ਨਵੀਂ ਦਿੱਲੀ, (ਏਜੰਸੀ)-ਰਾਸ਼ਟਰੀ ਰਾਜਧਾਨੀ ’ਚ ਪਰਿਵਾਰਕ ਵਿਵਾਦ ਕਾਰਨ 17 ਸਾਲਾ ਲੜਕੀ ਦੀ ਉਸ ਦੇ ਚਚੇਰੇ ਭਰਾ ਨੇ ਕਥਿਤ ਤੌਰ ’ਤੇ ਹੱਤਿਆ ਕਰ ਦਿੱਤੀ ਅਤੇ ਉਸ ਦੀ ਲਾਸ਼ ਨੂੰ ਇਕ ਸੂਟਕੇਸ ’ਚ ਪੈਕ ਕਰ ਕੇ ਬੁਰਾੜੀ ’ਚ ਇਕ ਸੁੰਨਸਾਨ ਜਗ੍ਹਾ ਉੱਤੇ ਸੁੱਟ ਦਿੱਤਾ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਬਾਹਰੀ ਉੱਤਰੀ ਦਿੱਲੀ ਦੇ ਡੀ. ਸੀ. ਪੀ. ਸ਼ੋਭਿਤ ਡੀ. ਸਕਸੈਨਾ ਨੇ ਕਿਹਾ ਕਿ ਹੱਤਿਆ ਦਾ ਖੁਲਾਸਾ ਉਦੋਂ ਹੋਇਆ ਜਦੋਂ ਜ਼ਿਲਾ ਪੁਲਸ ਦੇ ‘ਸਪੈਸ਼ਲ ਸਟਾਫ’ ਨੂੰ ਹੱਤਿਆ ਬਾਰੇ ਗੁਪਤ ਸੂਚਨਾ ਮਿਲੀ, ਜਿਸ ਤੋਂ ਬਾਅਦ ਇਕ ਟੀਮ ਨੇ ਮੁਲਜ਼ਮ ਨੂੰ ਫੜ ਲਿਆ।
ਉਸ ਨੇ ਬਾਅਦ ’ਚ ਅਪਰਾਧ ਕਬੂਲ ਕਰ ਲਿਆ ਅਤੇ ਪੁਲਸ ਨੂੰ ਉਸ ਸਥਾਨ ਉੱਤੇ ਲੈ ਗਿਆ ਜਿੱਥੇ ਉਸ ਨੇ ਲਾਸ਼ ਨੂੰ ਟਿਕਾਣੇ ਲਾਇਆ ਸੀ। ਡੀ. ਸੀ. ਪੀ. ਨੇ ਦੱਸਿਆ ਕਿ ਰਾਜ ਮਿਸਤਰੀ ਦਾ ਕੰਮ ਕਰਨ ਵਾਲਾ ਮੁਲਜ਼ਮ ਬਿਹਾਰ ਦਾ ਵਸਨੀਕ ਹੈ ਅਤੇ ਦਿੱਲੀ ਦੇ ਮੁਕੰਦਪੁਰ ’ਚ ਰਹਿੰਦਾ ਹੈ। ਪੁੱਛਗਿੱਛ ਦੌਰਾਨ ਉਸ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਪਰਿਵਾਰਕ ਵਿਵਾਦ ਕਾਰਨ ਲੜਕੀ ਦੀ ਹੱਤਿਆ ਕਰ ਦਿੱਤੀ।
ਬੁੱਧਵਾਰ ਨੂੰ ਪਵੇਗਾ ਭਾਰੀ ਮੀਂਹ! ਪੰਜਾਬ ਸਣੇ ਇਨ੍ਹਾਂ ਸੂਬਿਆਂ ਲਈ ਹੋਈ ਭਵਿੱਖਬਾਣੀ
NEXT STORY