ਖੰਡਵਾ— ਮੱਧ ਪ੍ਰਦੇਸ਼ ਦੇ ਖੰਡਵਾ 'ਚ ਗਊ ਤਸਕਰੀ ਦੇ ਸ਼ੱਕ 'ਚ 25 ਲੋਕਾਂ ਨੂੰ ਕਰੀਬ 100 ਗਊ ਰੱਖਿਅਕਾਂ ਨੇ ਐਤਵਾਰ ਨੂੰ ਫੜ ਲਿਆ। ਇਕ ਰੱਸੀ ਨਾਲ ਉਨ੍ਹਾਂ ਸਾਰੇ ਲੋਕਾਂ ਦੇ ਹੱਥ ਬੰਨ੍ਹ ਕੇ ਉਨ੍ਹਾਂ ਨੂੰ ਥਾਣੇ ਲੈ ਗਏ। ਬਾਅਦ 'ਚ ਇਨ੍ਹਾਂ ਸਾਰੇ ਲੋਕਾਂ ਨੂੰ ਉਨ੍ਹਾਂ ਨੇ ਪੁਲਸ ਨੇ ਹਵਾਲੇ ਕਰ ਦਿੱਤਾ। ਜਾਣਕਾਰੀ ਅਨੁਸਾਰ ਗਊ ਰੱਖਿਅਕਾਂ ਨੇ ਉਨ੍ਹਾਂ ਸਾਰਿਆਂ ਤੋਂ 'ਗਊ ਮਾਤਾ ਦੀ ਜੈ' ਦੇ ਨਾਅਰੇ ਵੀ ਲਗਵਾਏ। ਮਾਮਲਾ ਖੰਡਵਾ ਜ਼ਿਲਾ ਹੈੱਡ ਕੁਆਰਟਰ ਤੋਂ ਕਰੀਬ 60 ਕਿਲੋਮੀਟਰ ਦੂਰ ਸਾਂਵਲੀਖੇੜਾ ਪਿੰਡ ਦਾ ਹੈ। ਸਥਾਨਕ ਪੁਲਸ ਨੇ ਇਨ੍ਹਾਂ ਗਊ ਤਸਕਰਾਂ ਅਤੇ ਗਊ ਰੱਖਿਅਕਾਂ ਵਿਰੁੱਧ ਮੁਕੱਦਮਾ ਵੀ ਦਰਜ ਕੀਤਾ ਹੈ। ਪੁਲਸ ਨੇ ਇਸ ਸਿਲਸਿਲੇ 'ਚ 16 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਗਊ ਰੱਖਿਅਕਾਂ ਵਲੋਂ ਗਊ ਤਸਕਰੀ ਕਰਨ ਵਾਲਿਆਂ ਨੂੰ ਦੌੜਾਉਣ ਦਾ ਵੀਡੀਓ ਸੋਸ਼ਲ ਮੀਡੀਆ 'ਚ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਗਊ ਤਸਕਰਾਂ ਨੂੰ ਰੱਸੀ ਨਾਲ ਬੰਨ੍ਹਿਆ ਗਿਆ ਅਤੇ ਕੰਨ ਫੜ ਕੇ ਉਨ੍ਹਾਂ ਨੂੰ ਮੁਰਗਾ ਵੀ ਬਣਾਇਆ ਗਿਆ। ਐੱਸ.ਪੀ. ਸ਼ਿਵਦਿਆਲ ਸਿੰਘ ਨੇ ਕਿਹਾ ਕਿ ਅਸੀਂ ਸਾਰੇ ਗਊਵੰਸ਼ ਦੀ ਤਸਕਰੀ ਕਰਨ ਵਾਲੇ ਅਤੇ ਗਊ ਰੱਖਿਅਕਾਂ ਦੋਹਾਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ। ਅਸੀਂ ਉਨ੍ਹਾਂ 7-8 ਵਾਹਨਾਂ ਨੂੰ ਵੀ ਆਪਣੇ ਕਬਜ਼ੇ 'ਚ ਕਰ ਲਿਆ ਹੈ, ਜਿਸ 'ਚ ਗਊ ਤਸਕਰੀ ਕੀਤੀ ਜਾ ਰਹੀ ਸੀ।
ਅੱਤਵਾਦੀ ਬੁਰਹਾਨ ਵਾਨੀ ਦੀ ਤੀਜੀ ਬਰਸੀ 'ਤੇ ਅੱਜ ਸ਼੍ਰੀਨਗਰ ਬੰਦ
NEXT STORY