ਨਵੀਂ ਦਿੱਲੀ — ਇਕ ਪਿਤਾ ਨੇ ਆਪਣੇ ਮਾਤਾ-ਪਿਤਾ ਅਤੇ ਪਰਿਵਾਰ ਦੇ ਇਕ ਹੋਰ ਮੈਂਬਰ ਨਾਲ ਮਿਲ ਕੇ ਕਥਿਤ ਤੌਰ 'ਤੇ ਆਪਣੀਆਂ ਨਵਜੰਮੀਆਂ ਜੁੜਵਾ ਬੇਟੀਆਂ ਦਾ ਕਤਲ ਕਰ ਕੇ ਦਫਨ ਕਰ ਦਿੱਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਪੂਜਾ ਸੋਲੰਕੀ ਨੇ 30 ਮਈ ਨੂੰ ਹਰਿਆਣਾ ਦੇ ਰੋਹਤਕ ਦੇ ਸੈਕਟਰ-36 ਸਥਿਤ ਹਸਪਤਾਲ 'ਚ ਜੁੜਵਾ ਲੜਕੀਆਂ ਨੂੰ ਜਨਮ ਦਿੱਤਾ ਸੀ। ਉਸਨੇ ਦੱਸਿਆ ਕਿ ਪੂਜਾ ਦਾ ਪਤੀ ਨੀਰਜ ਸੋਲੰਕੀ ਅਤੇ ਉਸਦੇ ਸਹੁਰੇ ਇਸ ਗੱਲ ਤੋਂ ਨਾਖੁਸ਼ ਸਨ ਕਿ ਉਸਨੇ ਲੜਕੀਆਂ ਨੂੰ ਜਨਮ ਦਿੱਤਾ ਹੈ।
ਇਹ ਵੀ ਪੜ੍ਹੋ- ਭਾਰਤ 'ਚ ਹਰ ਸਾਲ ਤੰਬਾਕੂ ਕਾਰਨ ਹੁੰਦੀਆਂ ਹਨ 1.35 ਮਿਲੀਅਨ ਮੌਤਾਂ
ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ, “1 ਜੂਨ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ, ਪੂਜਾ ਨੇ ਰੋਹਤਕ ਵਿੱਚ ਆਪਣੇ ਪੇਕੇ ਘਰ ਜਾਣ ਦਾ ਫੈਸਲਾ ਕੀਤਾ। ਨੀਰਜ ਅਤੇ ਉਸ ਦੇ ਪਰਿਵਾਰਕ ਮੈਂਬਰ ਹਸਪਤਾਲ ਪੁੱਜੇ ਅਤੇ ਬੱਚੀਆਂ ਨੂੰ ਲੈ ਗਏ। ਪੂਜਾ ਨੂੰ ਕਿਸੇ ਹੋਰ ਕਾਰ ਵਿੱਚ ਉਨ੍ਹਾਂ ਦੇ ਪਿੱਛੇ ਆਉਣ ਨੂੰ ਕਿਹਾ। ਹਾਲਾਂਕਿ, ਨੀਰਜ ਨੇ ਆਪਣਾ ਰਸਤਾ ਅੱਧ ਵਿਚਕਾਰ ਬਦਲਿਆ ਅਤੇ ਕਿਤੇ ਹੋਰ ਚਲਾ ਗਿਆ, ਪੁਲਸ ਨੇ ਦੱਸਿਆ ਕਿ ਜਦੋਂ ਪੂਜਾ ਦੇ ਭਰਾ ਜੁਗਨੂੰ ਖੱਤਰੀ ਨੇ ਨੀਰਜ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ।
ਇਹ ਵੀ ਪੜ੍ਹੋ- ਪਾਊਡਰ ਕੋਟਿੰਗ ਫੈਕਟਰੀ 'ਚ ਧਮਾਕਾ, ਬੁਆਇਲਰ ਫਟਣ ਕਾਰਨ ਮਾਲਕ ਸਣੇ ਦੋ ਲੋਕਾਂ ਦੀ ਮੌਤ
ਉਸ ਨੇ ਦੱਸਿਆ ਕਿ ਬਾਅਦ 'ਚ ਖੱਤਰੀ ਨੂੰ ਪਤਾ ਲੱਗਾ ਕਿ ਪੂਜਾ ਦੇ ਸਹੁਰੇ ਵਾਲਿਆਂ ਨੇ ਦੋਵਾਂ ਲੜਕੀਆਂ ਨੂੰ ਮਾਰ ਕੇ ਦਿੱਲੀ ਦੇ ਸੁਲਤਾਨਪੁਰੀ ਇਲਾਕੇ 'ਚ ਦਫਨ ਕਰ ਦਿੱਤਾ ਹੈ, ਜਿੱਥੇ ਨੀਰਜ ਅਤੇ ਉਸ ਦਾ ਪਰਿਵਾਰ ਰਹਿੰਦੇ ਹਨ। ਪੁਲਸ ਨੇ ਦੱਸਿਆ ਕਿ ਦਿੱਲੀ ਪੁਲਸ ਦੀ ਟੀਮ ਨੇ ਇਲਾਕੇ ਦੇ ਇੱਕ ਸ਼ਮਸ਼ਾਨਘਾਟ ਤੋਂ ਲੜਕੀਆਂ ਦੀਆਂ ਲਾਸ਼ਾਂ ਨੂੰ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਨੀਰਜ ਦੇ ਪਿਤਾ ਵਿਜੇਂਦਰ ਸੋਲੰਕੀ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਨੀਰਜ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਫੜਨ ਲਈ ਸੱਤ ਟੀਮਾਂ ਬਣਾਈਆਂ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਾਣੀ ਦੁਰਗਾਵਤੀ ਦੇ ਨਾਂ 'ਤੇ ਰੱਖਿਆ ਜਾਵੇਗਾ ਜਬਲਪੁਰ ਹਵਾਈ ਅੱਡੇ ਦਾ ਨਾਂ: ਮੋਹਨ ਯਾਦਵ
NEXT STORY