ਗੈਜੇਟ ਡੈਸਕ—ਦੇਸ਼ ਦੇ ਸਭ ਤੋਂ ਵੱਡੇ ਕੇਂਦਰੀ ਨੀਮ ਫੌਜੀ ਦਸਤੇ (ਸੀ.ਆਰ.ਪੀ.ਐੱਫ.) ਨੇ ਆਪਣੇ ਅਧਿਕਾਰੀਆਂ ਅਤੇ ਜਵਾਨਾਂ ਲਈ ਸਮਾਰਟਫੋਨ ਦੇ ਇਸਤੇਮਾਲ ਨੂੰ ਲੈ ਕੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਕਿਹੜੇ ਜਵਾਨ ਕੋਲ ਕਿਹੜਾ ਫੋਨ ਹੈ, ਉਸ ’ਚ ਕਿਸ ਕੰਪਨੀ ਦਾ ਨੈੱਟ ਹੈ ਜਾਂ ਨਹੀਂ, ਇਹ ਸਾਰਾ ਕੁਝ ਦੱਸਣਾ ਹੋਵੇਗਾ। ਜੇਕਰ ਉਹ ਸਮਾਰਟਫੋਨ ਆਪਣੇ ਦਫਤਰ ’ਚ ਲਿਆਉਂਦਾ ਹੈ ਤਾਂ ਉਸ ਨੂੰ ਕਿਥੇ ਰੱਖਿਆ ਜਾਵੇਗਾ, ਨਵੇਂ ਦਿਸ਼ਾ ਨਿਰਦੇਸ਼ਾਂ ’ਚ ਇਨ੍ਹਾਂ ਸਾਰਿਆਂ ਦੇ ਬਾਰੇ ’ਚ ਵਿਸਤਾਰ ’ਚ ਦੱਸਿਆ ਗਿਆ ਹੈ।
ਬਹੁਤ ਸਾਰੇ ਅਹੁਦਿਆਂ ਲਈ ਦਫਤਰ ’ਚ ਸਮਾਰਟਫੋਨ ਦੇ ਇਸਤੇਮਾਲ ’ਤੇ ਬੈਨ ਲਗਾਇਆ ਗਿਆ ਹੈ ਜੇਕਰ ਉਹ ਸੋਸ਼ਲ ਮੀਡੀਆ ਦਾ ਇਸਤੇਮਾਲ ਕਰ ਰਹੇ ਹਨ। ਮੀਟਿੰਗ ਅਤੇ ਕਾਨਫਰੰਸ ਹਾਲ ’ਚ ਸਮਾਰਟਫੋਨ ’ਤੇ ਪਾਬੰਦੀ ਰਹੇਗੀ। ਕਿਸੇ ਵੀ ਮੁਲਾਜ਼ਮ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਲਈ ਵੀ ਸੋਸ਼ਲ ਮੀਡੀਆ ਨੂੰ ਲੈ ਕੇ ਹਿਦਾਇਤ ਜਾਰੀ ਕੀਤੀ ਗਈ ਹੈ। ਜਵਾਨਾਂ ਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਦੋਸਤ, ਉਨ੍ਹਾਂ ਦੇ ਬਾਰੇ ’ਚ ਜਿਹੜੀ ਵੀ ਪੋਸਟ ਸੋਸ਼ਲ ਮੀਡੀਆ ’ਤੇ ਅਪਲੋਡ ਕਰਨ, ਉਸ ਤੋਂ ਪਹਿਲਾਂ ਉਨ੍ਹਾਂ ਨੂੰ ਉਨ੍ਹਾਂ ਦੀ ਇਜਾਜ਼ਤ ਲੈਣੀ ਪਵੇਗੀ। ਜੇਕਰ ਜਵਾਨ ਕਹੇਗਾ ਤਾਂ ਹੀ ਉਹ ਪੋਸਟ ਸੋਸ਼ਲ ਮੀਡੀਆ ’ਤੇ ਆਵੇਗੀ। ਇਸ ਗੱਲ ਦਾ ਵੀ ਖਾਸਤੌਰ ’ਤੇ ਧਿਆਨ ਰੱਖਣਾ ਹੋਵੇਗਾ ਕਿ ਕਿਸੇ ਵੀ ਜਵਾਨ ਦੇ ਰਿਸ਼ਤੇਦਾਰ ਅਤੇ ਜਾਨਣ ਵਾਲੇ ਉਸ ਦੀ ਪੋਸਟਿੰਗ, ਯਾਤਰਾ ਪ੍ਰਬੰਧਕ ਅਤੇ ਦੂਜੀ ਜਾਣਕਾਰੀ ਜਨਤਕ ਨਾ ਕਰਨ। ਸੋਸ਼ਲ ਮੀਡੀਆ ਦੇ ਪ੍ਰੋਫਾਈਲ ’ਤੇ ਵਰਦੀ ਵਾਲੀ ਫੋਟੋ ਅਪਲੋਡ ਹੀ ਨਾ ਕੀਤੀ ਜਾਵੇ। ਕਈ ਅਹੁਦਿਆਂ ’ਤੇ ਤਾਇਨਾਤ ਜਵਾਨਾਂ ਲਈ ਸਮਾਰਟਫੋਨ ਦੀ ਜਗ੍ਹਾ ਫੀਚਰ ਫੋਨ ਦੇ ਇਸਤੇਮਾਲ ਦੀ ਸਲਾਹ ਦਿੱਤੀ ਗਈ ਹੈ।
