ਹਰਿਆਣਾ— ਹਰਿਆਣਾ ਸਰਕਾਰ ਨੇ ਕੋਰੋਨਾ ਵਾਇਰਸ ਯਾਨੀ ਕਿ ਕੋਵਿਡ-19 ਨੂੰ ਦੇਖਦਿਆਂ ਲੋਕਾਂ ਨੂੰ ਬਜ਼ਾਰ ਤੋਂ ਵਾਜਬ ਕੀਮਤਾਂ 'ਤੇ ਦਵਾਈਆਂ, ਮਾਸਕ ਅਤੇ ਸੈਨੇਟਾਈਜ਼ਰ ਉਪਲੱਬਧ ਕਰਾਉਣ ਦੇ ਨਿਰਦੇਸ਼ ਦਿੱਤੇ ਹਨ। ਪ੍ਰਦੇਸ਼ 'ਚ ਕੋਰੋਨਾ ਦੇ ਸ਼ੱਕੀਆਂ ਦੀ ਜਾਣਕਾਰੀ ਲਈ 2 ਹੈਲਪਲਾਈਨ ਨੰਬਰ-8558893911 ਅਤੇ 108 ਨੂੰ ਚਲਾਇਆ ਜਾ ਰਿਹਾ ਹੈ। ਦਰਅਸਲ ਸੂਬੇ ਦੇ ਮੁੱਖ ਸਕੱਤਰ ਕੇਸ਼ਨੀ ਆਨੰਦ ਅਰੋੜਾ ਨੇ ਅੱਜ ਭਾਵ ਸੋਮਵਾਰ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਸੂਬੇ ਦੇ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ, ਮੁੱਖ ਸਿਹਤ ਅਧਿਕਾਰੀਆਂ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਵਿਸ਼ੇਸ਼ ਦਿਸ਼ਾ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਆਪਣੇ-ਆਪਣੇ ਜ਼ਿਲਿਆਂ 'ਚ ਕੋਰੋਨਾ ਦੀ ਰੋਕਥਾਮ ਲਈ ਵੱਖ-ਵੱਖ ਵਿਭਾਗਾਂ ਨਾਲ ਆਪਸੀ ਕੋਆਰਡੀਨੇਸ਼ਨ ਬਣਾ ਕਰ ਕੇ ਉੱਚਿਤ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ 'ਚ ਵਾਇਰਸ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਲਈ ਜਨਤਕ ਥਾਂਵਾਂ 'ਤੇ ਹੋਰਡਿੰਗਜ਼ ਲਗਵਾਏ ਜਾਣ, ਜਿਨ੍ਹਾਂ ਨਾਲ ਆਮ ਜਨਤਾ ਨੂੰ 'ਕੀ ਕਰੀਏ ਅਤੇ ਕੀ ਨਾ ਕਰੀਏ' ਅਤੇ ਸਹੀ ਢੰਗ ਨਾਲ ਹੱਥ ਧੋਣ ਦੀ ਜਾਣਕਾਰੀ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਸਾਰੇ ਅਧਿਕਾਰੀ ਖੁਰਾਕ ਅਤੇ ਸਪਲਾਈ ਵਿਭਾਗ ਨਾਲ ਮਿਲ ਕੇ ਯਕੀਨੀ ਕਰਨ ਕਿ ਬਜ਼ਾਰ ਤੋਂ ਦਵਾਈਆਂ, ਮਾਸਕ ਅਤੇ ਸੈਨੇਟਾਈਜ਼ਰ ਵਾਜਬ ਕੀਮਤਾਂ 'ਤੇ ਉਪਲੱਬਧ ਹੋਵੇ। ਕੋਰੋਨਾ ਦੇ ਸ਼ੱਕੀ ਮਰੀਜ਼ਾਂ ਨੂੰ ਨਿਗਰਾਨੀ ਹੇਠ ਵੱਖ ਰੱਖਣ ਲਈ ਉੱਚਿਤ ਥਾਵਾਂ ਦੀ ਪਹਿਚਾਣ ਕੀਤੀ ਜਾਵੇ, ਜਿੱਥੇ ਉਨ੍ਹਾਂ ਦੇ ਰਹਿਣ, ਖਾਣ, ਪਖਾਨੇ ਅਤੇ ਹੋਰ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਨੇ ਸਾਰੇ ਜ਼ਿਲਿਆਂ 'ਚ 100 ਆਈਸੋਲੇਸ਼ਨ ਬੈੱਡ ਅਤੇ ਨਵੀਂ ਦਿੱਲੀ ਦੇ ਨਾਲ ਲੱਗਦੇ ਗੁਰੂਗ੍ਰਾਮ 'ਚ 500 ਤੋਂ ਵਧ ਆਈਸੋਲੇਸ਼ਨ ਬੈਡ ਤਿਆਰ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ 31 ਮਾਰਚ ਤਕ ਸਾਰੇ ਸਿਨੇਮਾਘਰ, ਸਕੂਲ (ਪ੍ਰੀਖਿਆ ਨੂੰ ਛੱਡ ਕੇ), ਜਿਮ, ਸਵੀਮਿੰਗ ਪੁਲ, ਨਾਈਟ ਕਲੱਬ ਬੰਦ ਰੱਖਣ ਦਾ ਫੈਸਲੇ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ।
ਜੰਮੂ-ਕਸ਼ਮੀਰ 'ਚ ਮੀਡੀਆ 'ਤੇ ਰੋਕ ਸੰਬੰਧੀ ਕੋਈ ਆਦੇਸ਼ ਜਾਰੀ ਨਹੀਂ ਕੀਤਾ ਗਿਆ
NEXT STORY