ਜਲੰਧਰ (ਸੋਨੂੰ ਮਹਾਜਨ) : ਪਿੰਡ ਸੋਹਲ ਜਗੀਰ ਵਿਚ ਇਕ ਮਾਂ ਵੱਲੋਂ ਆਪਣੇ 6 ਸਾਲ ਦੇ ਇਕਲੌਤੇ ਪੁੱਤ ਅਰਸ਼ਪ੍ਰੀਤ ਸਿੰਘ ਨੂੰ ਬੇਰਹਿਮੀ ਨਾਲ ਕਤਲ ਕਰਨ ਦੇ ਸਨਸਨੀਖੇਜ਼ ਮਾਮਲੇ ਵਿਚ ਅਦਾਲਤ ਨੇ ਇਤਿਹਾਸਕ ਫੈਸਲਾ ਸੁਣਾਇਆ ਹੈ। ਮਹਿਜ਼ ਇਸ ਗੱਲੋਂ ਕਿ ਬੱਚਾ ਆਪਣੀ ਦਾਦੀ ਨਾਲ ਸੌਣ ਦੀ ਜ਼ਿੱਦ ਕਰਦਾ ਸੀ, ਮਾਂ ਨੇ ਸਬਜ਼ੀ ਕੱਟਣ ਵਾਲੇ ਚਾਕੂ ਨਾਲ ਉਸ ਦੇ ਪੇਟ 'ਤੇ ਵਾਰ ਕਰਕੇ ਉਸ ਦੀ ਜਾਨ ਲੈ ਲਈ। ਅਦਾਲਤ ਨੇ ਦੋਸ਼ੀ ਮਾਂ ਕੁਲਵਿੰਦਰ ਕੌਰ ਨੂੰ ਉਮਰ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਅਸਮਾਨੀ ਚੜ੍ਹੇ ਇੱਟਾਂ ਦੇ ਭਾਅ, ਪ੍ਰਤੀ ਹਜ਼ਾਰ ਇੱਟ ਦਾ ਮੁੱਲ ਸੁਣ ਲੱਗੇਗਾ ਝਟਕਾ
ਇਹ ਦਰਦਨਾਕ ਘਟਨਾ 8 ਜੂਨ 2020 ਦੀ ਹੈ। ਬੱਚੇ ਦੇ ਦਾਦਾ ਅਵਤਾਰ ਸਿੰਘ ਅਨੁਸਾਰ ਅਰਸ਼ਪ੍ਰੀਤ ਆਪਣੀ ਦਾਦੀ ਚਰਨਜੀਤ ਕੌਰ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਉਸ ਦੇ ਬਹੁਤ ਕਰੀਬ ਸੀ। ਇਸੇ ਕਾਰਨ ਮਾਂ ਕੁਲਵਿੰਦਰ ਕੌਰ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਵਿਚਕਾਰ ਅਕਸਰ ਬਹਿਸ ਹੁੰਦੀ ਰਹਿੰਦੀ ਸੀ। ਘਟਨਾ ਵਾਲੀ ਰਾਤ ਕਰੀਬ 9:30 ਵਜੇ ਜਦੋਂ ਅਵਤਾਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਲਾਬੀ ਵਿਚ ਬੈਠੇ ਸਨ ਤਾਂ ਉਨ੍ਹਾਂ ਨੇ ਕਮਰੇ ਵਿਚੋਂ ਬੱਚੇ ਦੇ ਚੀਕਣ ਦੀ ਆਵਾਜ਼ ਸੁਣੀ। ਜਦੋਂ ਉਹ ਕਮਰੇ ਵਿਚ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਅਰਸ਼ਪ੍ਰੀਤ ਖੂਨ ਨਾਲ ਲੱਥਪੱਥ ਬਿਸਤਰੇ 'ਤੇ ਪਿਆ ਸੀ ਅਤੇ ਕੁਲਵਿੰਦਰ ਕੌਰ ਦੇ ਹੱਥ ਵਿਚ ਸਬਜ਼ੀ ਕੱਟਣ ਵਾਲਾ ਚਾਕੂ ਸੀ।
ਇਹ ਵੀ ਪੜ੍ਹੋ : ਚਾਰ ਲੇਬਰ ਕੋਡ ਦੇ ਵਿਰੋਧ ’ਚ ਵੱਡਾ ਐਲਾਨ, 1 ਤੋਂ 3 ਅਪ੍ਰੈਲ ਤੱਕ ਪੰਜਾਬ ਭਰ ਵਿਚ...
ਕੁਲਵਿੰਦਰ ਨੇ ਬੱਚੇ ਦੇ ਪੇਟ ਵਿਚ ਦੋ ਵਾਰ ਚਾਕੂ ਮਾਰਿਆ ਸੀ ਅਤੇ ਵਾਰਦਾਤ ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਈ। ਇਸ ਦੌਰਾਨ ਗੰਭੀਰ ਜ਼ਖ਼ਮੀ ਹਾਲਤ ਵਿਚ ਅਰਸ਼ਪ੍ਰੀਤ ਨੂੰ ਹਸਪਤਾਲ ਲਿਜਾਇਆ ਗਿਆ ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਪੁਲਸ ਨੇ ਦਾਦਾ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ। ਇਸ ਤੋਂ ਥੋੜੇ ਸਮੇਂ ਬਾਅਦ ਮੁਲਜ਼ਮ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗਵਾਹਾਂ ਦੇ ਬਿਆਨਾਂ ਅਤੇ ਸਬੂਤਾਂ ਦੇ ਆਧਾਰ 'ਤੇ ਅਦਾਲਤ ਨੇ ਕੁਲਵਿੰਦਰ ਕੌਰ ਨੂੰ ਦੋਸ਼ੀ ਕਰਾਰ ਦਿੱਤਾ। ਅਦਾਲਤ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਇਹ ਇਕ ਬਹੁਤ ਹੀ ਗੰਭੀਰ ਅਤੇ ਸੰਵੇਦਨਸ਼ੀਲ ਮਾਮਲਾ ਹੈ, ਜਿੱਥੇ ਇਕ ਮਾਂ ਨੇ ਆਪਣੇ ਮਾਸੂਮ ਬੱਚੇ ਦੀ ਜਾਨ ਲਈ। ਸਮਾਜ ਵਿਚ ਸਪੱਸ਼ਟ ਸੰਦੇਸ਼ ਦੇਣ ਲਈ ਅਜਿਹੇ ਅਪਰਾਧ ਵਿਚ ਸਖ਼ਤ ਸਜ਼ਾ ਦੇਣੀ ਲਾਜ਼ਮੀ ਸੀ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵੇਂ ਐਲਾਨ ਨੇ ਮਚਾਈ ਹਲਚਲ, ਵਿਦਿਆਰਥੀਆਂ ਦੀਆਂ ਲੱਗੀਆਂ ਮੌਜਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਪੁਲਸ ਦੇ ਸਬ-ਇੰਸਪੈਕਟਰ ਦੀ ਦਰਦਨਾਕ ਮੌਤ
NEXT STORY