ਭੁਵਨੇਸ਼ਵਰ- ਓਡੀਸ਼ਾ ਦੇ ਜਗਤਸਿੰਘਪੁਰ ਜ਼ਿਲ੍ਹੇ ਦੀ ਉਪਭੋਗਤਾ ਅਦਾਲਤ ਨੇ ਇਕ ਨਰਸਿੰਗ ਹੋਮ ਨੂੰ 10 ਲੱਖ ਰੁਪਏ ਜੁਰਮਾਨਾ ਲਾਇਆ ਹੈ। ਨਰਸਿੰਗ ਹੋਮ 'ਤੇ ਅਲਟ੍ਰਾਸੋਨੋਗ੍ਰਾਫ਼ੀ ਦੀ ਸਹੀ ਰਿਪੋਰਟ ਨਹੀਂ ਦੇਣ ਦਾ ਦੋਸ਼ ਹੈ। ਗਰਭ ਅਵਸਥਾ ਦੌਰਾਨ ਤਿੰਨ ਮਹੀਨੇ ਦੇ ਅੰਤਰਾਲ 'ਤੇ ਇਕ ਔਰਤ ਦੀਆਂ ਤਿੰਨ ਅਲਟ੍ਰਾਸੋਨੋਗ੍ਰਾਫੀ ਟੈਸਟਿੰਗ ਹੋਈਆਂ। ਇਸ ਦੇ ਬਾਵਜੂਦ ਰਿਪੋਰਟ 'ਚ ਬੱਚੇ ਦੀ ਸਰੀਰਕ ਵਿਕਲਾਂਗਤਾ ਦੀ ਸਹੀ ਰਿਪੋਰਟ ਨਹੀਂ ਦਿੱਤੀ ਗਈ। ਜਗਤਸਿੰਘਪੁਰ ਜ਼ਿਲ੍ਹਾ ਉਪਭੋਗਤਾ ਵਿਵਾਦ ਨਿਪਟਾਰਾ ਮੰਚ ਨੇ ਆਪਣੇ ਆਦੇਸ਼ 'ਚ ਨਰਸਿੰਗ ਹੋਮ ਦੇ ਰੇਡੀਓਲਾਜਿਸਟ ਪ੍ਰਤਾਪ ਕੇਸ਼ਰੀ ਦਾਸ ਅਤੇ ਉਸ ਦੀ ਪਤਨੀ ਲਿਪਸਾ ਦਾਸ ਨੂੰ ਬਿਨਾਂ ਹੱਥ-ਪੈਰ ਪੈਦਾ ਹੋਏ ਬੱਚੇ ਲਈ ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਦੇਣ ਦਾ ਆਦੇਸ਼ ਦਿੱਤਾ। ਨਰਸਿੰਗ ਹੋਮ ਦੇ ਮਾਲਕਾਂ ਨੂੰ ਵੀ ਪੀੜਤ ਔਰਤ ਨੂੰ 50 ਹਜ਼ਾਰ ਰੁਪਏ ਅਤੇ ਮੁਕੱਦਮੇ ਦੇ ਖਰਚ ਲਈ 4 ਹਜ਼ਾਰ ਰੁਪਏ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਇਕ ਮਹੀਨੇ 'ਚ ਤੀਜੀ ਘਟਨਾ, ਵੰਦੇ ਭਾਰਤ ਐਕਸਪ੍ਰੈੱਸ ਟਰੇਨ ਗੁਜਰਾਤ 'ਚ ਗਾਂ ਨਾਲ ਟਕਰਾਈ
ਆਦੇਸ਼ 'ਚ ਕਿਹਾ ਗਿਆ ਹੈ ਕਿ ਜੇਕਰ ਔਰਤ ਨੂੰ ਭਰੂਣ ਦੀ ਵਿਕਲਾਂਗਤਾ ਬਾਰੇ ਸੂਚਿਤ ਕੀਤਾ ਗਿਆ ਹੁੰਦਾ ਹੈ ਤਾਂ ਉਹ ਗਰਭਪਾਤ ਕਰਵਾ ਸਕਦੀ ਸੀ। ਨਰਸਿੰਗ ਹੋਮ 'ਤੇ ਭਰੋਸੇ ਅਤੇ ਉਸ ਦੀ ਰਿਪੋਰਟ ਕਾਰਨ ਉਸ ਨੇ ਗਰਭ ਅਵਸਥਾ ਨੂੰ ਖ਼ਤਮ ਨਹੀਂ ਕਰਵਾਇਆ। ਉਸ ਨੇ ਵਿਕਲਾਂਗ ਬੱਚੇ ਨੂੰ ਜਨਮ ਦਿੱਤਾ। ਅਦਾਲਤ ਨੇ ਗਲਤ ਰਿਪੋਰਟ ਨੂੰ ਵੱਡੀ ਲਾਪਰਵਾਹੀ ਦੱਸਿਆ। ਰੇਡੀਓਲਾਜਿਸਟ ਨੂੰ ਆਦੇਸ਼ ਦੀ ਤਾਰੀਖ਼ ਤੋਂ 45 ਦਿਨਾਂ ਅੰਦਰ ਰਾਸ਼ੀ ਜਮ੍ਹਾ ਕਰਨ ਲਈ ਕਿਹਾ ਗਿਆ ਹੈ। ਅਜਿਹਾ ਨਹੀਂ ਕਰਨ 'ਤੇ 10 ਲੱਖ ਰੁਪਏ 8 ਫੀਸਦੀ ਸਾਲਾਨਾ ਵਿਆਜ ਨਾਲ ਦੇਣੇ ਪੈਣਗੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਭਗਵੰਤ ਮਾਨ ਦੀ ਧਮਾਕੇਦਾਰ ਸਪੀਚ, "ਇਨਕਲਾਬ ਜ਼ਿੰਦਾਬਾਦ" ਤੋਂ ਪਹਿਲਾਂ ਅੰਗਰੇਜ਼ ਕੰਬਦੇ ਸਨ ਤੇ ਹੁਣ ਭਾਜਪਾ
NEXT STORY