ਨੈਸ਼ਨਲ ਡੈਸਕ : ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ 'ਚ ਲਗਭਗ 11 ਸਾਲ ਪਹਿਲਾਂ ਵਾਪਰੇ ਇੱਕ ਸਨਸਨੀਖੇਜ਼ ਆਨਰ ਕਿਲਿੰਗ ਮਾਮਲੇ 'ਚ ਇੱਕ ਅਦਾਲਤ ਨੇ ਮ੍ਰਿਤਕ ਨਾਬਾਲਗਾ ਦੇ ਪਿਤਾ ਅਤੇ ਦਾਦੀ ਸਮੇਤ ਛੇ ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਪਠਾਖੇੜਾ ਵਿੱਚ ਵਾਪਰੇ ਇਸ ਮਾਮਲੇ 'ਚ ਪਹਿਲੇ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਨੇ ਕੱਲ੍ਹ ਮ੍ਰਿਤਕ ਦੇ ਪਿਤਾ, ਦਾਦੀ ਅਤੇ ਛੇ ਪਰਿਵਾਰਕ ਮੈਂਬਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ 1 ਜਨਵਰੀ, 2014 ਦਾ ਹੈ, ਜਿਸ ਵਿੱਚ 14 ਸਾਲਾ ਕੰਚਨ ਦਾ ਕਤਲ ਕਰ ਦਿੱਤਾ ਗਿਆ ਸੀ। ਘਟਨਾ ਦੇ ਸਮੇਂ ਕੰਚਨ ਕੁਸ਼ਵਾਹਾ ਸਿਰਫ਼ 14 ਸਾਲ ਦੀ ਸੀ ਤੇ 9ਵੀਂ ਜਮਾਤ ਵਿੱਚ ਪੜ੍ਹਦੀ ਸੀ। ਉਸਦੀ ਲਾਸ਼ ਉਸਦੇ ਚਾਚੇ ਦੇ ਘਰ ਦੇ ਬਾਥਰੂਮ ਵਿੱਚ ਸੜੀ ਹੋਈ ਮਿਲੀ ਸੀ। ਦਰਵਾਜ਼ਾ ਅੰਦਰੋਂ ਬੰਦ ਨਹੀਂ ਸੀ, ਪਰ ਪਰਿਵਾਰ ਨੇ ਇਸਨੂੰ ਖੁਦਕੁਸ਼ੀ ਕਰਾਰ ਦਿੱਤਾ।
ਪੋਸਟਮਾਰਟਮ ਰਿਪੋਰਟ ਵਿੱਚ ਬਾਅਦ ਵਿੱਚ ਖੁਲਾਸਾ ਹੋਇਆ ਕਿ ਕੰਚਨ ਦੀ ਮੌਤ ਗਲਾ ਘੁੱਟਣ ਨਾਲ ਹੋਈ ਸੀ ਅਤੇ ਸਬੂਤ ਲੁਕਾਉਣ ਲਈ ਲਾਸ਼ ਨੂੰ ਸਾੜ ਦਿੱਤਾ ਗਿਆ ਸੀ। ਸਰਕਾਰੀ ਵਕੀਲ ਗੋਵਰਧਨ ਸੂਰਿਆਵੰਸ਼ੀ ਨੇ ਦੱਸਿਆ ਕਿ ਅਦਾਲਤ ਨੇ ਕੰਚਨ ਦੇ ਪਿਤਾ ਸੁਰੇਂਦਰ ਪ੍ਰਸਾਦ ਕੁਸ਼ਵਾਹਾ, ਦਾਦੀ ਗੀਤਾ ਕੁਸ਼ਵਾਹਾ, ਦੀਪਕ ਸਿੰਘ ਅਤੇ ਉਸਦੀ ਪਤਨੀ ਰਾਧਿਕਾ, ਓਮਪ੍ਰਕਾਸ਼ ਅਤੇ ਲਕਸ਼ਮਣ ਨੂੰ ਦੋਸ਼ੀ ਪਾਇਆ। ਇਸ ਮਾਮਲੇ ਦੇ ਕੋਈ ਵੀ ਚਸ਼ਮਦੀਦ ਗਵਾਹ ਨਹੀਂ ਸਨ। ਪੁਲਸ ਨੇ 70 ਗੁਆਂਢੀਆਂ ਦੇ ਬਿਆਨ ਦਰਜ ਕੀਤੇ, ਜਿਸ ਤੋਂ ਸਾਬਤ ਹੋਇਆ ਕਿ ਘਟਨਾ ਵਾਲੇ ਦਿਨ ਕੋਈ ਬਾਹਰੀ ਵਿਅਕਤੀ ਘਰ ਵਿੱਚ ਦਾਖਲ ਨਹੀਂ ਹੋਇਆ ਸੀ। ਜਾਂਚ ਤੋਂ ਬਾਅਦ ਕੰਚਨ ਦੇ ਪਿਤਾ, ਦਾਦੀ, ਚਾਚਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ। ਮੁੱਖ ਦੋਸ਼ੀ ਜੋਗਿੰਦਰ (ਚਾਚਾ) ਦੀ ਮੁਕੱਦਮੇ ਦੌਰਾਨ ਮੌਤ ਹੋ ਗਈ, ਜਦੋਂ ਕਿ ਅਨੁਰਾਧਾ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
39ਵੀਂ ਵਾਰ ਤੋੜਿਆ ਸੋਨੇ ਦੀਆਂ ਕੀਮਤਾਂ ਨੇ ਰਿਕਾਰਡ, ਆਲ ਟਾਈਮ ਉੱਚ ਪੱਧਰ 'ਤੇ ਪਹੁੰਚੇ ਭਾਅ
NEXT STORY