ਨਵੀਂ ਦਿੱਲੀ- ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ (ਕੋਵਿਡ-19) ਦੇ 2 ਲੱਖ ਤੋਂ ਵੱਧ ਨਮੂਨਿਆਂ ਦੀ ਜਾਂਚ ਕਰਨ ਦੀ ਹਰ ਦਿਨ ਦੀ ਸਮਰੱਥਾ ਹਾਸਲ ਕਰ ਲਈ ਗਈ ਹੈ, ਜੋ ਹੁਣ ਤੱਕ ਦਾ ਰਿਕਾਰਡ ਹੈ। ਸਿਹਤ ਮੰਤਰਾਲੇ ਵਲੋਂ ਜਾਰੀ ਇਕ ਬਿਆਨ 'ਚ ਬੁੱਧਵਾਰ ਨੂੰ ਦੱਸਿਆ ਗਿਆ ਕਿ ਕੱਲ 2,15,195 ਨਮੂਨਿਆਂ ਦੀ ਜਾਂਚ ਕੀਤੀ ਗਈ ਸੀ ਅਤੇ ਇਨ੍ਹਾਂ ਨੂੰ ਮਿਲਾ ਕੇ ਦੇਸ਼ ' ਹੁਣ ਤੱਕ 73,52,911 ਨਮੂਨਿਆਂ ਦੀ ਜਾਂਚ ਹੋ ਚੁਕੀ ਹੈ। ਦੇਸ਼ 'ਚ ਹੁਣ ਤੱਕ 1,71,587 ਨਮੂਨਿਆਂ ਦੀ ਜਾਂਚ ਸਰਕਾਰੀ ਪ੍ਰਯੋਗਸ਼ਾਲਾਵਾਂ ਅਤੇ 43,608 ਨਮੂਨਿਆਂ ਦੀ ਜਾਂਚ ਨਿੱਜੀ ਪ੍ਰਯੋਗਸ਼ਾਲਾਵਾਂ 'ਚ ਕੀਤੀ ਗਈ ਹੈ। ਦੇਸ਼ 'ਚ ਇਸ ਸਮੇਂ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਜਾਂਚ ਕਰਨ ਵਾਲੀਆਂ ਪ੍ਰਯੋਗਸ਼ਾਲਾਵਾਂ ਦੀ ਗਿਣਤੀ ਇਕ ਹਜ਼ਾਰ ਹੋ ਗਈ ਹੈ ਅਤੇ ਇਨ੍ਹਾਂ 'ਚ ਸਰਕਾਰੀ ਪ੍ਰਯੋਗਸ਼ਾਲਾਵਾਂ ਦੀ ਗਿਣਤੀ 730 ਅਤੇ ਨਿੱਜੀ ਪ੍ਰਯੋਗਸ਼ਾਲਾਵਾਂ 270 ਹਨ।
ਇਸ ਸਮੇਂ ਆਰ.ਟੀ. ਪੀ.ਸੀ.ਆਰ. ਆਧਾਰਤ ਪ੍ਰੀਖਣ ਪ੍ਰਯੋਗਸ਼ਾਲਾਵਾਂ 557 (ਸਰਕਾਰੀ 359 ਪਲਸ ਨਿੱਜੀ 198) ਹਨ ਅਤੇ ਸੀ.ਬੀ.ਐੱਨ.ਏ.ਏ.ਟੀ. ਆਧਾਰਤ ਪ੍ਰੀਖਣ ਪ੍ਰਯੋਗਸ਼ਾਲਾਵਾਂ 80 (ਸਰਕਾਰੀ 28 ਪਲੱਸ ਨਿੱਜੀ 52) ਹਨ। ਦੇਸ਼ 'ਚ ਕੋਰੋਨਾ ਮਰੀਜ਼ਾਂ ਦੇ ਸਿਹਤਮੰਦ ਹੋਣ ਦੀ ਦਰ 'ਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਪਿਛਲੇ 24 ਘੰਟਿਆਂ 'ਚ ਕੁੱਲ 10,495 ਮਰੀਜ਼ ਇਨਫੈਕਸ਼ਨ ਮੁਕਤ ਹੋ ਗਏ। ਹੁਣ ਤੱਕ ਦੇਸ਼ 'ਚ ਕੋਰੋਨਾ ਨਾਲ 2,58,684 ਮਰੀਜ਼ ਠੀਕ ਹੋ ਚੁਕੇ ਹਨ। ਇਸ ਤਰ੍ਹਾਂ ਨਾਲ ਦੇਸ਼ 'ਚ ਕੋਰਨਾ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਦਰ ਵਧ ਕੇ 56.71 ਫੀਸਦੀ ਹੋ ਗਈ ਹੈ। ਇਸ ਸਮੇਂ ਦੇਸ਼ 'ਚ ਕੋਰੋਨਾ ਵਾਇਰਸ ਦੇ 1,83,022 ਸਰਗਰਮ ਮਰੀਜ਼ ਡਾਕਟਰਾਂ ਦੀ ਨਿਗਰਾਨੀ 'ਚ ਹਨ।
ਅਜੀਬੋ-ਗਰੀਬ ਢੰਗ ਨਾਲ ਲਿਆ ਪਰੇਸ਼ਾਨੀ ਦਾ ਬਦਲਾ,ਸਿੱਕਿਆਂ 'ਚ ਜਮ੍ਹਾਂ ਕਰਾਇਆ 'ਹਾਊਸ ਟੈਕਸ'
NEXT STORY