ਸੀ.ਆਰ.ਪੀ.ਐੱਫ. ਹੈੱਡਕੁਆਰਟਰ ਵੱਲੋਂ ਜਾਰੀ ਹੁਕਮਾਂ ’ਚ ਸਮਾਰਟਫੋਨ ਅਤੇ ਸਾਮਾਨ ਫੀਚਰ ਫੋਨ ਦਾ ਅੰਤਰ ਵੀ ਸਮਝਾਇਆ ਗਿਆ ਹੈ। ਕੀ ਕਰੋ ਅਤੇ ਕੀ ਨਾ ਕਰੋ, ਇਸ ਦੀ ਪੂਰੀ ਜਾਣਕਾਰੀ ਦਿੱਤੀ ਗਈ ਹੈ। ਸਮਾਰਟਫੋਨ ਨੂੰ ਹਮੇਸ਼ਾ ਪਾਸਵਰਡ ਰਾਹੀਂ ਸੁਰੱਖਿਅਤ ਰੱਖਣਾ ਹੋਵੇਗਾ। ਸੋਸ਼ਲ ਮੀਡੀਆ ’ਤੇ ਜਦ ਕਿਸੇ ਦੋਸਤ ਤੋਂ ਕੋਈ ਪੋਸਟ ਆਉਂਦੀ ਹੈ ਤਾਂ ਪ੍ਰਾਈਵੇਟ ਸੋਸ਼ਲ ਮੀਡੀਆ ਪਲੇਟਫਾਰਮ ਦੀ ਸਕੈਨਿੰਗ ਜ਼ਰੂਰ ਕਰੋ।
ਦਫਤਰ ਲਈ ਇਸਤੇਮਾਲ ਹੋਣ ਵਾਲੇ ਸਮਾਰਟਫੋਨ ਦੀ ਨਿੱਜੀ ਵਰਤੋਂ ਹੁੰਦੀ ਹੈ ਤਾਂ ਉਸ ਦੌਰਾਨ ਐਨਕ੍ਰਿਪਟੇਡ ਯੂਜਿੰਗ ਇਨਬਿਲਟ ਫੀਚਰ ਨੂੰ ਚਾਲੂ ਰੱਖੋ ਅਤੇ ‘ਫਾਇੰਡ ਮਾਏ ਡਿਵਾਈਸ’ ਨੂੰ ਆਕਟੀਵੇਟ ਕਰ ਦਵੋ। ਕਿਸੇ ਵੀ ਰੂਪ ’ਚ ਸਮਾਰਟਫੋਨ ਰਾਹੀਂ ਕੋਈ ਨਿੱਜੀ ਜਾਣਕਾਰੀ ਸੋਸ਼ਲ ਮੀਡੀਆ ’ਚ ਸਾਂਝਾ ਨਹੀਂ ਕੀਤੀ ਜਾਵੇਗੀ।
ਕਲਾਸੀਫਾਇਡ ਸੂਚਨਾ ਦੇ ਲੈਣ-ਦੇਣ ’ਤੇ ਵੀ ਬੈਨ ਰਹੇਗਾ। ਇਸ ਤੋਂ ਇਲਾਵਾ ਸਰਕਾਰੀ ਨੀਤੀਆਂ ’ਤੇ ਕੋਈ ਵੀ ਕੁਮੈਂਟ ਨਾ ਕੀਤਾ ਜਾਵੇ। ਰਾਜਨੀਤਿਕ ਅਤੇ ਧਾਰਮਿਕ ਸੰਗਠਨਾਂ ਨੂੰ ਲੈ ਕੇ ਟਿੱਪਣੀ ਨਾ ਕੀਤੀ ਜਾਵੇ। ਜਨਤਕ ਸਥਾਨ ਜਿਵੇਂ ਏਅਰਪੋਰਟ, ਰੇਲਵੇ ਸਟੇਸ਼ਨ, ਮਾਲਜ਼ ਅਤੇ ਪਬਲਿਕ ਵਾਈ-ਫਾਈ ਦੀ ਵਰਤੋਂ ਸੋਸ਼ਲ ਮੀਡੀਆ ਲਈ ਨਾ ਕਰੋ। ਕਿਸੇ ਵੀ ਅਣਜਾਣ ਸਰੋਤ ਤੋਂ ਆਏ ਅਟੈਚਮੈਂਟ ਨੂੰ ਓਪਨ ਨਾ ਕਰੋ। ਹਥਿਆਰ ਨਾਲ ਆਪਣੀ ਫੋਟੋ ਅਪਲੋਡ ਨਾ ਕੀਤੀ ਜਾਵੇ। ਕਿਸੇ ਵੀ ਤਰ੍ਹਾਂ ਨਾਲ ਸੋਸ਼ਲ ਮੀਡੀਆ ਸਾਈਟ ’ਤੇ ਜਵਾਨ ਦਾ ਨਾਂ, ਰੈਂਕ, ਯੂਨਿਟ ਨਾਮ ਅਤੇ ਲੋਕੇਸ਼ਨ ਆਦਿ ਦੀ ਜਾਣਕਾਰੀ ਸਾਂਝੀ ਨਾ ਕੀਤੀ ਜਾਵੇ। ਕਿਸੇ ਅਣਜਾਣ ਵਿਅਕਤੀ ਦੀ ਫ੍ਰੈਂਡ ਰਿਕਵੈਸਟ ਸਵੀਕਾਰ ਨਾ ਕੀਤੀ ਜਾਵੇ
PM ਮੋਦੀ ਨੇ USISPF ਲੀਡਰਸ਼ਿਪ ਸਮਿਟ ਨੂੰ ਕੀਤਾ ਸੰਬੋਧਿਤ, ਜਾਣੋ ਭਾਸ਼ਣ ਦੀਆਂ ਅਹਿਮ ਗੱਲਾਂ
NEXT STORY