ਬਾਗਪਤ (ਭਾਸ਼ਾ)— ਤਬਲੀਗੀ ਜਮਾਤ ਪ੍ਰੋਗਰਾਮ ਵਿਚ ਸ਼ਾਮਲ ਹੋਇਆ ਕੋਰੋਨਾ ਪਾਜ਼ੀਟਿਵ ਵਿਅਕਤੀ ਬਾਗਪਤ ਜ਼ਿਲੇ ਦੇ ਖੇਕੜਾ ਭਾਈਚਾਰਕ ਸਿਹਤ ਕੇਂਦਰ ਤੋਂ ਦੌੜ ਗਿਆ। ਇਸ ਦੀ ਜਾਣਕਾਰੀ ਮਿਲਦੇ ਹੀ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਡਾਕਟਰਾਂ ਨੂੰ ਭਾਜੜਾਂ ਪੈ ਗਈਆਂ। ਪੁਲਸ ਉਸ ਦੀ ਭਾਲ 'ਚ ਜੁੱਟੀ ਹੋਈ ਹੈ। ਬਾਗਪਤ 'ਚ ਕੋਰੋਨਾ ਵਾਇਰਸ ਤੋਂ ਪੀੜਤ ਇਹ ਦੂਜਾ ਵਿਅਕਤੀ ਹੈ, ਜੋ ਦਿੱਲੀ 'ਚ ਤਬਲੀਗੀ ਜਮਾਤ ਦੇ ਪ੍ਰੋਗਰਾਮ 'ਚ ਹਿੱਸਾ ਲੈਣ ਤੋਂ ਬਾਅਦ ਬਾਗਪਤ ਦੇ ਰਟੌਲ ਪਿੰਡ ਦੇ ਇਕ ਮਦਰੱਸੇ 'ਚ ਠਹਿਰਿਆ ਸੀ।
ਪਾਜ਼ੀਟਿਵ ਵਿਅਕਤੀ ਦੇ ਹਸਪਤਾਲ 'ਚੋਂ ਦੌੜਨ ਤੋਂ ਬਾਅਦ ਸੀਨੀਅਰ ਪੁਲਸ ਅਧਿਕਾਰੀ (ਐੱਸ. ਐੱਸ. ਪੀ.) ਬਾਗਪਤ ਨੇ ਆਲੇ-ਦੁਆਲੇ ਦੇ ਸਾਰੇ ਜ਼ਿਲਿਆਂ ਵਿਚ ਉਸ ਦੀ ਭਾਲ 'ਚ ਮਦਦ ਕਰਨ ਲਈ ਲੋਕਾਂ ਨੂੰ ਅਪੀਲ ਕੀਤੀ ਹੈ। ਐੱਸ. ਐੱਸ. ਪੀ. ਦੇ ਨਿਰਦੇਸ਼ 'ਤੇ ਜਾਰੀ ਅਪੀਲ ਵਿਚ ਲਿਖਿਆ ਹੈ ਕਿ ਹਸਪਤਾਲ 'ਚੋਂ ਦੌੜੇ ਨੇਪਾਲ ਦੇ ਸੁਨਸਾਰੀ ਵਾਸੀ 65 ਸਾਲਾ ਵਿਅਕਤੀ ਦਾ ਇਲਾਜ ਭਾਈਚਾਰਕ ਸਿਹਤ ਕੇਂਦਰ ਖੇਕੜਾ ਵਿਚ ਚੱਲ ਰਿਹਾ ਸੀ। ਉਹ ਇਲਾਜ ਦੌਰਾਨ ਹਸਪਤਾਲ 'ਚੋਂ ਦੌੜ ਗਿਆ ਹੈ। ਇਹ ਵਿਅਕਤੀ ਜਿਨ੍ਹਾਂ-ਜਿਨ੍ਹਾਂ ਲੋਕਾਂ ਨੂੰ ਮਿਲਿਆ, ਉਨ੍ਹਾਂ ਨੂੰ ਜਾਨਲੇਵਾ ਵਾਇਰਸ ਨਾਲ ਪੀੜਤ ਕਰ ਸਕਦਾ ਹੈ। ਜਿਸ ਕਾਰਨ ਇਸ ਵਿਅਕਤੀ ਦਾ ਇਲਾਜ ਹੋਣਾ ਬਹੁਤ ਜ਼ਰੂਰੀ ਹੈ। ਬੇਨਤੀ ਹੈ ਕਿ ਉਕਤ ਵਿਅਕਤੀ ਦੇ ਮਿਲਣ ਦੀ ਸੂਚਨਾ ਪੁਲਸ ਨੂੰ ਤੁਰੰਤ ਦਿਓ।
ALERT : ਲਾਕਡਾਊਨ ਖੁੱਲ੍ਹਣ 'ਤੇ ਸੌਖਾ ਨਹੀਂ ਹੋਵੇਗਾ ਸਫਰ, ਲਾਗੂ ਹੋਣ ਜਾ ਰਹੇ ਨੇ ਇਹ ਨਿਯਮ
NEXT STORY