋ ਪਹਿਲੀ ਵਾਰ ਦੇ ਆਕਲਨ 'ਚ 5 ਗੁਣਾ ਤੇਜ਼ ਹੈ ਪਰ ਉਸ ਦੇ ਬਾਵਜੂਦ ਵੀ ਸਾਡੇ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ਼ ਦੀ ਟੀਮ ਨੇ ਬਹੁਤ ਮਜ਼ਬੂਤੀ ਨਾਲ ਮੋਰਚਾ ਸੰਭਾਲਿਆ ਹੈ। ਉਨ੍ਹਾਂ ਕਿਹਾ ਕਿ ਪ੍ਰਦੇਸ਼ 'ਚ ਆਕਸੀਜਨ ਦੀ ਸਪਲਾਈ 'ਚ ਹੌਲੀ-ਹੌਲੀ ਸੁਧਾਰ ਆਇਆ ਹੈ ਹੁਣ ਆਕਸੀਜਨ ਸਾਨੂੰ ਜ਼ਰੂਰਤ ਅਨੁਸਾਰ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ 500 ਬੈੱਡ ਦੀ ਸਮਰੱਥਾ ਵਾਲੇ ਇਸ ਕੋਵਿਡ ਹਸਪਤਾਲ ਦੇ ਨਿਰਮਾਣ 'ਤੇ ਲਗਭਗ 28 ਕਰੋੜ 88 ਲੱਖ 70 ਹਜ਼ਾਰ ਰੁਪਏ ਦਾ ਖਰਚ ਆਇਆ ਹੈ ਅਤੇ 300 ਬੈੱਡ ਦਾ ਸੰਚਾਲਨ ਅੱਜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ, ਜਦੋਂ ਕਿ ਆਉਣ ਵਾਲੇ 2 ਦਿਨਾਂ 'ਚ 200 ਬੈੱਡ ਦਾ ਸੰਚਾਲਨ ਸ਼ੁਰੂ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : CM ਕੇਜਰੀਵਾਲ ਦਾ ਐਲਾਨ, ਦਿੱਲੀ 'ਚ 24 ਮਈ ਤੱਕ ਵਧਾਇਆ ਗਿਆ ਲਾਕਡਾਊਨ
ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸੰਜੀਵਨੀ ਕੋਵਿਡ ਹਸਪਤਾਲ ਐਲਾਨ ਦੇ 20 ਦਿਨਾਂ ਅੰਦਰ ਆਪਣੇ ਸੰਚਾਲਨ ਦੇ ਰੂਪ 'ਚ ਆ ਗਿਆ ਹੈ। ਇਸ ਲਈ ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ, ਰਿਫਾਇਨਰੀ, ਡੀ.ਆਰ.ਡੀ.ਓ. ਅਤੇ ਸਿਹਤ ਵਿਭਾਗ ਦੇ ਨਾਲ-ਨਾਲ ਵਿਸ਼ੇਸ਼ ਰੂਪ ਨਾਲ ਗ੍ਰਾਮ ਪੰਚਾਇਤ ਬਾਲ ਜਾਟਾਨ ਦੇ ਪ੍ਰਤੀ ਵੀ ਪ੍ਰਦੇਸ਼ ਸਰਕਾਰ ਵਲੋਂ ਆਭਾਰ ਜਤਾਇਆ ਅਤੇ ਕਿਹਾ ਕਿ ਬਾਲ ਜਾਟਾਨ ਗ੍ਰਾਮ ਪੰਚਾਇਤ ਨੇ ਕੋਰੋਨਾ ਮਹਾਮਾਰੀ ਦੀ ਪਹਿਲੀ ਲਹਿਰ 'ਚ ਵੀ ਪ੍ਰਦੇਸ਼ਸਰਕਾਰ ਨੂੰ 10.50 ਕਰੋੜ ਅਤੇ ਹੁਣ ਹਸਪਤਾਲ ਦੇ ਨਿਰਮਾਣ 'ਚ ਵੀ ਲਗਭਗ 1.50 ਕਰੋੜ ਰੁਪਏ ਦਾ ਸਹਿਯੋਗ ਕੀਤਾ ਹੈ। ਖੱਟੜ ਨੇ ਕਿਹਾ ਕਿ ਪ੍ਰਦੇਸ਼ 'ਚ ਸਿਹਤ ਵਿਭਾਗ 'ਚ ਨਵੇਂ ਬੈੱਡ ਦੀ ਗਿਣਤੀ ਵਧੀ ਹੈ। ਇਸ ਤੋਂ ਪਹਿਲਾਂ ਪ੍ਰਦੇਸ਼ 'ਚ 17,500 ਬੈੱਡ ਸਿਹਤ ਵਿਭਾਗ 'ਚ ਉਪਲੱਬਧ ਸਨ, ਜੋ ਹੁਣ ਵੱਧ ਕੇ 19,500 ਹੋ ਗਏ ਹਨ। ਇਸ ਦੇ ਅਧੀਨ ਆਈਸੋਲੇਸ਼ਨ ਲਈ ਵੀ ਪ੍ਰਦੇਸ਼ ਸਰਕਾਰ ਲਗਭਗ 45 ਹਜ਼ਾਰ ਬੈੱਡ ਤਿਆਰ ਕਰ ਰਹੀ ਹੈ, ਜਿਨ੍ਹਾਂ 'ਚ ਗ੍ਰਾਮ ਪੰਚਾਇਤ ਅਤੇ ਹੋਰ ਸਮਾਜਿਕ ਸੰਸਥਾਵਾਂ ਆਪਣਾ ਸਹਿਯੋਗ ਕਰ ਰਹੀਆਂ ਹਨ। ਇਸ ਨਾਲ ਪ੍ਰਦੇਸ਼ ਦੀ ਜਨਤਾ ਦਾ ਹੋਰ ਵੀ ਮਨੋਬਲ ਵਧਿਆ ਹੈ ਅਤੇ ਉਹ ਮਹਾਮਾਰੀ ਨਾਲ ਡਟ ਕੇ ਮੁਕਾਬਲਾ ਕਰ ਰਹੀ ਹੈ। ਉਨ੍ਹਾਂ ਨੇ ਸੂਬੇ 'ਚ ਲੋਕਾਂ ਨੂੰ ਅੱਖਾਂ ਦੀ ਨਵੀਂ ਬੀਮਾਰੀ ਬਲੈਕ ਫੰਗਸ ਦੇ ਪ੍ਰਤੀ ਵੀ ਚੌਕਸ ਰਹਿਣ ਲਈ ਕਿਹਾ ਕਿ ਪ੍ਰਦੇਸ਼ 'ਚ ਹੁਣ ਤੱਕ ਇਸ ਬੀਮਾਰੀ ਦੇ ਲਗਭਗ 60 ਮਾਮਲੇ ਮਿਲੇ ਹਨ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦਰਮਿਆਨ ਬੋਲੇ ਕੇਜਰੀਵਾਲ- ਇਹ ਸਮਾਂ ਉਂਗਲੀ ਚੁੱਕਣ ਦਾ ਨਹੀਂ, ਇਕ-ਦੂਜੇ ਨੂੰ ਸਹਾਰਾ ਦੇਣ ਦਾ ਹੈ
ਚਮਤਕਾਰ! ਚਿਖ਼ਾ ’ਤੇ ਜ਼ਿੰਦਾ ਹੋ ਗਿਆ ਕੋਰੋਨਾ ਮਰੀਜ਼, ਪਰਿਵਾਰ ਲੈ ਗਿਆ ਹਸਪਤਾਲ ਤੇ ਫਿਰ...(ਵੀਡੀਓ)
NEXT STORY