ਲੰਡਨ - ਬਿ੍ਰਟੇਨ ਵਿਚ ਭਾਰਤੀ ਵਿਦਿਆਰਥੀ ਭਾਰਤ ਵਾਪਸ ਆਉਣ ਲਈ ਬੇਤਾਬ ਹਨ ਅਤੇ ਉਨ੍ਹਾਂ ਨੇ ਇਥੇ ਭਾਰਤੀ ਹਾਈ ਕਮਿਸ਼ਨ ਤੋਂ ਪੁੱਛਿਆ ਹੈ ਕਿ ਉਹ ਆਪਣੇ ਘਰ ਅਤੇ ਆਪਣੇ ਪਰਿਵਾਰਾਂ ਕੋਲ ਕਦੋ ਜਾ ਸਕਣਗੇ। ਕੋਰੋਨਾਵਾਇਰਸ ਦੇ ਵੱਧਦੇ ਖਤਰੇ ਕਾਰਨ ਭਾਰਤ ਨੇ ਬੁੱਧਵਾਰ ਨੂੰ ਬਿ੍ਰਟੇਨ ਤੋਂ ਆਉਣ ਵਾਲੇ ਯਾਤਰੀਆਂ 'ਤੇ ਪਾਬੰਦੀ ਲਾ ਦਿੱਤੀ ਹੈ। ਭਾਰਤ ਨੇ ਇਸ ਜਾਨਲੇਵਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ 18 ਮਾਰਚ ਤੋਂ 31 ਮਾਰਚ ਤੱਕ ਯੂਰਪ, ਤੁਰਕੀ ਅਤੇ ਬਿ੍ਰਟੇਨ ਤੋਂ ਆਉਣ ਵਾਲੇ ਯਾਤਰੀਆਂ ਦੀ ਐਂਟਰੀ 'ਤੇ ਸੋਮਵਾਰ ਨੂੰ ਬੈਨ ਲਾ ਦਿੱਤਾ ਸੀ।
ਭਾਰਤ ਵਿਚ ਇਸ ਵਾਇਰਸ ਨਾਲ ਹੁਣ ਤੱਕ 3 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ 150 ਲੋਕ ਪ੍ਰਭਾਵਿਤ ਹਨ। ਬਿ੍ਰਟੇਨ ਵਿਚ ਕੋਵਿਡ-19 ਨਾਲ ਮਿ੍ਰਤਕਾਂ ਦੀ ਗਿਣਤੀ ਵਧ ਕੇ 71 ਹੋ ਗਈ ਹੈ ਅਤੇ ਪੀਡ਼ਤਾਂ ਦੀ ਗਿਣਤੀ 1950 ਪਹੁੰਚ ਗਈ ਹੈ। ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਨੇ ਆਖਿਆ ਕਿ ਬਿ੍ਰਟੇਨ ਵਿਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਹਾਈ ਕਮਿਸ਼ਨ ਭਾਰਤੀ ਅਤੇ ਬਿ੍ਰਟੇਨ ਦੋਹਾਂ ਅਥਾਰਟੀਆਂ ਦੇ ਨਾਲ ਕੰਮ ਕਰ ਰਹੀ ਹੈ। ਉਸ ਨੇ ਆਖਿਆ ਕਿ ਸਾਰੇ ਭਾਰਤੀ ਨਾਗਰਿਕ ਸਾਡੇ ਨਾਲ ਰਜਿਸ਼ਟ੍ਰੇਸ਼ਨ ਕਰ ਸਕਦੇ ਹਨ ਤਾਂ ਜੋ ਅਪਡੇਟ ਈ-ਮੇਲ ਰਾਹੀਂ ਸਾਂਝੀ ਕੀਤੀ ਜਾ ਸਕੇ। ਵਿਦਿਆਰਥੀਆਂ ਨੂੰ ਦਿੱਤੇ ਆਪਣੇ ਤਾਜ਼ਾ ਬਿਆਨ ਵਿਚ ਹਾਈ ਕਮਿਸ਼ਨ ਨੇ ਆਖਿਆ ਕਿ ਕਿ੍ਰਪਾ ਘਬਰਾਓ ਨਾ, ਇਕ ਦੂਜੇ ਦਾ ਸਾਥ ਦਿਓ ਅਤੇ ਸੁਰੱਖਿਅਤ ਰਹਿਣ ਲਈ ਜ਼ਰੂਰੀ ਸਾਵਧਾਨੀਆਂ ਵਰਤੋਂ।
ਰਾਜ ਸਭਾ ਸੰਸਦ ਮੈਂਬਰ ਦੇ ਰੂਪ 'ਚ ਚੁਣੇ ਗਏ ਦੀਪੇਂਦਰ ਹੁੱਡਾ
NEXT STORY