ਮੁੰਬਈ (ਭਾਸ਼ਾ)- ਮੁੰਬਈ ਦੀ ਸੈਸ਼ਨ ਅਦਾਲਤ ਨੇ ਗੈਂਗਸਟਰ ਛੋਟਾ ਰਾਜਨ ਨੂੰ ਅੰਡਰਵਰਲਡ ਗੈਂਗਸਟਰ ਦਾਊਦ ਇਬਰਾਹਿਮ ਦੇ ਗਰੋਹ ਦੇ ਇੱਕ ਕਥਿਤ ਮੈਂਬਰ ਦੀ 1999 ਵਿੱਚ ਹੋਈ ਹੱਤਿਆ ਦੇ ਮਾਮਲੇ ਵਿੱਚ ਬਰੀ ਕਰ ਦਿੱਤਾ ਹੈ। ਇਸਤਗਾਸਾ ਪੱਖ ਅਨੁਸਾਰ ਦਾਊਦ ਗੈਂਗ ਦੇ ਇੱਕ ਕਥਿਤ ਮੈਂਬਰ ਅਨਿਲ ਸ਼ਰਮਾ ਨੂੰ ਰਾਜਨ ਦੇ ਗੁਰਗਿਆਂ ਨੇ 2 ਸਤੰਬਰ 1999 ਨੂੰ ਉਪਨਗਰ ਅੰਧੇਰੀ ਵਿੱਚ ਗੋਲੀ ਮਾਰ ਦਿੱਤੀ ਸੀ।
ਅਨਿਲ ਸ਼ਰਮਾ ਕਥਿਤ ਤੌਰ ’ਤੇ ਉਸ ਗਰੁੱਪ ਦਾ ਹਿੱਸਾ ਸੀ ਜਿਸ ਨੇ 12 ਸਤੰਬਰ 1992 ਨੂੰ ਜੇ.ਜੇ. ਹਸਪਤਾਲ ’ਤੇ ਗੋਲੀਬਾਰੀ ਕੀਤੀ ਸੀ। ਦਾਊਦ ਗੈਂਗ ਨੇ ਕਥਿਤ ਤੌਰ ’ਤੇ ਵਿਰੋਧੀ ਗਿਰੋਹ ਦੇ ਮੈਂਬਰ ਨੂੰ ਮਾਰਨ ਲਈ ਉਕਤ ਗੋਲੀਬਾਰੀ ਕੀਤੀ ਸੀ। ਇਸਤਗਾਸਾ ਪੱਖ ਨੇ ਦਾਅਵਾ ਕੀਤਾ ਕਿ ਸ਼ਰਮਾ ਦੀ ਹੱਤਿਆ ਦਾਊਦ ਅਤੇ ਰਾਜਨ ਗੈਂਗਸ ਵਿਚਾਲੇ ਰੰਜਿਸ਼ ਕਾਰਨ ਹੋਈ ਸੀ। ਮਾਨਯੋਗ ਜੱਜ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਇਸਤਗਾਸਾ ਪੱਖ ਕੋਲ ਪਟੀਸ਼ਨਰ ਰਾਜਨ ਖਿਲਾਫ ਕੋਈ ਠੋਸ ਸਬੂਤ ਨਹੀਂ ਹੈ।
ਕੇਂਦਰੀ ਸਿਹਤ ਮੰਤਰੀ ਨੇ 'ਭਾਰਤ ਜੋੜੋ ਯਾਤਰਾ' ਨੂੰ ਲੈ ਕੇ ਰਾਹੁਲ ਗਾਂਧੀ ਨੂੰ ਲਿਖੀ ਚਿੱਠੀ, ਆਖੀ ਇਹ ਗੱਲ
NEXT STORY