ਨਵੀਂ ਦਿੱਲੀ— ਦੇਸ਼ 'ਚ ਕੋਰੋਨਾ ਵਾਇਰਸ ਦੀ ਵਜ੍ਹਾ ਕਰ ਕੇ ਲਾਗੂ ਲਾਕਡਾਊਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਸੋਮਵਾਰ ਨੂੰ ਫਿਰ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਚਰਚਾ ਕਰਨਗੇ। ਦੱਸ ਦੇਈਏ ਕਿ ਦੇਸ਼ 'ਚ 3 ਮਈ ਤੱਕ ਲਾਕਡਾਊਨ ਲਾਗੂ ਕੀਤਾ ਗਿਆ ਹੈ, ਜਿਸ ਦੀ ਤਰੀਕ ਹੁਣ ਨੇੜੇ ਆ ਰਹੀ ਹੈ। ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਬੈਠਕ 'ਚ ਮੁੱਖ ਮੰਤਰੀਆਂ ਨਾਲ ਕਈ ਅਹਿਮ ਮੁੱਦਿਆਂ 'ਤੇ ਚਰਚਾ ਕਰਨਗੇ। ਲਾਕਡਾਊਨ ਵਧਾਉਣ ਜਾਂ ਫਿਰ ਉਸ ਸਥਿਤੀ ਤੋਂ ਕਿਵੇਂ ਬਾਹਰ ਆਇਆ ਜਾਵੇ, ਇਨ੍ਹਾਂ ਗੱਲਾਂ 'ਤੇ ਚਰਚਾ ਹੋਵੇਗੀ। ਅਜਿਹੀਆਂ ਖ਼ਬਰਾਂ ਹਨ ਕਿ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਸੰਕੇਤ ਦਿੱਤੇ ਹਨ ਕਿ ਲਾਕਡਾਊਨ ਨੂੰ ਅਗਲੇ ਦੋ ਹਫਤਿਆਂ ਤਕ ਵਧਾਇਆ ਜਾਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਮੋਦੀ ਹੁਣ ਤੱਕ ਦੋ ਵਾਰ ਵੀਡੀਓ ਕਾਨਫਰੰਸਿੰਗ ਜ਼ਰੀਏ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕਰ ਚੁੱਕੇ ਹਨ। ਅੱਜ ਤੀਜੀ ਬੈਠਕ ਹੋਵੇਗੀ। ਇਹ ਤੈਅ ਹੋਵੇਗਾ ਕਿ 3 ਮਈ ਤੋਂ ਬਾਅਦ ਕੀ ਰਣਨੀਤੀ ਰਹੇਗੀ। 25 ਮਾਰਚ ਤੋਂ ਸ਼ੁਰੂ ਹੋਇਆ ਲਾਕਡਾਊਨ 3 ਮਈ ਨੂੰ ਖਤਮ ਹੋ ਰਿਹਾ ਹੈ। 14 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰ ਦੇ ਨਾਂ ਸੰਬੋਧਨ ਕਰਦੇ ਹੋਏ ਲਾਕਡਾਊਨ ਨੂੰ 3 ਮਈ ਤੱਕ ਵਧਾ ਦਿੱਤਾ ਸੀ। ਅਜਿਹੇ ਵਿਚ ਹੁਣ ਇਸ ਨੂੰ ਅੱਗੇ ਵਧਾਇਆ ਜਾਵੇਗਾ ਜਾਂ ਫਿਰ ਲਾਕਡਾਊਨ ਨੂੰ ਲੈ ਕੇ ਕੋਈ ਨਵਾਂ ਤਰੀਕਾ ਆਵੇਗਾ, ਇਸ 'ਤੇ ਪ੍ਰਧਾਨ ਮੰਤਰੀ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਨਗੇ।
ਸੰਜੇ ਨੇ ਸ਼ੇਅਰ ਕੀਤਾ 'ਬਾਰਾਤੀ' ਡਾਂਸ ਦਾ ਪੁਰਾਣਾ ਵੀਡੀਓ, ਹੋ ਰਿਹਾ ਹੈ ਵਾਇਰਲ
NEXT STORY