ਨਵੀਂ ਦਿੱਲੀ - ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਦਿਹਾਂਤ 'ਤੇ ਦੁੱਖ ਜ਼ਾਹਿਰ ਕਰਦੇ ਹੋਏ ਸੋਮਵਾਰ ਨੂੰ ਕਿਹਾ ਕਿ ਦੇਸ਼ ਨੇ ਆਜ਼ਾਦ ਭਾਰਤ ਦੇ ਇੱਕ ਮਹਾਨ ਨੇਤਾ ਨੂੰ ਗੁਆ ਦਿੱਤਾ ਹੈ। ਸਿੰਘ ਨੇ ਇੱਕ ਬਿਆਨ ਜਾਰੀ ਕਰ ਕਿਹਾ, ‘‘ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਦਿਹਾਂਤ ਬਾਰੇ ਸੁਣ ਕੇ ਡੂੰਘਾ ਦੁੱਖ ਹੋਇਆ। ਸਾਡੇ ਦੇਸ਼ ਨੇ ਆਜ਼ਾਦ ਭਾਰਤ ਦੇ ਇੱਕ ਮਹਾਨ ਨੇਤਾ ਨੂੰ ਗੁਆ ਦਿੱਤਾ ਹੈ। ਉਨ੍ਹਾਂ ਕਿਹਾ, ‘‘ਅਸੀਂ ਦੋਨਾਂ ਨੇ ਭਾਰਤ ਸਰਕਾਰ 'ਚ ਬਹੁਤ ਨੇੜਿਓਂ ਕੰਮ ਕੀਤਾ। ਮੈਂ ਉਨ੍ਹਾਂ ਦੇ ਸੂਝ, ਵਿਆਪਕ ਗਿਆਨ ਅਤੇ ਜਨਤਕ ਜੀਵਨ ਦੇ ਉਨ੍ਹਾਂ ਦੇ ਅਨੁਭਵ 'ਨਿਰਭਰ ਕਰਦਾ ਸੀ।
ਸਿੰਘ ਨੇ ਕਿਹਾ ਕਿ, ਇਸ ਦੁੱਖ ਦੀ ਘੜੀ 'ਚ ਮੈਂ ਉਨ੍ਹਾਂ ਦੇ ਪਰਿਵਾਰ ਦੇ ਮੈਬਰਾਂ ਦੇ ਪ੍ਰਤੀ ਡੂੰਘੀ ਸੰਵੇਦਨਾ ਜ਼ਾਹਿਰ ਕਰਦਾ ਹਾਂ। ਪ੍ਰਣਬ ਮੁਖਰਜੀ ਦਾ ਸੋਮਵਾਰ ਨੂੰ ਇੱਥੇ ਇੱਕ ਫੌਜੀ ਹਸਪਤਾਲ 'ਚ ਦਿਹਾਂਤ ਹੋ ਗਿਆ। ਇਹ ਜਾਣਕਾਰੀ ਉਨ੍ਹਾਂ ਦੇ ਪੁੱਤਰ ਅਭਿਜੀਤ ਨੇ ਦਿੱਤੀ। ਮੁਖਰਜੀ 84 ਸਾਲ ਦੇ ਸਨ। ਮੁਖਰਜੀ ਨੂੰ ਪਿਛਲੇ 10 ਅਗਸਤ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ।
ਵਿਦਿਆਰਥੀਆਂ ਨੂੰ ਇਸ ਵਾਰ ਪਸੰਦ ਨਹੀਂ ਆਈ ਮੋਦੀ ਦੀ ਮਨ ਕੀ ਬਾਤ, ਮਿਲ ਰਹੇ ਹਨ ਡਿਸਲਾਈਕ
NEXT STORY