ਸ਼੍ਰੀਗੰਗਾਨਗਰ (ਏਜੰਸੀ)- ਰਾਜਸਥਾਨ 'ਚ ਸਰਹੱਦੀ ਸ਼੍ਰੀਗੰਗਾਨਗਰ ਜ਼ਿਲ੍ਹੇ ਦੇ ਸਮੇਜਾ ਕੋਠੀ ਥਾਣਾ ਖੇਤਰ 'ਚ ਖੇਤ 'ਚ ਇਕ ਪੈਕੇਟ 'ਚੋਂ 760 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਚੱਕ 4-ਡੀਡਬਲਿਊਐੱਸਐੱਮ ਕੋਲ ਆਤਮਾਰਾਮ ਨਾਮੀ ਕਿਸਾਨ ਦੇ ਖੇਤ 'ਚ ਅੱਜ ਸਵੇਰੇ ਫਸਲ ਦੀ ਕੱਟਾਈ ਕੀਤੀ ਜਾ ਰਹੀ ਸੀ। ਇਸ ਦੌਰਾਨ ਹੀ ਇਕ ਪੀਲੇ ਰੰਗ ਦਾ ਸ਼ੱਕੀ ਪੈਕੇਟ ਖੇਤ 'ਚ ਪਿਆ ਦਿਖਾਈ ਦਿੱਤੀ। ਇਸ ਦੀ ਸੂਚਨਾ ਸਰਹੱਦੀ ਸੁਰੱਖਿਆ ਫ਼ੋਰਸ (ਬੀਐੱਸਐੱਫ) ਦੀ ਤ੍ਰਿਸ਼ੂਲ ਸਰਹੱਦੀ ਚੌਕੀ 'ਤੇ ਦਿੱਤੀ ਗਈ। ਬੀਐੱਸਐੱਫ ਦੇ ਅਧਿਕਾਰੀ ਅਤੇ ਜਵਾਨ ਕੁਝ ਹੀ ਦੇਰ 'ਚ ਮੌਕੇ 'ਤੇ ਆ ਗਏ। ਇਸ ਵਿਚ ਸੂਚਨਾ ਮਿਲਦੇ ਹੀ ਸਮੇਜਾ ਕੋਠੀ ਥਾਣਾ ਖੇਤਰ ਦੇ ਇੰਚਾਰਜ ਪੁਲਸ ਇੰਸਪੈਕਟਰ ਕ੍ਰਿਸ਼ਨ ਕੁਮਾਰ ਵੀ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚੇ।
ਸੂਤਰਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਪੁਲਸ ਅਤੇ ਬੀਐੱਸਐੱਫ ਨੇ ਨਾ ਸਿਰਫ਼ ਆਤਮਾਰਾਮ ਦੇ ਖੇਤ ਦੀ ਤਲਾਸ਼ੀ ਲਈ, ਸਗੋਂ ਨੇੜੇ-ਤੇੜੇ ਦੇ ਹੋਰ ਖੇਤਾਂ 'ਚ ਵੀ ਤਲਾਸ਼ੀ ਮੁਹਿੰਮ ਚਲਾਈ ਗਈ। ਬਰਾਮਦ ਹੋਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਕਰੀਬ 3.30 ਕਰੋੜ ਰੁਪਏ ਦੱਸੀ ਜਾ ਰਹੀ ਹੈ। ਦੱਸਣਯੋਗ ਹੈ ਕਿ ਸਮੇਜਾ ਕੋਠੀ ਥਾਣਾ ਖੇਤਰ 'ਚ ਹੀ ਚੱਕ 41-42 ਪੀਐੱਸ ਵਿਚਾਲੇ ਸ਼ੁੱਕਰਵਾਰ ਨੂੰ ਵੀ ਅਜਿਹੇ ਹੀ ਇਕ ਖੇਤ 'ਚ ਕਣਕ ਦੀ ਫਸਲ ਦੀ ਕਟਾਈ ਦੌਰਾਨ ਇਕ ਪੈਕੇਟ ਮਿਲਿਆ ਸੀ, ਜਿਸ 'ਚ ਵਿਦੇਸ਼ੀ ਗਲਾਕ ਪਿਸਤੌਲ ਬਰਾਮਦ ਹੋਇਆ ਸੀ। ਪੁਲਸ ਸੂਤਰਾਂ ਨੇ ਦੱਸਿਆ ਕਿ ਸਰਦੀ ਦੇ ਮੌਸਮ ਦੌਰਾਨ ਪਾਕਿਸਤਾਨੀ ਤਸਕਰਾਂ ਨੇ ਡਰੋਨ ਰਾਹੀਂ ਭਾਰਤੀਆਂ ਤਸਕਰਾਂ ਲਈ ਹੈਰੋਇਨ ਅਤੇ ਵਿਦੇਸ਼ੀ ਹਥਿਆਰਾਂ ਦੇ ਪੈਕੇਟ ਸੁੱਟੇ ਹੋਣਗੇ। ਇਸ ਦੌਰਾਨ ਕੁਝ ਪੈਕੇਟ ਰਹਿ ਗਏ, ਜੋ ਹੁਣ ਫਸਲ ਕਟਾਈ ਦੌਰਾਨ ਮਿਲ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
J&K 'ਚ ਪਾਬੰਦੀਸ਼ੁਦਾ ਸੰਗਠਨਾਂ 'ਤੇ ਡਿੱਗੀ ਗਾਜ਼ ! ਸਰਕਾਰ ਨੇ ਕਈ ਸਕੂਲਾਂ ਲਈ ਜਾਰੀ ਕੀਤੇ ਸਖ਼ਤ ਹੁਕਮ
NEXT STORY