ਓਟਾਵਾ—ਸਟੱਡੀ ਵੀਜ਼ੇ 'ਤੇ ਵਿਦਿਆਰਥੀ ਕੈਨੇਡਾ ਭੇਜਣ ਦੇ ਮਾਮਲੇ 'ਚ ਭਾਰਤ ਪਹਿਲੇ ਸਥਾਨ 'ਤੇ ਆ ਗਿਆ ਹੈ, ਭਾਵ ਮੌਜੂਦਾ ਸਮੇਂ 'ਚ ਭਾਰਤ ਤੋਂ ਸਭ ਤੋਂ ਜ਼ਿਆਦਾ ਵਿਦਿਆਰਥੀ ਕੈਨੇਡਾ ਜਾ ਰਹੇ ਹਨ। ਹੁਣ ਤੱਕ ਇਹ ਸਥਾਨ ਚੀਨ ਕੋਲ ਸੀ। ਇੰਮੀਗ੍ਰੇਸ਼ਨ ਅਤੇ ਸਿਟੀਜਨਸ਼ਿੱਪ ਵਿਭਾਗ ਨੇ ਅੰਕੜੇ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ। ਅੰਕੜਿਆਂ ਮੁਤਾਬਕ ਕੈਨੇਡਾ 'ਚ ਕੁੱਲ 5 ਲੱਖ 72 ਹਜ਼ਾਰ 415 ਭਾਰਤੀਆਂ ਕੋਲ ਸਟੱਡੀ ਵੀਜ਼ੇ ਹਨ, ਜੋ ਕਿ ਪਿਛਲੇ ਸਾਲ ਨਾਲੋਂ 16 ਫੀਸਦੀ ਜ਼ਿਆਦਾ ਹਨ। ਸਟੱਡੀ ਵੀਜ਼ੇ ਪ੍ਰਾਪਤ ਕਰਨ ਦੇ ਮਾਮਲੇ 'ਚ ਭਾਰਤ ਨੇ ਚੀਨ ਨੂੰ ਪਛਾੜ ਦਿੱਤਾ, ਜੋ ਕਿ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਸਟੱਡੀ ਵੀਜ਼ੇ ਪ੍ਰਾਪਤ ਕਰਨ ਵਾਲਾ ਮੁਲਕ ਸੀ। ਸਾਲ 2017 ਤੋਂ ਹੁਣ ਤੱਕ ਭਾਰਤ ਨੇ 1 ਲੱਖ 72 ਹਜ਼ਾਰ 625 ਸਟੱਡੀ ਵੀਜ਼ੇ ਪ੍ਰਾਪਤ ਕੀਤੇ ਅਤੇ ਪਿਛਲੇ ਸਾਲ ਦੀ ਤੁਲਨਾ ਇਸ 'ਚ 40 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ, ਜਦੋਂ ਕਿ ਚੀਨ ਨੇ 1,42,985 ਵੀਜ਼ੇ ਪ੍ਰਾਪਤ ਕੀਤੇ ਅਤੇ ਉਨ੍ਹਾਂ ਦੀ ਵਾਧਾ ਦਰ 'ਚ ਸਿਰਫ 2 ਫੀਸਦੀ ਦਾ ਉਛਾਲ ਆਇਆ। ਭਾਵ ਭਾਰਤ ਤੋਂ ਸਟੱਡੀ ਵੀਜ਼ੇ 'ਤੇ ਕੈਨੇਡਾ ਜਾਣ ਦੀ ਰਫਤਾਰ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਅੰਕੜਿਆਂ 'ਚ ਦੱਸਿਆ ਗਿਆ ਹੈ ਕਿ ਪਿਛਲੇ 4 ਸਾਲਾਂ ਤੋਂ ਭਾਰਤ ਇਸ ਮਾਮਲੇ 'ਚ ਬਹੁਤ ਤੇਜ਼ੀ ਨਾਲ ਵੀਜ਼ੇ ਪ੍ਰਾਪਤ ਕਰ ਰਿਹਾ ਹੈ। ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਇਹ ਵੀ ਦੱਸਿਆ ਗਿਆ ਹੈ ਕਿ ਕੌਮਾਂਤਰੀ ਵਿਦਿਆਰਥੀਆਂ ਨੂੰ ਵਿਦਿਆ ਪ੍ਰਦਾਨ ਕਰਨ ਦੇ ਮਾਮਲੇ 'ਚ ਕੈਨੇਡਾ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਵੱਲੋਂ ਜਿਥੇ ਉੱਚ ਦਰਜੇ ਦੀ ਵਿਦਿਆ ਪ੍ਰਦਾਨ ਕੀਤੀ ਜਾਂਦੀ ਹੈ, ਉੱਥੇ ਹੀ ਇਹ ਮੁਲਕ ਵਿਦਿਆਰਥੀਆਂ ਨੂੰ ਇਕ ਸੁਰੱਖਿਅਤ ਮਾਹੌਲ ਪ੍ਰਦਾਨ ਕਰਦਾ ਹੈ ਅਤੇ ਇਹੀ ਕਾਰਨ ਹੈ ਕਿ ਵਿਦੇਸ਼ੀ ਵਿਦਿਆਰਥੀ ਕੈਨੇਡਾ ਨੂੰ ਬਹੁਤ ਜ਼ਿਆਦਾ ਤਰਜੀਹ ਦਿੰਦੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਭਾਰਤੀ ਵਿਦਿਆਰਥੀਆਂ ਦੀ ਗਿਣਤੀ 'ਚ ਹੋਇਆ ਵਾਧਾ ਕੋਈ ਹੈਰਾਨੀਜਨਕ ਨਹੀਂ ਹੈ, ਇਹ ਇਕ ਰੁਝਾਨ ਹੈ, ਜਿਸ ਨੂੰ ਲੰਬੇ ਸਮੇਂ ਤੋਂ ਮੋਨੀਅਰ ਕੀਤਾ ਜਾ ਰਿਹ ਹੈ। ਓਨਟਾਰੀਓ ਦੇ ਸ਼ੈਰਡਨ ਕਾਲਜ ਦੀ ਕੌਮਾਂਤਰੀ ਵਪਾਰ ਵਾਧਾ ਅਤੇ ਹਿੱਸੇਦਾਰੀ ਸਬੰਧੀ ਮੈਨੇਜਰ ਗੈਲਰੀਲਾ ਫੈਚਿਨੀ ਨੇ ਕਿਹਾ ਕਿ ਮੈਂ ਇਸ ਗੱਲ ਤੋਂ ਬਹੁਤ ਖੁਸ਼ ਹਾਂ ਕਿ ਕੈਨੇਡਾ 'ਚ ਕੌਮਾਂਤਰੀ ਵਿਦਿਆਰਥੀਆਂ ਦੀ ਆਮਦ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਪਰ ਨਾਲ ਹੀ ਉਨ੍ਹਾਂ ਚਿੰਤਾ ਪ੍ਰਗਟਾਈ ਕਿ ਕੈਨੇਡਾ ਇਕ ਵਨ-ਸੁਵੰਨਤਾ ਵਾਲਾ ਦੇਸ਼ ਹੈ ਅਤੇ ਸਿਰਫ ਚੀਨ ਅਤੇ ਭਾਰਤ ਦੇ ਵਿਦਿਆਰਥੀਆਂ ਦਾ ਆਉਣਾ ਦੇਸ਼ ਦੀ ਇਸ ਖਾਸੀਅਤ ਨੂੰ ਖਤਰੇ 'ਚ ਪਾਉਂਦਾ ਹੈ। ਮੇਰੀ ਇੱਛਾ ਹੈ ਕਿ ਸਾਨੂੰ ਹੋਰ ਦੇਸ਼ਾਂ ਤੋਂ ਵੀ ਵਿਦਿਆਰਥੀਆਂ ਨੂੰ ਇਥੇ ਬੁਲਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ।
ਸਰਹੱਦ ’ਤੇ ਪਾਕਿ ਨੇ ਵਧਾਈ ਫੌਜ!
NEXT STORY