ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਸਿਹਤ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਨਿੱਜੀ ਟੀਕਾਕਰਨ ਕੇਂਦਰਾਂ 'ਤੇ 18 ਸਾਲ ਤੋਂ ਵਧ ਉਮਰ ਦੇ ਸਾਰੇ ਲੋਕਾਂ ਨੂੰ ਕੋਰੋਨਾ ਟੀਕੇ ਦੀ ਬੂਸਟਰ ਡੋਜ਼ 10 ਅਪ੍ਰੈਲ ਤੋਂ ਉਪਲੱਬਧ ਹੋਵੇਗੀ। ਇਸ 'ਚ ਕਿਹਾ ਗਿਆ ਹੈ ਕਿ 18 ਸਾਲ ਤੋਂ ਵਧ ਉਮਰ ਦੇ ਸਾਰੇ ਲੋਕ, ਜਿਨ੍ਹਾਂ ਨੇ ਦੂਜੀ ਖ਼ੁਰਾਕ ਲੈਣ ਦੇ 9 ਮਹੀਨੇ ਪੂਰੇ ਕਰ ਲਏ ਹਨ, ਉਹ ਬੂਸਟਰ ਡੋਜ਼ ਲਈ ਯੋਗ ਹੋਣਗੇ। ਮੰਤਰਾਲਾ ਨੇ ਕਿਹਾ,''ਇਹ ਫ਼ੈਸਲਾ ਲਿਆ ਗਿਆ ਹੈ ਕਿ 18 ਸਾਲ ਤੋਂ ਵਧ ਦੀ ਆਬਾਦੀ ਵਾਲੇ ਲੋਕਾਂ ਨੂੰ ਨਿੱਜੀ ਟੀਕਾਕਰਨ ਕੇਂਦਰਾਂ 'ਤੇ ਕੋਰੋਨਾ ਦੇ ਟੀਕੇ ਦੀ ਬੂਸਟਰ ਡੋਜ਼ ਉਪਲੱਬਧ ਕਰਵਾਈ ਜਾਵੇਗੀ। ਇਹ ਸਹੂਲਤ ਸਾਰੇ ਨਿੱਜੀ ਟੀਕਾਕਰਨ ਕੇਂਦਰਾਂ 'ਤੇ ਉਪਲੱਬਧ ਹੋਵੇਗੀ।''
ਇਹ ਵੀ ਪੜ੍ਹੋ : ਵਿਦਿਆਰਥਣ ਨੇ ਸੰਬੰਧ ਬਣਾਉਣ ਤੋਂ ਮਨ੍ਹਾ ਕੀਤਾ ਤਾਂ 5 ਵਿਦਿਆਰਥੀਆਂ ਨੇ ਜ਼ਹਿਰ ਪਿਲਾ ਮਾਰਿਆ
ਮੰਤਰਾਲਾ ਨੇ ਕਿਹਾ,''ਹੁਣ ਤੱਕ ਦੇਸ਼ 'ਚ 15 ਤੋਂ ਵਧ ਆਬਾਦੀ 'ਚੋਂ ਲਗਭਗ 96 ਫੀਸਦੀ ਨੂੰ ਘੱਟੋ-ਘੱਟ ਕੋਰੋਨਾ ਟੀਕੇ ਦੀ ਇਕ ਖ਼ੁਰਾਕ ਮਿਲੀ ਹੈ, ਜਦੋਂ ਕਿ ਲਗਭਗ 83 ਫੀਸਦੀ ਨੇ ਦੋਵੇਂ ਖ਼ੁਰਾਕਾਂ ਪ੍ਰਾਪਤ ਕੀਤੀਆਂ ਹਨ। ਮੰਤਰਾਲਾ ਨੇ ਕਿਹਾ,''ਸਿਹਤ ਕਰਮੀਆਂ, ਫਰੰਟ ਲਾਈਨ ਦੇ ਵਰਕਰਾਂ ਅਤੇ 60 ਸਾਲ ਤੋਂ ਵਧ ਉਮਰ ਦੇ ਲੋਕਾਂ ਨੂੰ 2.4 ਕਰੋੜ ਤੋਂ ਵਧ ਬੂਸਟਰ ਡੋਜ਼ ਵੀ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ, 12-14 ਸਾਲ ਉਮਰ ਵਰਗ ਦੇ 45 ਫੀਸਦੀ ਲਾਭਪਾਤਰੀਆਂ ਨੂੰ ਵੀ ਪਹਿਲੀ ਖ਼ੁਰਾਕ ਮਿਲੀ ਹੈ।'' ਮੰਤਰਾਲਾ ਨੇ ਕਿਹਾ ਕਿ ਸਰਕਾਰੀ ਟੀਕਾਕਰਨ ਕੇਂਦਰਾਂ ਦੇ ਮਾਧਿਅਮ ਨਾਲ ਯੋਗ ਆਬਾਦੀ ਲਈ ਪਹਿਲੀ ਅਤੇ ਦੂਜੀ ਖ਼ੁਰਾਕ ਦੇ ਨਾਲ-ਨਾਲ ਸਿਹਤ ਕਰਮੀਆਂ, ਫਰੰਟ ਲਾਈਨ ਦੇ ਵਰਕਰਾਂ ਅਤੇ 60 ਤੋਂ ਉੱਪਰ ਦੇ ਲੋਕਾਂ ਲਈ ਚੌਕਸੀ ਖ਼ੁਰਾਕ ਜਾਰੀ ਰਹੇਗੀ ਅਤੇ ਇਸ 'ਚ ਤੇਜ਼ੀ ਲਿਆਂਦੀ ਜਾਵੇਗੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਆਸਾਰਾਮ ਆਸ਼ਰਮ ਅੰਦਰ ਖੜ੍ਹੀ ਕਾਰ ’ਚੋਂ ਮਿਲੀ ਕੁੜੀ ਦੀ ਲਾਸ਼, 4 ਦਿਨਾਂ ਤੋਂ ਸੀ ਲਾਪਤਾ
NEXT STORY