ਨਵੀਂ ਦਿੱਲੀ, (ਭਾਸ਼ਾ)- ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਇਲਾਹਾਬਾਦ ਹਾਈ ਕੋਰਟ ਦੇ ਉਸ ਹੁਕਮ ’ਤੇ ਰੋਕ ਵਧਾ ਦਿੱਤੀ, ਜਿਸ ’ਚ ਮਥੁਰਾ ਵਿਖੇ ਸਥਿਤ ਸ਼ਾਹੀ ਈਦਗਾਹ ਮਸਜਿਦ ਕੰਪਲੈਕਸ ਦਾ ਅਦਾਲਤ ਦੀ ਨਿਗਰਾਨੀ ’ਚ ਸਰਵੇਖਣ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਇਹ ਕੰਪਲੈਕਸ ਕ੍ਰਿਸ਼ਨ ਜਨਮ ਭੂਮੀ ਮੰਦਰ ਕੋਲ ਸਥਿਤ ਹੈ।
ਚੀਫ ਜਸਟਿਸ ਸੰਜੀਵ ਖੰਨਾ, ਜਸਟਿਸ ਸੰਜੇ ਕੁਮਾਰ ਅਤੇ ਜਸਟਿਸ ਕੇ. ਵੀ. ਵਿਸ਼ਵਨਾਥਨ ਦੀ ਬੈਂਚ ਨੇ ਕਿਹਾ ਕਿ ਉਹ ਮਸਜਿਦ ਕੰਪਲੈਕਸ ਦੇ ਅਦਾਲਤ ਦੀ ਨਿਗਰਾਨੀ ’ਚ ਸਰਵੇਖਣ ਦੇ ਖਿਲਾਫ ‘ਟਰੱਸਟ ਸ਼ਾਹੀ ਮਸਜਿਦ ਈਦਗਾਹ ਪ੍ਰਬੰਧਨ ਕਮੇਟੀ’ ਦੀ ਪਟੀਸ਼ਨ ’ਤੇ ਸੁਣਵਾਈ 1 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਹਫ਼ਤੇ ਲਈ ਮੁਲਤਵੀ ਕਰੇਗੀ। ਹਿੰਦੂ ਪੱਖ ਦਾ ਦਾਅਵਾ ਹੈ ਕਿ ਕੰਪਲੈਕਸ ’ਚ ਅਜਿਹੇ ਚਿੰਨ੍ਹ ਮੌਜੂਦ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਥੇ ਕਦੇ ਮੰਦਰ ਹੁੰਦਾ ਸੀ।
ਗੁਜਰਾਤ ’ਚ 8ਵੀਂ ਜਮਾਤ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਪਰਿਵਾਰਕ ਮੈਂਬਰਾਂ ਨੇ ਸਕੂਲ 'ਤੇ ਲਾਏ ਇਹ ਦੋਸ਼
NEXT STORY