ਅਹਿਮਦਾਬਾਦ (ਭਾਸ਼ਾ)— ਕੇਂਦਰੀ ਹਥਿਆਰਬੰਦ ਪੁਲਸ ਫੋਰਸ (ਸੀ. ਏ. ਪੀ. ਐੱਫ.) ਦੇ 500 ਜਵਾਨਾਂ ਦੇ ਇਕ ਸਮੂਹ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਤੋਂ ਪਹਿਲਾਂ ਸਾਈਕਲ ਰੈਲੀ ਸ਼ੁਰੂ ਕੀਤੀ। ਜਵਾਨਾਂ ਨੇ ਅੱਜ ਭਾਵ ਸ਼ਨੀਵਾਰ ਨੂੰ ਮਹਾਤਮਾ ਗਾਂਧੀ ਦੇ ਜਨਮ ਸਥਾਨ ਗੁਜਰਾਤ ਦੇ ਪੋਰਬੰਦਰ ਤੋਂ ਦਿੱਲੀ ਤਕ ਸਾਈਕਲ ਰੈਲੀ ਸ਼ੁਰੂ ਕੀਤੀ। ਰੈਲੀ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈੱਡੀ ਨੇ ਹਰੀ ਝੰਡੀ ਦਿਖਾਈ। ਆਯੋਜਕਾਂ ਨੇ ਕਿਹਾ ਕਿ ਇਸ ਦਾ ਵਿਸ਼ਾ 'ਅਹਿੰਸਾ', 'ਸਵੱਛਤਾ' ਅਤੇ 'ਸ਼ਰਾਬ ਦੀ ਮਨਾਹੀ' ਹੈ।
ਉਨ੍ਹਾਂ ਨੇ ਕਿਹਾ ਕਿ ਰੈਲੀ ਵਿਚ ਬੀ. ਐੱਸ. ਐੱਫ, ਸੀ. ਆਰ. ਪੀ. ਐੱਫ, ਐੱਸ. ਐੱਸ. ਬੀ, ਆਸਾਮ ਰਾਈਫਲਜ਼ ਅਤੇ ਐੱਨ. ਐੱਸ. ਜੀ. ਦੇ ਜਵਾਨ ਹਿੱਸਾ ਲੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਈਕਲ ਚਾਲਕਾਂ ਦੇ 2 ਅਕਤੂਬਰ ਨੂੰ ਨਵੀਂ ਦਿੱਲੀ 'ਚ ਰਾਜਘਾਟ 'ਤੇ ਪਹੁੰਚਣ ਦੀ ਉਮੀਦ ਹੈ। ਇਸ ਮੌਕੇ 'ਤੇ ਮੰਤਰੀ ਨੇ ਰਾਸ਼ਟਰ ਪ੍ਰਤੀ ਹਥਿਆਰਬੰਦ ਫੋਰਸ ਦੇ ਸਮਰਪਣ ਦੀ ਵੀ ਸ਼ਲਾਘਾ ਕੀਤੀ।
'ਚੰਦਰਯਾਨ-2' 'ਤੇ ਬੋਲੇ ਕੋਵਿੰਦ- 'ਹਮ ਹੋਂਗੇ ਕਾਮਯਾਬ ਏਕ ਦਿਨ'
NEXT STORY