ਚੇਨਈ— ਕੋਰੋਨਾ ਵਾਇਰਸ ਦਾ ਕਹਿਰ ਪੂਰਾ ਦੇਸ਼ ਝੱਲ ਰਿਹਾ ਹੈ। ਇਸ ਵਾਇਰਸ ਵਿਰੁੱਧ ਪੂਰਾ ਦੇਸ਼ ਜੰਗ ਲੜ ਰਿਹਾ ਹੈ। ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੂਰਾ ਦੇਸ਼ ਲਾਕਡਾਊਨ ਹੈ। ਲਾਕਡਾਊਨ ਹੀ ਇਸ ਵਾਇਰਸ ਨੂੰ ਕਾਬੂ 'ਚ ਪਾਉਣ ਦਾ ਜ਼ਰੀਆ ਹੈ ਪਰ ਲੋਕ ਮੰਨਣ ਲਈ ਤਿਆਰ ਹੀ ਨਹੀਂ ਹਨ। ਹਾਲਾਤ ਇਹ ਬਣੇ ਹੋਏ ਹਨ ਕਿ ਲੋਕ ਸੋਸ਼ਲ ਡਿਸਟੈਂਸਿੰਗ ਭੁੱਲ ਚੁੱਕੇ ਹਨ ਅਤੇ ਲਾਕਡਾਊਨ ਦੀਆਂ ਖੁੱਲ੍ਹੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਤਾਮਿਲਨਾਡੂ 'ਚ ਹਾਲਾਤ ਬਹੁਤ ਹੀ ਗੰਭੀਰ ਬਣੇ ਹੋਏ ਹਨ ਪਰ ਫਿਰ ਵੀ ਬਾਹਰ ਲੋਕਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ। ਤਾਜ਼ਾ ਹਾਲਾਤ ਤਾਮਿਲਨਾਡੂ ਦੇ ਤਿਰੂਚਿਰਾਪੱਲੀ ਸਥਿਤ ਜੀ-ਕਾਰਨਰ ਗਰਾਊਂਡ ਦੇ ਹਨ, ਜਿੱਥੇ ਕੱਲ ਰਾਤ ਸਬਜ਼ੀਆਂ ਖਰੀਦਣ ਲਈ ਲੋਕ ਭਾਰੀ ਗਿਣਤੀ 'ਚ ਇਕੱਠੇ ਹੋਏ। ਜੇਕਰ ਇਨ੍ਹਾਂ 'ਚੋਂ ਕਿਸੇ 'ਚ ਵੀ ਕੋਰੋਨਾ ਵਾਇਰਸ ਦੇ ਲੱਛਣ ਮਿਲੇ ਤਾਂ ਹਾਲਾਤ ਕਿੰਨੇ ਗੰਭੀਰ ਹੋਣਗੇ, ਇਸ ਗੱਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਦੱਸਣਯੋਗ ਹੈ ਕਿ ਮੰਗਲਵਾਰ ਨੂੰ ਸਿਹਤ ਵਿਭਾਗ ਨੇ ਜੋ ਮੀਡੀਆ ਬੁਲੇਟਿਨ ਜਾਰੀ ਕੀਤਾ ਹੈ, ਉਸ ਤੋਂ ਪਤਾ ਲੱਗਾ ਹੈ ਕਿ ਸੂਬੇ 'ਚ ਕੋਰੋਨਾ ਦੇ 121 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਇੱਥੇ ਕੁੱਲ ਕੇਸ 2,058 ਹੋ ਗਏ ਹਨ। ਇਸ ਤੋਂ ਸਾਫ ਹੈ ਕਿ ਕੋਰੋਨਾ ਵਾਇਰਸ ਦਾ ਕਹਿਰ ਮਹਾਰਾਸ਼ਟਰ ਤੋਂ ਇਲਾਵਾ ਤਾਮਿਲਨਾਡੂ ਵੀ ਝੱਲ ਰਿਹਾ ਹੈ। ਪਰ ਜੇਕਰ ਇੱਥੇ ਲੋਕ ਅਜੇ ਵੀ ਘਰਾਂ ਅੰਦਰ ਲਾਕਡਾਊਨ ਨਹੀਂ ਹੋਏ ਤਾਂ ਹਾਲਾਤ ਹੋਰ ਗੰਭੀਰ ਹੋ ਸਕਦੇ ਹਨ ਅਤੇ ਇਸ ਦੇ ਲੋਕਾਂ ਨੂੰ ਹੀ ਨਤੀਜੇ ਭੁਗਤਣੇ ਪੈਣਗੇ। ਡਾਕਟਰਾਂ ਅਤੇ ਪੁਲਸ ਮੁਲਾਜ਼ਮਾਂ ਵਲੋਂ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਲੋਕ ਘਰਾਂ 'ਚ ਹੀ ਰਹਿਣ, ਕਿਉਂਕਿ ਉਨ੍ਹਾਂ ਕਰ ਕੇ ਉਹ ਬਾਹਰ ਹਨ। ਲਾਕਡਾਊਨ ਦਾ ਪਾਲਣ ਸਖਤੀ ਨਾਲ ਕੀਤਾ ਜਾਵੇ।
ਮੁੰਬਈ ਮੰਤਰਾਲੇ 'ਚ ਪਹੁੰਚਿਆ ਕੋਰੋਨਾ, 4 ਕਰਮਚਾਰੀ ਪਾਜ਼ੇਟਿਵ
NEXT STORY